ਗੁਰਦਾਸਪੁਰ: ਸੂਬਾ ਸਰਕਾਰ ਦੇ ਮਾੜ੍ਹੇ ਸਿਹਤ ਪ੍ਰਬੰਧਾਂ ਦਾ ਪੋਲ ਦਿਨ ਪ੍ਰਤੀ ਦਿਨ ਖੁੱਲ੍ਹਦੀ ਹੀ ਰਹਿੰਦੀ ਹੈ, ਜਿਸ ਕਾਰਣ ਇਸ ’ਤੇ ਸਿਆਸਤ ਹੋਣਾ ਸੁਭਾਵਿਕ ਹੀ ਹੈ। ਇਸ ਦੇ ਚੱਲਦਿਆਂ ਸੂਬੇ ’ਚ ਵੈਂਟੀਲੇਟਰਾਂ ਦਾ ਮੁੱਦਾ ਵੀ ਗਰਮਾਇਆ ਹੋਇਆ ਹੈ।
ਜੇਕਰ ਗੱਲ ਗੁਰਦਾਸਪੁਰ ਦੀ ਕਰੀਏ ਤਾਂ ਗੁਰਦਾਸਪੁਰ ਜ਼ਿਲ੍ਹੇ ਵਿੱਚ 6 ਵੈਂਟੀਲੇਟਰ ਸਨ, ਜਿਨ੍ਹਾਂ ਵਿੱਚ 2 ਵੈਂਟੀਲੇਟਰ ਗੁਰਦਾਸਪੁਰ ਦੇ ਸਾਂਸਦ ਸੰਨੀ ਦਿਓਲ ਨੇ ਗੁਰਦਾਸਪੁਰ ਨੂੰ ਦਿੱਤੇ ਸਨ ਅਤੇ ਦੋ ਵੈਂਟੀਲੇਟਰ ਸਮਾਜ ਸੇਵੀ ਡਾ. ਓਬਰਾਏ ਨੇ ਅਤੇ ਦੋ ਨਿਜੀ ਹਸਪਤਾਲ ਨੇ ਭੇਜੇ ਸਨ। ਪਰ ਇਹ ਵੈਂਟੀਲੇਟਰਾਂ ਨੂੰ ਚਲਾਉਣ ਲਈ ਪਿਛਲੇ ਇਕ ਸਾਲ ਤੋਂ ਸਿਹਤ ਵਿਭਾਗ ਗੁਰਦਾਸਪੁਰ ਕੋਲ ਸਟਾਫ਼ ਨਹੀਂ ਸੀ, ਜਿਸਦੇ ਚਲਦਿਆਂ ਚਾਰ ਵੈਂਟੀਲੇਟਰਾਂ ਨੂੰ ਲੁਧਿਆਣਾ ਭੇਜ ਦਿੱਤਾ ਗਿਆ ਹੈ।
ਜਿਸ ’ਤੇ ਭਾਜਪਾ ਆਗੂਆਂ ਨੇ ਗੁਰਦਾਸਪੁਰ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਸੰਨੀ ਦਿਓਲ ਵਲੋਂ ਦਿੱਤੇ ਗਏ ਵੈਂਟੀਲੇਟਰ ਲੁਧਿਆਣਾ ਵਿੱਚ ਭੇਜ ਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਗੁਰਦਾਸਪੁਰ ਦੇ ਲੋਕਾਂ ਨਾਲ ਧੋਖਾ ਕੀਤਾ ਹੈ।
ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਭਾਜਪਾ ਜਿਲ੍ਹਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੈਂਟੀਲੇਟਰ ਨੂੰ ਚਲਾਉਣ ਲਈ ਸਟਾਫ ਤਕ ਨਹੀਂ ਰੱਖ ਸਕੀ ਇਹ ਪੰਜਾਬ ਸਰਕਾਰ ਦੀ ਨਾਕਾਮੀ ਹੈ
ਉੱਥੇ ਦੂਸਰੇ ਪਾਸੇ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੰਨੀ ਦਿਓਲ ਅਤੇ ਡਾ ਉਬਰਾਏ ਤੋਂ ਇਜਾਜ਼ਤ ਲੈ ਕੇ ਹੀ ਇਹ ਵੈਂਟੀਲੇਟਰ ਲੁਧਿਆਣਾ ਵਿੱਚ ਭੇਜੇ ਹਨ ਕਿਉਂਕਿ ਲੁਧਿਆਣਾ ’ਚ ਇਨ੍ਹਾਂ ਦੀ ਜ਼ਿਆਦਾ ਜ਼ਰੂਰਤ ਸੀ
ਇਸ ਮਾਮਲੇ ਨੂੰ ਲੈਕੇ ਸਾਂਸਦ ਸੰਨੀ ਦਿਓਲ ਨੇ ਵੀ ਇੱਕ ਲੈਟਰ ਜਾਰੀ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਮੰਜੂਰੀ ਦੇਣ ਤੋਂ ਇਲਾਵਾ ਹੋਰ ਕੋਈ ਆਪਸ਼ਨ ਨਹੀਂ ਸੀ ਕਿਉਂਕਿ ਗੁਰਦਾਸਪੁਰ ਵਿੱਚ ਇਨ੍ਹਾਂ ਵੈਂਟੀਲੇਟਰਾਂ ਨੂੰ ਚਲਾਉਣ ਲਈ ਸਟਾਫ ਤੱਕ ਨਹੀਂ ਹੈ ਕਿਉਂਕਿ ਇਹ ਵੈਂਟੀਲੇਟਰ ਗੁਰਦਾਸਪੁਰ ਵਿੱਚ ਬੰਦ ਪਏ ਹੋਏ ਸਨ। ਇਸ ਲਈ ਉਹਨਾਂ ਮੰਜੂਰੀ ਦਿਤੀ ਹੈ ਇਸ ਦੇ ਨਾਲ ਹੀ ਸੰਨੀ ਦਿਓਲ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਜੋ ਵੈਂਟੀਲੇਟਰ ਉਨ੍ਹਾਂ ਨੇ ਭੇਜੇ ਸਨ ਉਹ ਗੁਰਦਾਸਪੁਰ ਹਲਕੇ ਦੇ ਲੋਕਾਂ ਦੀ ਮਦਦ ਲਈ ਭੇਜੇ ਸਨ।
ਉਨ੍ਹਾਂ ਆਪਣੇ ਪੱਤਰ ਰਾਹੀਂ ਪ੍ਰਸ਼ਾਸਨ ਇਹ ਵੀ ਹਦਾਇਤ ਕੀਤੀ ਕਿ ਪ੍ਰਸਾਸ਼ਨ ਇਹ ਤੈਅ ਕਰੇ ਕਿ ਗੁਰਦਾਸਪੁਰ ਦੇ ਲੋਕਾਂ ਨਾਲ ਸਿਹਤ ਨੂੰ ਲੈ ਕੇ ਕੋਈ ਵੀ ਖਿਲਵਾੜ ਨਾ ਹੋਵੇ।
ਇਹ ਵੀ ਪੜ੍ਹੋ: ਐਕਸਪ੍ਰੈਸ ਰੇਲਗੱਡੀ ਰਾਹੀਂ ਜਲੰਧਰ ਪੁੱਜੀ ਆਕਸੀਜਨ ਦੀ ਪਹਿਲੀ ਖੇਪ