ETV Bharat / state

ਭੂਤ ਬੰਗਲਾ ਬਣੀ ਕੋਠੀ ਦਾ ਖੁੱਲ੍ਹਿਆ ਰਾਜ, ਉੱਡੇ ਸਭਦੇ ਹੋਸ਼! - ਸੋਸਾਇਟੀ

ਗੁਰਦਾਸਪੁਰ ਦੇ ਪਿੰਡ ਚੌੜ ਸਿਧਵਾਂ ਵਿੱਚੋਂ ਜਿੱਥੇ ਇੱਕ ਪਰਿਵਾਰ ਪਿਛਲੇ ਡੇਢ ਸਾਲ ਤੋਂ ਬਹੁਤ ਪ੍ਰੇਸ਼ਾਨ ਸੀ। ਹਰ ਰਾਤ ਉਨ੍ਹਾਂ ਦੇ ਘਰ ਵਿੱਚ ਇੱਕਦਮ ਅੱਗ ਲੱਗ ਜਾਂਦੀ ਸੀ। ਕਦੇ ਵਿਹੜੇ ਵਿੱਚ ਖੂਨ ਦੇ ਛੀਂਟੇ ਪਏ ਹੁੰਦੇ ਸੀ ਜਾਂ ਫਿਰ ਕਿਸੇ ਵੀ ਪਰਵਾਰਿਕ ਮੈਂਬਰ ਦੇ ਬਾਲ ਕਟੇ ਹੁੰਦੇ ਸਨ।

ਭੂਤ ਬੰਗਲਾ ਬਣੀ ਕੋਠੀ ਦਾ ਖੁੱਲ੍ਹਿਆ ਰਾਜ
ਭੂਤ ਬੰਗਲਾ ਬਣੀ ਕੋਠੀ ਦਾ ਖੁੱਲ੍ਹਿਆ ਰਾਜ
author img

By

Published : Sep 11, 2021, 12:58 PM IST

ਗੁਰਦਾਸਪੁਰ: ਅਕਸਰ ਹੀ ਕਿਹਾ ਜਾਂਦਾ ਕਿ ਲੋਕ ਪੜੇ ਲਿਖੇ ਹੋਣ ਤੋਂ ਬਾਅਦ ਵੀ ਅੰਧਵਿਸਵਾਸ਼ ਦੇ ਚੱਕਰਾਂ ਚ ਪੈ ਜਾਂਦੇ ਹਨ ਪਰ ਜਦੋਂ ਤੁਹਾਡੇ ਘਰ ਚ ਹਰ ਰੋਜ਼ ਅੱਗ ਲੱਗ ਜਾਵੇ ਤੇ ਖੂਨ ਦੇ ਛਿੱਟੇ ਮਿਲਣ ਲੱਗ ਜਾਣ ਤਾਂ ਡਰ ਬਣਨਾ ਸੁਭਾਵਿਕ ਹੈ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਗੁਰਦਾਸਪੁਰ ਦੇ ਪਿੰਡ ਚੌੜ ਸਿਧਵਾਂ ਵਿੱਚੋਂ ਜਿੱਥੇ ਇੱਕ ਪਰਿਵਾਰ ਪਿਛਲੇ ਡੇਢ ਸਾਲ ਤੋਂ ਬਹੁਤ ਪ੍ਰੇਸ਼ਾਨ ਸੀ। ਹਰ ਰਾਤ ਉਨ੍ਹਾਂ ਦੇ ਘਰ ਵਿੱਚ ਇੱਕਦਮ ਅੱਗ ਲੱਗ ਜਾਂਦੀ ਸੀ। ਕਦੇ ਵਿਹੜੇ ਵਿੱਚ ਖੂਨ ਦੇ ਛੀਂਟੇ ਪਏ ਹੁੰਦੇ ਸੀ ਜਾਂ ਫਿਰ ਕਿਸੇ ਵੀ ਪਰਵਾਰਿਕ ਮੈਂਬਰ ਦੇ ਬਾਲ ਕਟੇ ਹੁੰਦੇ ਸਨ। ਇਹ ਸਭ ਹੋਣ ਦੇ ਬਾਅਦ ਪੀੜਤ ਪਰਿਵਾਰ ਵਲੋਂ ਬਹੁਤ ਸਾਰੇ ਸਾਧੂ ,ਬਾਬਿਆਂ ਨੂੰ ਘਰ ਵਿੱਚ ਬੁਲਾਕੇ ਹੱਲ ਕਰਵਾਇਆ ਪਰ ਕੁੱਝ ਨਹੀਂ ਹੋਇਆ ਪਰ ਪੀੜਤ ਪਰਿਵਾਰ ਨੇ ਡੇਢ ਸਾਲਾਂ ਵਿੱਚ 6 ਲੱਖ ਰੁਪਏ ਦਾ ਨੁਕਸਾਨ ਕਰਵਾ ਚੁੱਕੇ ਹਨ। ਹਾਰਕੇ ਪੀੜਤ ਪਰਵਾਰ ਨੇ ਕਿਸੇ ਦੇ ਕਹਿਣ 'ਤੇ ਤਰਕਸ਼ੀਲ ਸੋਸਾਇਟੀ ਨਾਲ ਸੰਪਰਕ ਕੀਤਾ ਜਿਸਦੇ ਬਾਅਦ ਘਰ ਵਿੱਚ ਹੋ ਰਹੀ ਘਟਨਾਵਾਂ ਬੰਦ ਹੋ ਗਈਆਂ ।

ਭੂਤ ਬੰਗਲਾ ਬਣੀ ਕੋਠੀ ਦਾ ਖੁੱਲ੍ਹਿਆ ਰਾਜ

ਦੱਸਿਆ ਜਾ ਰਿਹਾ ਹੈ ਇਹਨਾਂ ਘਟਨਾਵਾਂ ਦੇ ਪਿੱਛੇ ਕੋਈ ਕਾਲਾ ਜਾਦੂ ਨਹੀਂ ਸਗੋਂ ਪਰਿਵਾਰ ਦਾ ਹੀ ਇੱਕ ਮੈਂਬਰ ਸ਼ਾਮਿਲ ਸੀ ਜੋ ਕਿ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਸੀ ਪੀੜਤ ਪਰਿਵਾਰ ਦੀ ਔਰਤ ਸੁਖਵਿੰਦਰ ਕੌਰ ਨੇ ਦੱਸਿਆ ਕਿ ਪਿਛਲੇ ਡੇਢ ਸਾਲ ਤੋਂ ਰਾਤ ਦੇ ਸਮੇਂ ਉਨ੍ਹਾਂ ਦੇ ਘਰ ਵਿੱਚ ਕਦੇ ਸੋਫਾ ਸੇਟ , ਬੇਡ, ਫਰਿਜ, ਕੂਲਰ ਅਤੇ ਟਰੰਕ ਵਿੱਚ ਪਏ ਕੱਪੜੀਆਂ ਨੂੰ ਅੱਗ ਲੱਗ ਜਾਂਦੀ ਸੀ। ਇਹੀ ਨਹੀਂ ਜਿੱਥੇ ਪਰਿਵਾਰ ਦੇ ਮੈਬਰਾਂ ਦੇ ਕੱਪੜੀਆਂ ਨੂੰ ਅੱਗ ਲੱਗ ਜਾਂਦੀ ਸੀ ਉਥੇ ਹੀ ਪਾਣੀ ਦੇ ਛੀਟੇ ਪਏ ਹੁੰਦੇ ਸਨ। ਇਸਦੇ ਚਲਦੇ ਪਿਛਲੇ ਡੇਢ ਸਾਲ ਤੋਂ ਇੱਕ ਏਕੜ ਜ਼ਮੀਨ ਵਿੱਚ ਬਣੀ ਕੋਠੀ ਭੂਤ ਬੰਗਲਾ ਬੰਨਕੇ ਰਹਿ ਗਈ ਸੀ। ਪਰਿਵਾਰ ਦੇ ਮੈਬਰਾਂ ਵਲੋਂ ਉਪਾਅ ਕਰਣ ਦੇ ਨਾਮ ਉੱਤੇ ਢੋਂਗੀ ਤਾਂਤਰਿਕਾਂ ਨੇ ਕਰੀਬ 6 ਲੱਖ ਰੁਪਏ ਲੁੱਟ ਲਏ ਪਰ ਕੋਈ ਹੱਲ ਨਹੀਂ ਨਿਕਲ ਸਕਿਆ।

ਸੁਖਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਦੇ ਪੇਕੇ ਪਿੰਡ ਵਿੱਚ ਵੀ ਕਿਸੇ ਔਰਤ ਦੇ ਘਰ ਅਜਿਹਾ ਹੀ ਹੁੰਦਾ ਸੀ ਜਿਸਦੇ ਚਲਦੇ ਉਸ ਔਰਤ ਨੇ ਸਾਨੂੰ ਤਰਕਸ਼ੀਲ ਸੋਸਾਇਟੀ ਨਾਲ ਸੰਪਰਕ ਕਰਨ ਲਈ ਕਿਹਾ। ਉਨ੍ਹਾਂ ਨਾਲ ਸੰਪਰਕ ਕਰਨ ਤੇ ਸਾਨੂੰ ਗੁਰਦਾਸਪੁਰ ਸੋਸਾਇਟੀ ਵੱਲੋਂ ਮਿਲਵਾਇਆ ਗਿਆ ਜਿਨ੍ਹਾਂ ਨੇ ਸਾਡੇ ਘਰ ਪਹੁਂਚ ਕਰ ਪੂਰੇ ਘਰ ਦਾ ਮੁਆਇਨਾ ਕੀਤਾ ਅਤੇ ਇਹ ਘਟਨਾਵਾਂ ਹੋਣੀਆ ਬੰਦ ਹੋ ਗਈਆ

ਤਰਕਸ਼ੀਲ ਸੋਸਾਇਟੀ ਦੇ ਪ੍ਰਮੁੱਖ ਤਰਲੋਚਨ ਸਿੰਘ ਨੇ ਜਦੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਚਲਾ ਕਿ ਪਰਿਵਾਰ ਦਾ ਹੀ ਇੱਕ ਮੈਂਬਰ ਇਸ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਸੀ । ਸੋਸਾਇਟੀ ਦੇ ਮੈਬਰਾਂ ਨੇ ਉਸਨੂੰ ਸਮਝਾਇਆ ਅਤੇ ਇਸ ਮਾਮਲੇ ਨੂੰ ਸੁਲਝਾ ਦਿਤਾ ਜਿਸਤੋ ਬਾਅਦ ਘਰ ਵਿੱਚ ਰਹਸਿਅਮਈ ਘਟਨਾਵਾਂ ਬੰਦ ਹੋ ਗਈਆਂ।

ਹੁਣ ਪਿਛਲੇ 2 ਮਹੀਨੇ ਤੋਂ ਘਰ ਵਿੱਚ ਅਜਿਹੀ ਕੋਈ ਘਟਨਾ ਨਹੀਂ ਘਟੀ ਹੈ। ਤਰਕਸ਼ੀਲ ਟੀਮ ਦੇ ਮੈਬਰਾਂ ਨੇ ਦੱਸਿਆ ਕਿ ਭੂਤ ਪ੍ਰੇਤ , ਕਾਲ਼ਾ ਜਾਦੂ ਆਦਿ ਸਭ ਅੰਧਵਿਸ਼ਵਾਸ ਹੈ। ਵਿਗਿਆਨੀ ਸੋਚ ਅਪਣਾਉਂਣਾ ਸਮੇਂ ਦੀ ਜ਼ਰੂਰਤ ਹੈ। ਪਿੰਡ ਵਾਸੀਆਂ ਅਤੇ ਪਰਿਵਾਰ ਦੇ ਹੋਰ ਮੈਬਰਾਂ ਨੇ ਤਰਕਸ਼ੀਲ ਟੀਮ ਦਾ ਧੰਨਵਾਦ ਕੀਤਾ ਹੈ।

ਇਹ ਵੀ ਪੜੋ: ਕਿਸਾਨਾਂ ਦਾ ਧਰਨਾ ਖਤਮ ਹੋਇਆ, ਜਾਣੋ ਕਿਸ ਸ਼ਰਤਾਂ 'ਤੇ ਬਣੀ ਸਹਿਮਤੀ

ETV Bharat Logo

Copyright © 2025 Ushodaya Enterprises Pvt. Ltd., All Rights Reserved.