ਗੁਰਦਾਸਪੁਰ: ਪੰਜਾਬੀਆਂ ਨੂੰ ਲੋਕ ਸਭਾ ਚੋਣਾਂ ਦਾ ਬੁਖ਼ਾਰ ਚੜ੍ਹ ਚੁੱਕਾ ਹੈ ਅਤੇ ਹਰ ਉਮੀਦਵਾਰ ਚੋਣ ਅਖਾੜੇ 'ਚ ਪੂਰੀ ਤਾਕਤ ਝੋਂਕ ਰਿਹਾ ਹੈ। ਖ਼ਾਸ ਕਰ ਜੇ ਗੱਲ ਕੀਤੀ ਜਾਵੇ ਗੁਰਦਾਸਪੁਰ ਦੀ ਤਾਂ ਗੁਰਦਾਸਪੁਰ 'ਚ ਜਿੱਥੇ ਇੱਕ ਪਾਸੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਆਪਣੀ ਕਿਸਮਤ ਅਜ਼ਮਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਭਾਜਪਾ ਨੇ ਵੀ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੂੰ ਮੈਦਾਨ 'ਚ ਉਤਾਰ ਕੇ ਗੁਰਦਾਸਪੁਰ ਨੂੰ ਹੌਟ ਸੀਟ ਬਣਾ ਦਿੱਤਾ ਹੈ।
ਇਸੇ ਲੜੀ 'ਚ ਭਾਜਪਾ ਦੇ ਗੁਰਦਾਸਪੁਰ ਤੋਂ ਉਮੀਦਵਾਰ ਸੰਨੀ ਦਿਓਲ ਨੇ ਵਿਧਾਨ ਸਭਾ ਹਲਕਾ ਕਾਦੀਆਂ 'ਚ ਚੋਣ ਪ੍ਰਚਾਰ ਕੀਤਾ ਅਤੇ ਕਾਦੀਆ ਦੇ ਪਿੰਡ ਜਫ਼ਰਵਾਲ ਤੋਂ ਰੋਡ ਸ਼ੋਅ ਕੀਤਾ, ਜੋ ਪਿੰਡ ਜਫ਼ਰਵਾਲ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾ 'ਚੋਂ ਹੁੰਦਾ ਹੋਇਆ ਕਸਬਾ ਕਾਦੀਆ 'ਚ ਆ ਕੇ ਸਮਾਪਤ ਹੋਇਆ। ਸੰਨੀ ਦੇ ਇਸ ਰੋਡ ਸ਼ੋਅ 'ਚ ਲੋਕਾਂ ਦਾ ਭਾਰੀ ਇੱਕਠ ਦੇਖਣ ਨੂੰ ਮਿਲਿਆ।