ਗੁਰਦਾਸਪੁਰ:ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਦੇਸ਼ ਦੇ ਜ਼ਿਆਦਾਤਰ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਹਾਲਾਂਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਦੇਸ਼ ਵਿੱਚੋਂ ਗਰੀਬੀ ਖ਼ਤਮ ਕਰਨ ਦੇ ਵੱਡੇ ਵਾਅਦੇ ਤੇ ਦਾਅਵੇ ਕੀਤੇ ਹਨ। ਪਰ ਇਨ੍ਹਾਂ ਵਾਅਦਿਆ ਤੇ ਦਾਅਵਿਆ ਦੀ ਜ਼ਮੀਨੀ ਸਚਾਈ ਕੁਝ ਹੋਰ ਹੀ ਹੈ। ਜਿਸ ਦੀ ਤਾਜਾ ਮਿਸਾਈਲ ਹਲਕਾ ਭੋਆ ਦੇ ਪਿੰਡ ਭਰਿਆਲ ਲਾਹੜੀ ਤੋਂ ਵੇਖਣ ਨੂੰ ਮਿਲੀ ਹੈ। ਜਿੱਥੇ ਕਿ ਇੱਕ ਪਰਿਵਾਰ ਗੁਰਬਤ ਦੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹੈ।
ਕਈ ਸਰਕਾਰਾਂ ਆਈਆਂ ਅਤੇ ਕਈ ਗਈਆਂ, ਪਰ ਇਸ ਪਰਿਵਾਰ ਦੀ ਕਿਸੇ ਵੀ ਸਰਕਾਰ ਵੱਲੋਂ ਸਾਰ ਨਹੀਂ ਲਈ ਗਈ। ਜਿਸ ਕਰਕੇ ਅੱਜ ਵੀ ਇਹ ਪਰਿਵਾਰ ਨਰਕ ਭਰੀ ਜ਼ਿੰਦਗੀ ਕੱਟ ਰਿਹਾ ਹੈ। ਇਸ ਪਰਿਵਾਰ ਦਾ ਘਰ ਕਿਸੇ ਵੀ ਸਰਕਾਰ ਵੱਲੋਂ ਪੱਕਾ ਨਹੀਂ ਕੀਤਾ ਗਿਆ। ਅੱਜ ਵੀ ਦੋ ਵਕਤ ਦੀ ਰੋਟੀ ਕਮਾਉਣ ਦੇ ਲਈ ਇਹ ਪਰਿਵਾਰ ਜੱਦੋ ਜਹਿਦ ਕਰ ਰਿਹਾ ਹੈ।
ਘਰ ਕੱਚਾ ਹੋਣ ਕਰਕੇ ਮੀਂਹ ਦੇ ਮੌਸਮ ਵਿੱਚ ਇਸ ਪਰਿਵਾਰ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਥੋੜ੍ਹੇ ਅਜਿਹੇ ਮੀਂਹ ਵਿੱਚ ਵੀ ਇਸ ਘਰ ਦੀ ਛੱਤ ਤੋਂ ਪਾਣੀ ਆਉਣਾ ਸ਼ੁਰੂ ਹੋ ਜਾਦਾ ਹੈ। ਪਾਣੀ ਲੱਗਣ ਕਾਰਨ ਘਰ ਸਮਾਨ ਵੀ ਕਈ ਵਾਰ ਖ਼ਰਾਬ ਹੋ ਚੁੱਕਿਆ ਹੈ।
ਜਿਸ ਦੇ ਚੱਲਦੇ ਇਨ੍ਹਾਂ ਦੀ ਰਾਤ ਅਤੇ ਦਿਨ ਕਮਰੇ ਦੇ ਅੰਦਰੋਂ ਪਾਣੀ ਨੂੰ ਬਾਹਰ ਕੱਢਣ ਦੇ ਵਿੱਚ ਹੀ ਨਿਕਲ ਜਾਂਦੀ ਹੈ। ਇਸ ਪਰਿਵਾਰ ਵੱਲੋਂ ਕਈ ਵਾਰ ਮੌਜੂਦਾ ਸਰਕਾਰਾਂ ਅੱਗੇ ਆਪਣਾ ਕਮਰਾ ਪੱਕਾ ਕਰਨ ਦੀ ਗੁਹਾਰ ਲਗਾਈ, ਪਰ ਕਿਸੇ ਵੀ ਸਰਕਾਰ ਦੇ ਨੁਮਾਇੰਦੇ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੇ ਇਨ੍ਹਾਂ ਦੀ ਬਾਂਹ ਨਹੀਂ ਫੜੀ।
ਇਹ ਵੀ ਪੜ੍ਹੋ:ਨਵੀਂ ਮੁੰਬਈ : ਮੁੰਬਈ ਪੁਲਿਸ ਨੇ ਖਾਰਘਰ ਝਰਨੇ 'ਤੇ ਫਸੇ 117 ਲੋਕਾਂ ਨੂੰ ਕੀਤਾ ਰੈਸਕਿਊ