ਗੁਰਦਾਸਪੁਰ: ਅਕਸਰ ਆਖਦੇ ਹਨ ਕਿ "ਪੰਜਾਬੀਆਂ ਦੇ ਸ਼ੌਕ ਵੱਖਰੇ ਹੀ ਹੁੰਦੇ ਹਨ। ਅਜਿਹਾ ਹੀ ਇੱਕ ਨੌਜਵਾਨ ਜਿਸ ਨੇ ਵੀ ਕੁੱਝ ਐਸਾ ਹੀ ਇਕ ਵੱਖਰਾ ਸ਼ੌਕ ਪਾਲੀ ਬੈਠਾ ਹੈ। ਜਿਲ੍ਹਾਂ ਗੁਰਦਾਸਪੁਰ ਦਾ ਨੌਜਵਾਨ ਸਨੀ, ਜਿਸ ਨੇ ਵਿਦੇਸ਼ ਤੋਂ ਇਕ ਜੰਗਲੀ ਜਾਨਵਰ ਗ੍ਰੀਨ ਈਗੁਣਾ (green iguana) ਇੰਪੋਰਟ ਕਰਵਾ ਕੇ ਉਸਨੂੰ ਘਰ 'ਚ ਪਾਲਤੂ ਜਾਨਵਰ ਦੇ ਤੌਰ 'ਤੇ ਪਾਲਿਆ ਹੈ। ਉਥੇ ਹੀ ਨੌਜਵਾਨ ਦਾ ਕਹਿਣਾ ਹੈ, ਕਿ ਇਸ ਜਾਨਵਰ ਦੇ ਚੱਲਦੇ ਉਸ ਦੀ ਇਕ ਵੱਖ ਪਹਿਚਾਣ ਬਣੀ ਹੈ ਅਤੇ ਜਦੋਂ ਵੀ ਕਿਸੇ ਪਾਲਤੂ ਜਨਵਰਾਂ ਦੇ ਸ਼ੋਅ 'ਚ ਉਹ ਆਪਣੇ ਗ੍ਰੀਨ ਈਗੁਣਾ ਨੂੰ ਲੈ ਕੇ ਜਾਂਦਾ ਹੈ, ਤਾਂ ਉਹ ਉਥੇ ਆਕਰਸ਼ਣ ਦਾ ਕੇਂਦਰ ਹੁੰਦਾ ਹੈ।
ਜਿਲ੍ਹਾਂ ਗੁਰਦਾਸਪੁਰ ਦੇ ਰਹਿਣ ਵਾਲੇ ਸਨੀ ਸਬਰਵਾਲ ਦਾ ਕਹਿਣਾ ਹੈ ਕੁਝ ਸਮਾਂ ਪਹਿਲਾ ਉਸਨੇ ਯੂ-ਟਿਊਬ 'ਤੇ ਦੇਖਿਆ ਸੀ, ਕਿ ਵਿਦੇਸ਼ ਵਿੱਚ (green iguana) ਨੂੰ ਲੋਕ ਆਪਣੇ ਘਰਾਂ ਵਿੱਚ ਪਾਲਤੂ ਤੌਰ 'ਤੇ ਰੱਖ ਰਹੇ ਹਨ ਤਾਂ ਉਸਦੇ ਮਨ ਵਿੱਚ ਇੱਛਾ ਆਈ, ਕਿ ਕਿਉ ਨਾ ਉਹ ਵੀ ਉਸ ਨੂੰ ਆਪਣੇ ਘਰ ਵਿੱਚ ਪਾਲਤੂ ਤੌਰ 'ਤੇ ਰੱਖਣ, ਇਸਦੇ ਚੱਲਦੇ ਪਰਿਵਾਰ ਦੀ ਸਹਿਮਤੀ ਨਾਲ ਵਿਦੇਸ਼ ਤੋਂ ਇਸ ਜਾਨਵਰ ਨੂੰ ਇੰਪੋਰਟ ਕਰਵਾ ਭਾਰਤ ਮੰਗਵਾਇਆ ਅਤੇ ਉਸਦੇ ਨਾਲ ਹੀ ਇਸ ਜਾਨਵਰ ਦੀ ਡਾਇਟ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ।
ਸਨੀ ਸਬਰਵਾਲ ਨੇ ਆਪਣੇ ਘਰ ਵਿੱਚ ਜਿਵੇਂ ਹੋਰ ਪਾਲਤੂ ਜਾਨਵਰ ਰੱਖੇ ਜਾਂਦੇ ਹਨ। ਉਸ ਤਰ੍ਹਾਂ ਹੀ ਉਸ ਨੇ ਇਸ ਜਾਨਵਰ ਨੂੰ ਅਪਣਾਇਆ ਹੈ। ਉਥੇ ਹੀ ਸਨੀ ਦੱਸਦੇ ਹਨ ਕਿ ਦੇਖਣ ਵਿੱਚ ਭਾਵੇਂ ਕਿ ਇਹ ਬਹੁਤ ਖ਼ਤਰਨਾਕ ਹੈ। ਪਰ ਉਹ ਉਸਦੇ ਪਰਿਵਾਰ ਵਿੱਚ ਬਹੁਤ ਚੰਗੇ ਢੰਗ ਨਾਲ ਰਹਿ ਰਿਹਾ ਹੈ। ਜਦਕਿ ਉਸਦੀ ਖੁਰਾਕ ਵੀ ਹਾਰੀਆਂ ਸਬਜ਼ੀਆਂ ਹਨ।
ਸਨੀ ਸਬਰਵਾਲ ਦੱਸਦਾ ਹੈ ਕਿ ਉਹ ਹਰ 2 ਮਹੀਨੇ ਬਾਅਦ ਉਸਦਾ ਡਾਕਟਰੀ ਮੁਆਇਨਾ ਵੀ ਕਰਵਾ ਰਿਹਾ ਹੈ ਅਤੇ ਕਦੇ ਵੀ ਕੋਈ ਮੁਸ਼ਕਿਲ ਨਹੀਂ ਆਈ। ਇਸ ਦੇ ਨਾਲ ਹੀ ਸਨੀ ਮੁਤਾਬਿਕ ਕਿ ਉਹ ਆਪਣੇ ਇਸ ਗ੍ਰੀਨ ਈਗੁਣਾ ( green iguana) ਨੂੰ ਲੈ ਕੇ ਜਦ ਵੀ ਕਿਸੇ ਸ਼ੋਅ ਵਿੱਚ ਜਾਂਦਾ ਹੈ ਤਾਂ ਆਕਰਸ਼ਣ ਦਾ ਕੇਂਦਰ ਹੁੰਦਾ ਹੈ ਅਤੇ ਉਸਦੇ ਨਾਲ ਹੀ ਉਸ ਨੇ ਦੱਸਿਆ ਕਿ ਉਸਨੂੰ ਬਹੁਤ ਪੰਜਾਬੀ ਗਾਇਕਾਂ ਵਲੋਂ ਵੀ ਆਪਣੀ ਵੀਡੀਓ ਸ਼ੂਟ ਵਿੱਚ ਇਸ ਜਾਨਵਰ ਲਈ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜੋ:- ਅਧਿਆਪਕਾਂ ਨਾਲ ਮੁਲਾਕਾਤ ਦੌਰਾਨ ਕੇਜਰੀਵਾਲ ਨੇ ਕੀਤਾ ਵੱਡਾ ਐਲਾਨ