ETV Bharat / state

ਸਮਾਜ ਸੇਵੀ ਸੰਸਥਾ ਨੇ ਲਾਪਤਾ ਨੌਜਵਾਨ ਨੂੰ ਪਰਿਵਾਰ ਨਾਲ ਮਿਲਾਇਆ, ਪਰਿਵਾਰ ਨੇ ਛੱਡੀ ਸੀ ਪੁੱਤ ਦੇ ਮਿਲਣ ਦੀ ਆਸ.. - Etv Bharat

ਗੁਰਦਾਸਪੁਰ ਦੇ ਇਕ ਲਾਪਤਾ ਨੌਜਵਾਨ ਨੂੰ ਸਰਬੱਤ ਦਾ ਭਲਾ ਸੰਸਥਾ ਨੇ ਪਰਿਵਾਰ ਨਾਲ 4 ਸਾਲ ਬਾਅਦ ਮਿਲਾਇਆ ਹੈ। ਨੌਜਵਾਨ 4 ਸਾਲ ਪਹਿਲਾਂ ਵੈਸ਼ਨੋ ਦੇਵੀ ਮੰਦਰ ਗਿਆ ਸੀ, ਪਰ ਘਰ ਨਹੀਂ ਪਰਤਿਆ। ਪਰਿਵਾਰ ਉਸ ਦੇ ਆਉਣ ਦੀ ਆਸ ਵੀ ਛੱਡੀ ਬੈਠਾ ਸੀ। ਲਾਪਤਾ ਨੌਜਵਾਨ ਨੂੰ ਇਕ ਸਾਬਕਾ ਫੌਜੀ ਨੇ ਬੰਦੀ ਬਣਾ ਕੇ ਰੱਖਿਆ ਹੋਇਆ ਸੀ, ਸੰਸਥਾ ਨੇ ਉਸ ਨੂੰ ਛੁਡਾ ਕੇ ਪਰਿਵਾਰ ਹਵਾਲੇ ਕੀਤਾ ਹੈ।

The organization handed over the youth missing for 4 years to the heirs in Gurdaspur
4 ਸਾਲ ਤੋਂ ਲਾਪਤਾ ਨੌਜਵਾਨ ਨੂੰ ਸੰਸਥਾ ਨੇ ਵਾਰਸਾਂ ਨੂੰ ਸਪੁਰਦ, ਪੁੱਤ ਦੇ ਮਿਲਣ ਦੀ ਆਸ ਛੱਡੀ ਬੈਠਾ ਸੀ ਪਰਿਵਾਰ...
author img

By

Published : Mar 24, 2023, 10:16 AM IST

ਸਮਾਜ ਸੇਵੀ ਸੰਸਥਾ ਨੇ ਲਾਪਤਾ ਨੌਜਵਾਨ ਨੂੰ ਪਰਿਵਾਰ ਨਾਲ ਮਿਲਾਇਆ

ਗੁਰਦਾਸਪੁਰ : ਕਸਬਾ ਧਾਰੀਵਾਲ ਦਾ ਨੌਜਵਾਨ ਬਾਊ, ਜੋ 4 ਸਾਲ ਪਹਿਲਾਂ ਘਰ ਤੋਂ ਮਾਤਾ ਰਾਣੀ ਦੇ ਦਰਬਾਰ 'ਤੇ ਮੱਥਾ ਟੇਕਣ ਲਈ ਗਿਆ ਸੀ ਪਰ ਘਰ ਵਾਪਿਸ ਨਹੀਂ ਪਰਤਿਆ । ਕਾਫੀ ਲੰਮਾ ਸਮਾਂ ਭਾਲ ਕਰਨ ਤੋਂ ਬਾਅਦ ਆਖਿਰ ਪਰਿਵਾਰ ਨੇ ਮਨ ਉਤੇ ਪੱਥਰ ਰੱਖ ਕਿ ਇਹ ਸੋਚ ਲਿਆ ਕਿ ਉਨ੍ਹਾਂ ਦਾ ਪੁੱਤਰ ਸ਼ਾਇਦ ਇਸ ਦੁਨੀਆਂ ਵਿੱਚ ਨਹੀਂ ਰਿਹਾ। ਪੁੱਤਰ ਦੇ ਦੁੱਖ ਵਿੱਚ ਉਕਤ ਨੌਜਵਾਨ ਦੀ ਮਾਤਾ ਇਸ ਦੁਨੀਆ ਤੋਂ ਚੱਲੀ ਗਈ ਅਤੇ ਪਿਤਾ ਵੀ ਦਿਮਾਗੀ ਤੌਰ ਉਤੇ ਪਰੇਸ਼ਾਨ ਹੋ ਗਿਆ।

ਕਰੀਬ 4 ਸਾਲ ਬਾਅਦ ਦੀਨਾਨਗਰ ਦੀ ਸਰਬੱਤ ਦਾ ਭਲਾ ਸੁਸਾਇਟੀ ਨੇ ਇੱਸ ਨੌਜਵਾਨ ਨੂੰ ਜੰਮੂ ਤੋਂ ਬਰਾਮਦ ਕੀਤਾ ਹੈ, ਜਿਸਨੂੰ ਕਿਸੇ ਸਾਬਕਾ ਫੌਜੀ ਨੇ ਘਰ ਵਿੱਚ ਬੰਦੀ ਬਣਾ ਕੇ ਰੱਖਿਆ ਸੀ ਅਤੇ ਉਸਤੋਂ ਜ਼ਬਰੀ ਕੰਮ ਲਿਆ ਜਾ ਰਿਹਾ ਸੀ। ਆਖਿਰ 4 ਸਾਲ ਬਾਅਦ ਸਰਬੱਤ ਦਾ ਭਲਾ ਸੁਸਾਇਟੀ ਨੇ ਇਸ ਨੌਜਵਾਨ ਨੂੰ ਪਰਿਵਾਰ ਨਾਲ ਮਿਲਾਇਆ ਅਤੇ ਆਪਣੇ ਪੁੱਤਰ ਨੂੰ ਜਿਉਂਦਾ ਦੇਖ ਪਿਉਂ ਭੁੱਬਾਂ ਮਾਰ ਰੋਇਆ ਅੱਤੇ ਸੰਸਥਾ ਦੇ ਮੈਬਰਾਂ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ : Glider Crashes in Dhanbad: ਧਨਬਾਦ 'ਚ ਗਲਾਈਡਰ ਕਰੈਸ਼, ਟੇਕ ਆਫ ਕਰਦੇ ਸਮੇਂ ਹਾਦਸਾ, ਦੋ ਲੋਕਾਂ ਨੂੰ ਵੱਜੀਆਂ ਸੱਟਾਂ

4 ਸਾਲ ਪਹਿਲਾਂ ਵੈਸ਼ਨੋ ਦੇਵੀ ਮੰਦਰ ਗਿਆ ਸੀ ਮੱਥਾ ਟੇਕਣ : ਉਥੇ ਹੀ ਬਾਊ ਦੇ ਪਿਤਾ ਅਤੇ ਚਚੇਰੇ ਭਰਾ ਨੇ ਦੱਸਿਆ ਕਿ ਬਾਊ ਲਗਭਗ 4 ਸਾਲ ਪਹਿਲਾਂ ਵੈਸ਼ਨੋ ਦੇਵੀ ਗਿਆ ਸੀ ਪਰ ਵਾਪਸ ਨਹੀਂ ਪਰਤਿਆ। ਪਰਿਵਾਰ ਵੱਲੋਂ ਉਸ ਦੀ ਬਹੁਤ ਭਾਲ ਕੀਤੀ ਗਈ ਅਤੇ ਹੁਣ ਉਸਦੇ ਮਿਲਣ ਦੀ ਆਸ ਛੱਡ ਦਿੱਤੀ ਗਈ ਸੀ। ਉਸ ਦੀ ਮਾਤਾ ਉਸ ਦੇ ਗ਼ਮ ਵਿੱਚ ਹੀ ਦੁਨੀਆਂ ਤੋਂ ਤੁਰ ਗਈ ਪਿਤਾ ਵੀ ਦਿਮਾਗੀ ਤੌਰ ਤੇ ਪ੍ਰੇਸ਼ਾਨ ਰਹਿਣ ਲੱਗ ਪਿਆ। ਸਰਬਤ ਦਾ ਭਲਾ ਸੁਸਾਇਟੀ ਦੇ ਯਤਨਾਂ ਸਦਕਾ ਹੁਣ ਬਾਊ ਆਪਣੇ ਘਰ ਵਾਪਸ ਆ ਗਿਆ ਹੈ ਅਤੇ ਪਰਿਵਾਰ ਵਾਲਿਆਂ ਨੂੰ ਮਿਲ ਕੇ ਬਹੁਤ ਖੁਸ਼ ਹੈ। ਇਸ ਦੇ ਲਈ ਸਰਬੱਤ ਦਾ ਭਲਾ ਸੁਸਾਇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ

ਇਹ ਵੀ ਪੜ੍ਹੋ : Amritpal Singh's Escape Route: ਨਿੱਤ ਵਾਇਰਲ ਹੋ ਰਹੀਆਂ ਅੰਮ੍ਰਿਤਪਾਲ ਸਿੰਘ ਦੇ ਭੱਜਣ ਦੀਆਂ ਤਸਵੀਰਾਂ, ਦੇਖੋ ਕਿਵੇਂ ਪੁਲਿਸ ਨੂੰ ਦੇ ਗਿਆ ਝਕਾਨੀ

ਸਾਬਕਾ ਫੌਜੀ ਨੇ ਬਣਾ ਕੇ ਰੱਖਿਆ ਸੀ ਬੰਦੀ : ਸਰਬਤ ਦਾ ਭਲਾ ਸੁਸਾਇਟੀ ਦੇ ਪ੍ਰਧਾਨ ਬਚਿੱਤਰ ਸਿੰਘ ਬਿੱਕਾ ਨੇ ਦੱਸਿਆ ਕਿ ਬਾਊ ਦੀ ਇਕ ਵੀਡੀਓ ਜੰਮੂ ਤੋਂ ਵਾਇਰਲ ਹੋਈ ਸੀ, ਜਿਸ ਨੂੰ ਵੇਖ ਕੇ ਇਨ੍ਹਾਂ ਨੂੰ ਬਾਊ ਬਾਰੇ ਪਤਾ ਲੱਗਿਆ। ਵਿਡੀਓ ਵਿੱਚ ਦੱਸਿਆ ਗਿਆ ਸੀ ਕਿ ਸਾਬਕਾ ਫੌਜੀ ਜਦੋਂ ਵੀ ਘਰੋਂ ਬਾਹਰ ਜਾਂਦਾ ਸੀ ਬਾਊ ਨੂੰ ਤਾਲਾ ਲਾ ਕੇ ਅੰਦਰ ਹੀ ਬੰਦ ਕਰ ਜਾਂਦਾ ਸੀ। ਵੀਡੀਓ ਦੇਖਣ ਤੋਂ ਬਾਅਦ ਉਹਨਾਂ ਨੇ ਘੋਖ-ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਬਾਊ ਧਾਰੀਵਾਲ ਦਾ ਰਹਿਣ ਵਾਲਾ ਹੈ ਅਤੇ ਚਾਰ ਸਾਲ ਪਹਿਲਾਂ ਪਰਿਵਾਰ ਤੋਂ ਵਿਛੜ ਗਿਆ ਸੀ। ਜਦੋਂ ਜੰਮੂ ਜਾ ਕੇ ਪੁਲਿਸ ਦੀ ਸਹਾਇਤਾ ਨਾਲ ਸਾਬਕਾ ਫੌਜੀ ਦੀ ਕੈਦ ਤੋਂ ਉਸ ਨੂੰ ਛੁਡਵਾਇਆ ਗਿਆ ਤਾਂ ਉਸ ਦੇ ਪੈਰ ਗਲ਼ ਚੁੱਕੇ ਸਨ ਅਤੇ ਹੱਥਾਂ ਦਾ ਵੀ ਬੁਰਾ ਹਾਲ ਸੀ, ਸ਼ਰੀਰ ਤੇ ਕਈ ਚੋਟਾਂ ਦੇ ਨਿਸ਼ਾਨ ਸਨ। ਹੁਣ ਉਸ ਨੂੰ ਉਸ ਦੇ ਪਰਿਵਾਰ ਨਾਲ ਮਿਲਾ ਦਿੱਤਾ ਗਿਆ ਹੈ ਅਤੇ ਉਸ ਨੂੰ ਦੋ ਸਾਲ ਕੈਦੀ ਬਣਾ ਕੇ ਰੱਖਣ ਵਾਲੇ ਅਤੇ ਕੰਮ ਲੈਣ ਵਾਲੇ ਕੋਲੋਂ ਮੁਆਵਜਾ ਦੁਆਉਣ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.