ETV Bharat / state

ਪ੍ਰਤਾਪ ਸਿੰਘ ਬਾਜਵਾ ਅਤੇ ਭਾਰਤੀ ਅੰਬੈਸੀ ਸਦਕਾ ਓਮਾਨ ਤੋਂ ਵਤਨ ਪਰਤੀ ਰਣਜੀਤ ਕੌਰ - Indian Embassy

ਕਾਹਨੂੰਵਾਨ ਅਧੀਨ ਪੈਂਦੇ ਪਿੰਡ ਕਿਸ਼ਨਪੁਰ ਦੀ ਰਣਜੀਤ ਕੌਰ ਪਤਨੀ ਗੁਰਪ੍ਰੀਤ ਕੌਰ ਜੋ ਕਿ ਮਾਰਚ ਮਹੀਨੇ ਨੌਕਰੀ ਲਈ ਖਾੜੀ ਦੇਸ਼ ਓਮਾਨ ਗਈ ਸੀ। ਜਿੱਥੇ ਉਸ ਨੂੰ ਰੁਜ਼ਗਾਰ ਦੀ ਥਾਂ ਆਪਣੇ ਮਾਲਕਾਂ ਅਤੇ ਨੌਕਰੀ ਉਪਲੱਬਧ ਕਰਵਾਉਣ ਵਾਲੀ ਕੰਪਨੀ ਦੀ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਰਣਜੀਤ ਕੌਰ ਦੇ ਤਸ਼ੱਦਦ ਭਰੇ ਹਾਲਾਤਾਂ ਦੀ ਖ਼ਬਰ ਪ੍ਰਕਾਸ਼ਤ ਹੋਣ ਉਪਰੰਤ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਸ਼ਾਸਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਨਿੱਜੀ ਯਤਨਾਂ ਸਦਕਾ ਰਣਜੀਤ ਕੌਰ ਦਾ ਘਰ ਵਾਪਸੀ ਦਾ ਸਬੱਬ ਬਣਿਆ।

ਫ਼ੋਟੋ
ਫ਼ੋਟੋ
author img

By

Published : May 10, 2021, 9:23 AM IST

ਗੁਰਦਾਸਪੁਰ: ਇੱਥੋਂ ਦੇ ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਕਿਸ਼ਨਪੁਰ ਦੀ ਰਣਜੀਤ ਕੌਰ ਪਤਨੀ ਗੁਰਪ੍ਰੀਤ ਕੌਰ ਜੋ ਕਿ ਮਾਰਚ ਮਹੀਨੇ ਨੌਕਰੀ ਲਈ ਖਾੜੀ ਦੇਸ਼ ਓਮਾਨ ਗਈ ਸੀ। ਜਿੱਥੇ ਉਸ ਨੂੰ ਰੁਜ਼ਗਾਰ ਦੀ ਥਾਂ ਆਪਣੇ ਮਾਲਕਾਂ ਅਤੇ ਨੌਕਰੀ ਉਪਲੱਬਧ ਕਰਵਾਉਣ ਵਾਲੀ ਕੰਪਨੀ ਦੀ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਰਣਜੀਤ ਕੌਰ ਦੇ ਤਸ਼ੱਦਦ ਭਰੇ ਹਾਲਾਤਾਂ ਦੀ ਖ਼ਬਰ ਪ੍ਰਕਾਸ਼ਤ ਹੋਣ ਉਪਰੰਤ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਸ਼ਾਸਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਨਿੱਜੀ ਯਤਨਾਂ ਸਦਕਾ ਰਣਜੀਤ ਕੌਰ ਦਾ ਘਰ ਵਾਪਸੀ ਦਾ ਸਬੱਬ ਬਣਿਆ।

ਵੇਖੋ ਵੀਡੀਓ

ਰਣਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਮਾਰਚ 2021 ਨੂੰ ਬਿਆਸ ਦੀ ਇੱਕ ਮਹਿਲਾ ਏਜੰਟ ਨਾਲ ਨੌਕਰੀ ਲਈ ਸਿੰਗਾਪੁਰ ਵਿੱਚ ਜਾਣ ਲਈ 50 ਹਜ਼ਾਰ ਤੋਂ ਵੱਧ ਦੀ ਰਾਸ਼ੀ ਦਿੱਤੀ ਸੀ। ਪਰ ਏਜੰਟ ਨੇ ਉਸ ਨੂੰ ਸਿੰਗਾਪੁਰ ਦੀ ਥਾਂ ਖਾੜੀ ਦੇਸ਼ ਓਮਾਨ ਵਿੱਚ ਪਹੁੰਚਾ ਦਿੱਤਾ। ਰਣਜੀਤ ਕੌਰ ਨੇ ਦੱਸਿਆ ਕਿ ਉਹ ਉਸ ਨੂੰ ਇਹ ਕਿਹਾ ਗਿਆ ਸੀ ਕਿ ਉਸ ਨੂੰ ਇੱਕ ਵੱਡੇ ਮੌਲ ਵਿੱਚ ਕੰਮ ਮਿਲੇਗਾ। ਪਰ ਓਮਾਨ ਵਿੱਚ ਉਸ ਨੂੰ ਜਬਰਦਸਤੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲਈ ਭੇਜ ਦਿੱਤਾ। ਜਦੋਂ ਉਸ ਨੇ ਇਨਕਾਰ ਕੀਤਾ ਤਾਂ ਉਸ ਦੀ ਕੁੱਟਮਾਰ ਕੀਤੀ ਗਈ। ਇਸ ਦੌਰਾਨ ਉਸ ਨੂੰ ਪੌੜੀਆਂ ਤੋਂ ਡਿੱਗ ਕੇ ਗੰਭੀਰ ਸੱਟ ਵੀ ਲੱਗੀ ਸੀ ਪਰ ਉਸ ਪਰਿਵਾਰ ਨੇ ਇਲਾਜ ਕਰਾਉਣ ਦੀ ਥਾਂ ਉਸ ਨੂੰ ਭੁੱਖਿਆਂ ਰੱਖਿਆ ਅਤੇ ਕੁੱਟਮਾਰ ਵੀ ਕੀਤੀ।

ਰਣਜੀਤ ਕੌਰ ਨੇ ਕਿਹਾ ਕਿ ਫਿਰ ਉਸ ਨੇ ਕਿਸੇ ਢੰਗ ਨਾਲ ਇਸ ਦੀ ਸੂਚਨਾ ਆਪਣੇ ਪਤੀ ਗੁਰਪ੍ਰੀਤ ਸਿੰਘ ਨੂੰ ਦਿੱਤੀ। ਇਸ ਉਪਰੰਤ ਰਣਜੀਤ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਕਾਹਨੂੰਵਾਨ ਦੇ ਸਰਪੰਚ ਆਫ਼ਤਾਬ ਸਿੰਘ ਨਾਲ ਗੱਲਬਾਤ ਕੀਤੀ ਅਤੇ ਸਰਪੰਚ ਆਫ਼ਤਾਬ ਸਿੰਘ ਦੀ ਸੂਚਨਾ ਤੇ ਰਾਜ ਸਭਾ ਮੈਂਬਰ ਐਮ ਪੀ ਪ੍ਰਤਾਪ ਸਿੰਘ ਬਾਜਵਾ ਨੇ ਰਣਜੀਤ ਕੌਰ ਦੀ ਬੰਦ ਖਲਾਸੀ ਲਈ ਓਮਾਨ ਵਿਚ ਭਾਰਤੀ ਅੰਬੈਸੀ ਨਾਲ ਸੰਪਰਕ ਕਰਕੇ ਰਣਜੀਤ ਕੌਰ ਦੀ ਉਸ ਪਰਿਵਾਰ ਕੋਲੋਂ ਖਲਾਸੀ ਕਰਵਾਈ ਹੈ।

ਇਹ ਵੀ ਪੜ੍ਹੋ:18-45 ਸਾਲ ਟੀਕਾਕਰਨ ਲਈ ਕਿੰਨਾਂ ਤਿਆਰ ਹੈ ਪੰਜਾਬ, ਕੀ ਹੈ ਸਿਹਤ ਵਿਭਾਗ ਦੀ ਪਲਾਨਿੰਗ

ਪਤੀ ਪਤਨੀ ਨੇ ਦੱਸਿਆ ਕਿ ਉਹ ਇਸ ਰਿਹਾਈ ਲਈ ਪ੍ਰਤਾਪ ਸਿੰਘ ਬਾਜਵਾ ਸਰਪੰਚ ਆਫ਼ਤਾਬ ਸਿੰਘ ਅਤੇ ਸਥਾਨ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਇਸ ਮੌਕੇ ਰਣਜੀਤ ਕੌਰ ਨੇ ਪੰਜਾਬ ਦੀਆਂ ਸਮੂਹ ਔਰਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਾਹਰ ਨੌਕਰੀ ਤੇ ਜਾਣ ਮੌਕੇ ਏਜੰਟ ਅਤੇ ਅੱਗੇ ਕੰਮ ਕਰਦੀ ਏਜੰਸੀ ਬਾਰੇ ਪੂਰੀ ਤਰ੍ਹਾਂ ਛਾਣਬੀਣ ਕਰਨ ਤਾਂ ਜੋ ਉੱਥੇ ਜਾ ਕੇ ਬੁਰੇ ਹਾਲਾਤਾਂ ਵਿੱਚ ਫਸਣ ਨਾਲੋਂ ਇੱਥੇ ਹੀ ਅੱਧੀ ਖਾ ਕੇ ਆਪਣਾ ਗੁਜ਼ਾਰਾ ਕਰਨਾ ਚੰਗਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.