ਬਟਾਲਾ: ਬਟਾਲਾ ਵਿੱਚ ਕਿਸਾਨ ਆਗੂਆਂ ਨੇ ਪ੍ਰੈਸ ਵਾਰਤਾ ਕਰਕੇ ਦੱਸਿਆ ਕਿ 8 ਅਪ੍ਰੈਲ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਾਂਝਾ ਇਲਾਕੇ ਦੀ ਪਹਿਲੀ ਕਿਸਾਨ ਪੰਚਾਇਤ ਮਹਾਂ ਸਭਾ ਬਟਾਲਾ ਦੀ ਦਾਨਾ ਮੰਡੀ ਵਿੱਚ ਹੋਵੇਗੀ। ਇਸ ਵਿੱਚ 35 ਹਜ਼ਾਰ ਦੇ ਕਰੀਬ ਇਕੱਠ ਕੀਤਾ ਜਾਵੇਗਾ। ਇਸ ਮਹਾਂ ਸਭਾ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਕਿਸਾਨਾਂ ਆਗੂਆਂ ਦੇ ਇਲਾਵਾ ਗਾਇਕ ਅਤੇ ਕਲਾਕਾਰ ਵੀ ਸ਼ਿਰਕਤ ਕਰਨਗੇ।
ਕਿਸਾਨ ਆਗੂਆਂ ਨੇ ਕਿਹਾ ਕਿ 8 ਅਪ੍ਰੈਲ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਮਾਂਝਾ ਜ਼ੋਨ ਦੀ ਪਹਿਲੀ ਕਿਸਾਨ ਮਹਾਂ ਸਭਾ ਬਟਾਲਾ ਦੀ ਦਾਨਾ ਮੰਡੀ ਵਿੱਚ ਕਰਵਾਈ ਜਾ ਰਹੀ ਹੈ। ਇਸ ਵਿੱਚ 35 ਹਜ਼ਾਰ ਦੇ ਕਰੀਬ ਇਕੱਠ ਰਹੇਗਾ। ਇਸ ਵਿੱਚ ਮੁੱਖ ਤੌਰ ਉੱਤੇ ਕਿਸਾਨ ਆਗੂ ਮਨਜੀਤ ਸਿੰਘ ਰਾਏ , ਗੁਰਨਾਮ ਸਿੰਘ ਚਢੂਨੀ , ਰਣਜੀਤ ਸਿੰਘ ਰਾਜਸਥਾਨੀ , ਰੇਸ਼ਮ ਅਨਮੋਲ , ਬੀਰ ਸਿੰਘ ਆਦਿ ਕਿਸਾਨ ਆਗੂ ਅਤੇ ਗਾਇਕ ਸੰਬੋਧਨ ਕਰੇਂਗੇ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਜਿਹੀ ਕਿਸਾਨ ਸਭਾ ਲੋਕਾਂ ਨੂੰ ਕਿਸਾਨੀ ਅੰਦੋਲਨ ਲਈ ਲਾਮਬੰਧ ਕਰਨ ਲਈ ਕੀਤੀ ਜਾ ਰਹੀ ਹੈ। ਕਿਸਾਨੀ ਅੰਦੋਲਨ ਵਿੱਚ ਨੌਜਵਾਨਾਂ ਦੇ ਕਾਫ਼ੀ ਸਮਰਥਨ ਮਿਲਿਆ ਰਿਹਾ ਹੈ ਤਾਂ ਨੌਜਵਾਨਾਂ ਨੂੰ ਜ਼ਿਆਦਾ ਜੁੜਿਆ ਜਾਵੇ। ਉਨ੍ਹਾਂ ਕਿਹਾ ਕਿ ਕੋਰੋਨਾ ਦੀਆਂ ਹਦਾਇਤਾਂ ਉੱਤੇ ਕਿਸਾਨ ਜਥੇਬੰਦੀਆਂ ਨੂੰ ਕੋਈ ਫਰਕ ਨਹੀ ਪੈਂਦਾ ਕਿਉਂਕਿ ਜੇਕਰ ਕੋਰੋਨਾ ਕਾਲ ਵਿੱਚ ਰਾਜਨੀਤਕ ਅਤੇ ਚੁਨਾਵੀ ਪਾਰਟੀਆਂ ਦੀ ਰੈਲੀ ਹੋ ਸਕਦੀ ਹੈ ਤਾਂ ਕਿਸਾਨੀ ਅੰਦੋਲਨ ਨੂੰ ਲੈ ਕੇ ਵੀ ਕਿਸਾਨ ਸਭਾ ਹੋ ਸਕਦੀ ਹੈ।
ਇਸ ਦੇ ਨਾਲ ਹੀ ਭਾਜਪਾ ਐਮਐਲਏ ਦੀ ਕੁੱਟਮਾਰ ਦੇ ਘਟਨਾਕ੍ਰਮ ਨੂੰ ਲੈ ਕੇ ਉਨ੍ਹਾਂ ਦਾ ਕਿਹਾ ਕਿ ਇਸ ਵਿੱਚ ਸਰਕਾਰਾਂ ਦਾ ਹੀ ਦੋਸ਼ ਹੈ ਕਿਉਂਕਿ ਲੋਕ ਅਤੇ ਕਿਸਾਨ ਤੰਗ ਆ ਚੁੱਕੇ ਹਨ। ਇਸ ਲਈ ਲੋਕਾਂ ਦੇ ਅੰਦਰ ਰੋਸ ਦੇ ਚਲਦੇ ਅਜਿਹੀ ਘਟਨਾ ਸਾਹਮਣੇ ਆਈ ਪਰ ਕਿਸਾਨ ਸੰਯੁਕਤ ਮੋਰਚਾ ਅਜਿਹੀ ਘਟਨਾਵਾਂ ਦਾ ਸਮਰਥਨ ਨਹੀਂ ਕਰਦਾ। ਪਰ ਫਿਰ ਵੀ ਸਰਕਾਰਾਂ ਨੂੰ ਆਮ ਜਨਤਾ ਦੇ ਅਜਿਹੇ ਰੱਵਈਏ ਨੂੰ ਲੈ ਕੇ ਸੋਚਣਾ ਜ਼ਰੂਰ ਚਾਹੀਦਾ ਹੈ ਕਿ ਉਨ੍ਹਾਂ ਵੱਲੋਂ ਕਿਥੇ ਕਮੀ ਹੈ ਅਤੇ ਖੁਦ ਸਰਕਾਰ ਕਿਥੇ ਗਲਤੀ ਹੈ ਜੋ ਐਸੇ ਮਾਮਲੇ ਹੋ ਰਹੇ ਹਨ।