ਗੁਰਦਾਸਪੁਰ: ਸ਼ਹਿਰ ਅੰਦਰ ਦਿਨ ਦਿਹਾੜੇ ਇਕ ਚੋਰ ਵੱਲੋਂ ਕੱਪੜਿਆਂ ਦੀ ਦੁਕਾਨ ਵਿਚ ਨਕਲੀ ਚਾਬੀ ਲਗਾ ਕੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੀਤਾ ਭਵਨ ਰੋਡ ਸਥਿਤ ਸੋਢੀ ਗਾਰਮੈਂਟਸ ਦੇ ਮਾਲਕ ਦਵਿੰਦਰ ਸੋਢੀ ਨੇ ਦੱਸਿਆ ਉਹ ਅਕਸਰ ਦੁਪਹਿਰ ਵੇਲੇ ਦੁਕਾਨ ਦੇ ਐਲਮੂਨੀਅਮ ਵਾਲੇ ਦਰਵਾਜ਼ੇ ਨੂੰ ਲਾਕ ਕਰ ਕੇ ਉਗਰਾਹੀ ਕਰਨ ਲਈ ਜਾਂਦਾ ਹੈ ਜਿਸ ਕਾਰਨ ਦੁਕਾਨ ਦਾ ਸ਼ਟਰ ਤਾਂ ਖੁੱਲ੍ਹਾ ਰਹਿੰਦਾ ਹੈ ਪਰ ਸ਼ੀਸ਼ੇ ਵਾਲਾ ਦਰਵਾਜ਼ਾ ਲਾਕ ਹੁੰਦਾ ਹੈ।
ਇਹ ਵੀ ਪੜ੍ਹੋ: ਇਨ੍ਹਾਂ ਤਿੰਨ ਦੋਸਤਾਂ ਦੇ ਜੁਗਾੜ ਸਦਕਾ ਕੋਰੋਨਾ ਮਰੀਜ਼ਾਂ ਨੂੰ 'ਸੁਖ ਦਾ ਸਾਹ'
ਅੱਜ ਵੀ ਉਹ ਸ਼ੀਸ਼ੇ ਵਾਲਾ ਦਰਵਾਜ਼ਾ ਲਾਕ ਕਰਕੇ ਗਿਆ ਸੀ ਜਿਸ ਦੌਰਾਨ ਦੁਪਹਿਰ ਕਰੀਬ ਡੇਢ ਵਜੇ ਕਿਸੇ ਅਣਪਛਾਤੇ ਚੋਰ ਨੇ ਡੁਪਲੀਕੇਟ ਚਾਬੀ ਲਗਾ ਕੇ ਦਰਵਾਜ਼ਾ ਖੋਲ੍ਹਿਆ ਅਤੇ ਦੁਕਾਨ ਵਿਚ ਪਏ 18 ਤੋਂ ਕਰੀਬ 22 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰੇ ਵਿੱਚੋਂ ਚੈੱਕ ਕਰਨ ’ਤੇ ਪਤਾ ਲੱਗਾ ਹੈ ਕਿ ਚੋਰ ਦੀ ਉਮਰ ਕਰੀਬ 18 ਤੋਂ 20 ਸਾਲ ਹੈ ਅਤੇ ਉਸ ਨੇ ਨਕਲੀ ਚਾਬੀ ਨਾਲ ਦੁਕਾਨ ਦਾ ਦਰਵਾਜਾ ਖੋਲ੍ਹਿਆ ਹੈ।
ਗੌਰਤਲੱਬ ਹੈ ਕਿ ਉਕਤ ਚੋਰ ਕਾਫ਼ੀ ਦੇਰ ਦੁਕਾਨ ਦੇ ਨੇੜੇ ਗਲੀ ਵਿੱਚ ਵੀ ਘੁੰਮਦਾ ਰਿਹਾ।
ਇਸ ਸਬੰਧ ਵਿਚ ਥਾਣਾ ਸਿਟੀ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜਿਸ ’ਤੇ ਐਸਐਚਓ ਜਬਰਜੀਤ ਸਿੰਘ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰ ਨੂੰ ਫੜਨ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ।