ਗੁਰਦਾਸਪੁਰ: ਵੱਖ- ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਪੁਰਾਣੀ ਪੈਨਸ਼ਨ ਸਕੀਮ ਦੀ ਮੁੜ ਬਹਾਲੀ ਲਈ ਜ਼ਿਲ੍ਹੇ 'ਚ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਐਨਪੀਐਸਈਯੂ ਦੀ ਅਗਵਾਈ ਹੇਠ ਉਨ੍ਹਾਂ ਇਹ ਰੋਸ ਮੁਜਾਹਰਾ ਕੀਤਾ ਤੇ ਪੰਜਾਬ ਸਰਕਾਰ ਦੀ ਅਰਥੀ ਵੀ ਫੂਕੀ।
ਮੁਲਾਜ਼ਮਾਂ ਦੀ ਮੰਗ
ਵੱਖ- ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਇਹ ਕੀਤੀ ਕਿ ਉਨ੍ਹਾਂ ਦੀ ਪੁਰਾਨੀ ਪੈਨਸ਼ਨ ਸਕੀਮ ਮੁੜ ਤੋਂ ਬਹਾਲ ਕੀਤੀ ਜਾਵੇ। 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਪੈਨਸ਼ਨ ਸ਼ੁਰੂ ਕੀਤੀ ਜਾਵੇ। ਉਨ੍ਹਾਂ ਖੇਦ ਜਤਾਉਂਦਿਆਂ ਕਿਹਾ ਕਿ ਸਾਡੀ 50 ਸਾਲ ਸੇਵਾ ਨਿਭਾਉਣ ਤੋਂ ਬਾਅਦ ਵੀ ਉਨ੍ਹਾਂ ਨੂੰ ਪੈਨਸ਼ਨ ਨਹੀਂ ਦਿੱਤੀ ਜਾਂਦੀ ਤੇ ਪੰਜਾਬ 'ਚ ਮੰਤਰੀ ਜਿੰਨੀ ਵਾਰ ਵਿਧਾਇਕ ਬਣਦਾ, ਉਸਨੂੰ ਉਨ੍ਹੀ ਵਾਰ ਪੈਨਸ਼ਨ ਦਿੱਤੀ ਜਾਂਦੀ। ਉਨ੍ਹਾਂ ਸਰਕਾਰ 'ਤੇ ਸਵਾਲ ਚੁੱਕਦਿਆਂ ਕਿਹਾ ਜਾਂ ਤਾਂ ਵਿਧਾਇਕਾਂ ਦੀ ਪੈਨਸ਼ਨ ਬੰਦ ਕਰੋ ਜਾਂ ਸਾਡੀ ਸ਼ੁਰੂ ਕਰੋ।
2022 ਦੇ ਚੋਣਾਂ 'ਚ ਭੁਗਤਣਾ ਪੈਣਾ ਖਾਮਿਆਜ਼ਾ
ਮੁਲਾਜ਼ਮਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਨੂੰ ਇਸਦਾ ਖਾਮਿਆਜ਼ਾ 2022 'ਚ ਆਉਣ ਵਾਲਿਆਂ ਸੂਬਾ ਚੋਣਾਂ 'ਚ ਭੁਗਤਣਾ ਪੈਣਾ ਹੈ। ਉਨ੍ਹਾਂ ਕਿਹਾ ਜੇਕਰ ਸਰਕਾਰ ਸਾਡੀ ਇੱਕੋ ਇੱਕ ਮੰਗ 'ਤੇ ਕੰਨ ਨਹੀਂ ਧਰਦੀ ਤਾਂ 2022 ਦੀਆਂ ਚੋਣਾਂ 'ਚ ਮੁਲਾਜ਼ਮ ਇਸਦਾ ਤਖ਼ਤਾਪਲਟ ਕਰਨਗੇ।