ਗੁਰਦਾਸਪੁਰ: ਬੀਤੀ 10 ਫਰਵਰੀ ਦੀ ਸ਼ਾਮ ਨੂੰ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿੱਚ ਸ਼ਿਵਸੈਨਾ ਆਗੂ ਹਨੀ ਮਹਾਜਨ 'ਤੇ ਅੰਨ੍ਹੇਵਾਹ ਫਾਇਰਿੰਗ ਕਰ ਦੁਕਾਨਦਾਰ ਅਸ਼ੋਕ ਕੁਮਾਰ ਦੀ ਹੱਤਿਆ ਕਰਨ ਵਾਲੇ 2 ਆਰੋਪੀ ਸੰਨੀ ਅਤੇ ਸਿਮਰਜੀਤ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਹੁਣ ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਆਰੋਪੀ ਪ੍ਰਿੰਸ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਪੰਜਾਬ ਪੁਲਿਸ ਦਾ ਕਮਾਂਡੋ ਮੁਲਾਜ਼ਮ ਹੈ ਅਤੇ ਇਸਨੇ ਆਰੋਪੀਆਂ ਨੂੰ 20 ਰੌਂਦ ਲੈ ਕੇ ਦਿੱਤੇ ਸਨ।
ਜਾਣਕਾਰੀ ਦਿੰਦਿਆਂ ਐਸਪੀ ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ 10 ਫਰਵਰੀ ਨੂੰ ਧਾਰੀਵਾਲ ਵਿੱਚ ਸ਼ਿਵਸੈਨਾ ਆਗੂ ਹਨੀ ਮਹਾਜਨ ਉੱਤੇ ਹਮਲਾ ਹੋਇਆ ਸੀ ਅਤੇ ਇਸ ਹਮਲੇ ਵਿੱਚ ਇੱਕ ਦੁਕਾਨਦਾਰ ਅਸ਼ੋਕ ਕੁਮਾਰ ਦੀ ਮੌਤ ਹੋਈ ਸੀ, ਇਸ ਮਾਮਲੇ ਵਿੱਚ ਪੁਲਿਸ ਨੇ 3 ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦਾ ਨਾਂਅ ਸੰਨੀ, ਸਿਮਰਜੀਤ ਸਿੰਘ ਅਤੇ ਪ੍ਰਿੰਸ ਹੈ।
ਦੱਸ ਦਈਏ ਕਿ ਪ੍ਰਿੰਸ ਪੰਜਾਬ ਪੁਲਿਸ ਵਿੱਚ ਕਮਾਂਡੋ ਮੁਲਾਜ਼ਮ ਹੈ। ਜਿਨ੍ਹੇ ਆਰੋਪੀਆਂ ਨੂੰ 20 ਰੌਂਦ ਲੈਕੇ ਦਿਤੇ ਸਨ। ਪੁਲਿਸ ਦਾ ਕਹਿਣਾ ਹੈ ਕਿ ਆਰੋਪੀ ਸਿਮਰਜੀਤ ਸਿੰਘ ਦਾ ਗਰਮ ਖਿਆਲੀਆਂ ਨਾਲ ਸੰਬੰਧ ਹੈ। ਇਸ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।
ਇਹ ਵੀ ਪੜੋ: ਅੰਮ੍ਰਿਤਸਰ ਦੇ ਸਾਬਕਾ ਅਕਾਲੀ ਸਰਪੰਚ ਕਤਲ ਮਾਮਲੇ ਦੇ ਮੁੱਖ ਦੋਸ਼ੀ ਕਾਬੂ
ਐਸਪੀ ਹਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਫਿਲਹਾਲ ਪੁਲਿਸ ਇਸ ਮਾਮਲੇ ਵਿੱਚ ਅੱਗੇ ਹੋਰ ਜਾਂਚ ਪੜਤਾਲ ਕਰ ਰਹੀ ਹੈ।