ਗੁਰਦਾਸਪੁਰ: ਸਾਂਸਦ ਸੰਨੀ ਦਿਓਲ ਅੱਜ ਕਰਤਾਰਪੁਰ ਲਾਂਘੇ ਦਾ ਦੌਰਾ ਕਰਨ ਡੇਰਾ ਬਾਬਾ ਨਾਨਕ ਪੁੱਜੇ ਅਤੇ ਉਨ੍ਹਾਂ ਲਾਂਘੇ ਦੇ ਕੰਮ ਦਾ ਜਾਇਜ਼ਾ ਲਿਆ।
ਗੁਰਦਾਸਪੁਰ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਾਲਕਿਸ਼ਨ ਮਿੱਤਲ ਨੇ ਦੱਸਿਆ ਕਿ ਸੰਨੀ ਦਿਓਲ ਦੋ ਦਿਨ ਲਈ ਗੁਰਦਾਸਪੁਰ ਰੁਕਣਗੇ ਅਤੇ ਅੱਜ ਉਹ ਕਰਤਾਰਪੁਰ ਕੋਰੀਡੋਰ ਵਿੱਚ ਚੱਲ ਰਹੇ ਕੰਮ ਦਾ ਜਾਇਜ਼ਾ ਲੈਣਗੇ।
ਉਸ ਤੋਂ ਬਾਅਦ ਉਹ ਸੁਜਾਨਪੁਰ ਹਲਕੇ ਦੇ ਵਰਕਰਾਂ ਨਾਲ ਮੀਟਿੰਗ ਕਰਨਗੇ ਅਤੇ ਐਤਵਾਰ ਨੂੰ ਪਠਾਨਕੋਟ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣਗੇ।