ਗੁਰਦਾਸਪੁਰ: ਸੰਸਦ ਮੈਂਬਰ ਸੰਨੀ ਦਿਓਲ ਪਿੱਛਲੇ ਲੰਬੇ ਸਮੇਂ ਤੋਂ ਆਪਣੇ ਹਲਕੇ ਵਿਚੋਂ ਗ਼ਾਇਬ ਹਨ ਜਿਸਦੇ ਵਿਰੋਧ ਵਿੱਚ ਨੌਜਵਾਨਾਂ ਨੇ ਗੁਰਦਾਸਪੁਰ ਸ਼ਹਿਰ ਵਿੱਚ ਸੰਨੀ ਦਿਓਲ ਦੇ ਲਾਪਤਾ ਹੋਣ ਦੇ ਪੋਸਟਰ ਲਗਾਏ ਸਨ। ਉਸਦਾ ਹੀ ਅਸਰ ਹੈ ਕਿ ਅੱਜ ਸੰਨੀ ਦਿਓਲ ਨੇ ਆਪਣੇ ਹਲਕੇ ਦੀ ਯਾਦ ਆਈ ਹੈ ਅਤੇ ਸੰਨੀ ਦਿਓਲ ਨੇ ਆਪਣੇ ਲੋਕਸਭਾ ਹਲਕਾ ਗੁਰਦਾਸਪੁਰ ਵਿਚ 25 ਆਕਸੀਜਨ ਕੰਨਸਟ੍ਰੇਟਰ ਭੇਜੇ ਹਨ ਜੋ ਸਿਵਿਲ ਹਸਪਤਾਲ ਨੂੰ ਸੌਂਪੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਿਵਲ ਹਸਪਤਾਲ ਗੁਰਦਾਸਪੁਰ ਨੂੰ 25 ਆਕਸੀਜਨ ਕੰਨਸਟ੍ਰੇਟਰ ਦਿਤੇ ਹਨ। ਭਾਜਪਾ ਦੇ ਸੰਸਦ ਮੈਂਬਰ ਦੇ ਸਹਾਇਕ ਪੰਕਜ ਜੋਸ਼ੀ ਦੀ ਮੌਜੂਦਗੀ ਵਿੱਚ ਐਸਐਮਓ ਗੁਰਦਾਸਪੁਰ ਡਾ. ਚੇਤਨਾ ਨੂੰ ਆਕਸੀਜਨ ਕੰਨਸਟ੍ਰੇਟਰ ਸੋਂਪੇ ਹਨ।
ਪਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸੰਸਦ ਮੈਂਬਰ ਸੰਨੀ ਦਿਓਲ ਨੇ ਪਹਿਲਾਂ ਵੀ ਲੋਕ ਸਭਾ ਹਲਕਾ ਗੁਰਦਾਸਪੁਰ ਦੀਆਂ ਸਿਹਤ ਸਹੂਲਤਾਂ ਵਿੱਚ ਸੁਧਾਰ ਲਈ ਐਂਬੂਲੈਂਸਾਂ, ਪੀਪੀਈ ਕਿੱਟਾਂ, ਬੈੱਡਸ਼ੀਟਾਂ ਅਤੇ ਮਾਸਕ ਦਿੱਤੇ ਗਏ ਸਨ। ਉਹਨਾਂ ਕਿਹਾ ਕਿ ਸੰਨੀ ਦਿਓਲ ਗੁਰਦਾਸਪੁਰ ਦੇ ਲੋਕਾਂ ਦਾ ਪੂਰਾ ਧਿਆਨ ਰੱਖ ਰਹੇ ਹਨ।
ਇਹ ਵੀ ਪੜ੍ਹੋ:- Corona Update: ਪੰਜਾਬ 'ਚ ਕੋਵਿਡ ਨਿਯਮਾਂ 'ਚ ਰਿਆਇਤਾਂ, ਖੁਲਣਗੇ ਜਿੰਮ, ਰੈਸਟੋਰੈਂਟ ਤੇ ਸਿਨੇਮਾ