ਗੁਰਦਾਸਪੁਰ: ਬਟਾਲਾ 'ਚ ਪੰਜਾਬ ਪੁਲਿਸ ਦਾ ਗੈਂਗਸਟਰਾਂ ਨਾਲ ਸਿੱਧਾ ਮੁਕਾਬਲਾ ਹੋਇਆ। ਕਰਾਸ ਫਾਇਰਿੰਗ ਵਿੱਚ ਪੁਲਿਸ ਨੇ ਇੱਕ ਗੈਂਗਸਟਰ ਨੂੰ ਉਸ ਦੀ ਲੱਤ ਵਿੱਚ ਗੋਲੀ ਮਾਰ ਕੇ ਗ੍ਰਿਫਤਾਰ ਕਰ ਲਿਆ। ਉਸ ਦੇ ਛੇ ਹੋਰ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਗਿਰੋਹ ਦਾ ਸਬੰਧ ਗੈਂਗਸਟਰ ਹੈਰੀ ਚੱਠਾ ਨਾਲ ਹੈ ਅਤੇ ਗੈਂਗਸਟਰ ਵਿਦੇਸ਼ ਵਿੱਚ ਬੈਠ ਚੱਠਾ ਦੇ ਕਹਿਣ 'ਤੇ ਫਿਰੌਤੀ ਵਸੂਲਦੇ ਸਨ। (Police encounter with gangsters in Batala)
ਡੀਜੀਪੀ ਨੇ ਜਾਣਕਾਰੀ ਸਾਂਝੀ ਕੀਤੀ: ਪੁਲਿਸ ਦੀ ਇਸ ਕਾਮਯਾਬੀ ਸਬੰਧੀ ਸੋਸ਼ਲ ਮੀਡੀਆ ਪਲੇਟਫਾਰਮ X ਰਾਹੀਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ (DGP Gaurav Yadav) ਨੇ ਸਾਂਝੀ ਕੀਤੀ ਹੈ। ਡੀਜੀਪੀ ਮੁਤਾਬਕ ਗੁਰਦਾਸਪੁਰ ਅਧੀਨ ਪੈਂਦੇ ਬਟਾਲਾ ਵਿੱਚ ਪੰਜਾਬ ਪੁਲਿਸ ਦਾ ਗੈਂਗਸਟਰਾਂ ਨਾਲ ਮੁਕਾਬਲਾ ਹੋਇਆ ਹੈ। ਪੰਜਾਬ ਪੁਲਿਸ ਨੂੰ ਗੈਂਗਸਟਰਾਂ ਦੇ ਇੱਥੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਪਾਰਟੀ ਇਹਨਾਂ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਬਟਾਲਾ ਪਹੁੰਚੀ ਤਾਂ ਗੈਂਗਸਟਰਾਂ ਨੇ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ। ਜਿਸ ਤੋਂ ਬਾਅਦ ਕਰਾਸ ਫਾਇਰਿੰਗ ਵਿੱਚ ਪੁਲਿਸ ਨੇ ਇੱਕ ਗੈਂਗਸਟਰ ਦੀ ਲੱਤ ਵਿੱਚ ਗੋਲੀ ਮਾਰ ਕੇ ਉਸ ਨੂੰ ਜ਼ਖ਼ਮੀ ਕੀਤਾ ਅਤੇ ਫਿਰ ਗ੍ਰਿਫਤਾਰ ਕਰ ਲਿਆ। ਉਸ ਦੇ ਛੇ ਹੋਰ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਗਿਰੋਹ ਦਾ ਸਬੰਧ ਗੈਂਗਸਟਰ ਹੈਰੀ ਚੱਠਾ (Gang related to gangster Harry Chatha) ਨਾਲ ਹੈ ਜੋ ਵਿਦੇਸ਼ ਵਿਚ ਬੈਠ ਕੇ ਉਸ ਦੇ ਕਹਿਣ 'ਤੇ ਫਿਰੌਤੀ ਵਸੂਲਦਾ ਸੀ।
-
Recovered 4 pistols used in the crime and 6 more people arrested for providing logistical assistance and other support@PunjabPoliceInd is committed to eradicate crime as per vision of CM @BhagwantMann (2/2) pic.twitter.com/MN1vEaZJrE
— DGP Punjab Police (@DGPPunjabPolice) November 4, 2023 " class="align-text-top noRightClick twitterSection" data="
">Recovered 4 pistols used in the crime and 6 more people arrested for providing logistical assistance and other support@PunjabPoliceInd is committed to eradicate crime as per vision of CM @BhagwantMann (2/2) pic.twitter.com/MN1vEaZJrE
— DGP Punjab Police (@DGPPunjabPolice) November 4, 2023Recovered 4 pistols used in the crime and 6 more people arrested for providing logistical assistance and other support@PunjabPoliceInd is committed to eradicate crime as per vision of CM @BhagwantMann (2/2) pic.twitter.com/MN1vEaZJrE
— DGP Punjab Police (@DGPPunjabPolice) November 4, 2023
ਹੈਰੀ ਚੱਠਾ ਦੁਆਰਾ ਸੰਚਾਲਿਤ ਕੀਤਾ ਗਿਆ ਸੀ ਅਤੇ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਇੱਕ ਮੁੱਖ ਸਹਿਯੋਗੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਆਪਣੇ ਬਚਾਅ ਵਿਚ ਜਵਾਬੀ ਗੋਲੀਬਾਰੀ ਕੀਤੀ, ਜਿਸ ਵਿਚ ਦੋਸ਼ੀ ਦੀ ਲੱਤ ਵਿਚ ਗੋਲੀ ਲੱਗੀ। ਜੁਰਮ ਵਿੱਚ ਵਰਤੇ ਗਏ 4 ਪਿਸਤੌਲ ਬਰਾਮਦ ਕੀਤੇ ਅਤੇ 6 ਹੋਰ ਵਿਅਕਤੀਆਂ ਨੂੰ ਸਾਜ਼ੋ-ਸਾਮਾਨ ਅਤੇ ਹੋਰ ਸਹਾਇਤਾ ਪ੍ਰਦਾਨ ਕਰਨ ਲਈ ਗ੍ਰਿਫਤਾਰ ਕੀਤਾ ਗਿਆ।- ਗੌਰਵ ਯਾਦਵ,ਡੀਜੀਪੀ ਪੰਜਾਬ
- Thief arrested from BSNL office: ਲੁਧਿਆਣਾ ਵਿਖੇ BSNL ਦਫਤਰ 'ਚ ਚੋਰੀ ਕਰਦੇ 2 ਮੁਲਜ਼ਮ ਕਾਬੂ, ਇੱਕ ਮੁਲਜ਼ਮ ਸਿਵਿਲ ਹਸਪਤਾਲ ਤੋਂ ਹੋਇਆ ਫਰਾਰ
- Self employment Scheme: ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਦੇਣ ਲਈ ਕੇਂਦਰ ਸਰਕਾਰ ਦਾ ਵੱਖਰਾ ਉਪਰਾਲਾ, ਵੱਖ-ਵੱਖ ਯੋਜਨਾਵਾਂ ਤਹਿਤ ਅਸਾਨੀ ਨਾਲ ਦਿੱਤਾ ਜਾ ਰਿਹਾ ਲੋਨ
- Earthquake IN UP : ਯੂਪੀ 'ਚ ਦੇਰ ਰਾਤ ਭੂਚਾਲ ਦੇ ਜ਼ਬਰਦਸਤ ਝਟਕੇ,ਲਖਨਊ, ਮੇਰਠ ਸਮੇਤ ਕਈ ਜ਼ਿਲ੍ਹਿਆਂ ਵਿੱਚ ਹਿੱਲੀ ਧਰਤੀ,ਰਿਕਟਰ ਪੈਮਾਨੇ 'ਤੇ 6.4 ਤੀਬਰਤਾ
ਬੀਤੇ ਦਿਨੀ ਵੀ ਮੁਹਾਲੀ ਦੇ ਕਸਬਾ ਜ਼ੀਰਕਪੁਰ ਵਿੱਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਸਿੱਧਾ ਮੁਕਾਬਲਾ ਹੋਇਆ ਸੀ। ਦੋਵਾਂ ਪਾਸਿਆਂ ਤੋਂ ਚੱਲੀਆਂ ਗੋਲੀਆਂ ਸਨ ਅਤੇ ਇਸ ਦੌਰਾਨ ਗਗਨਵੀਰ ਉਰਫ਼ ਰਾਜਨ ਨਾਮ ਦੇ ਗੈਂਗਸਟਰ ਦੀ ਲੱਤ ਵਿੱਚ (The gangster was shot in the leg) ਗੋਲੀ ਲੱਗੀ । ਦੋ ਗੈਂਗਸਟਰ ਪੁਲਿਸ ਨੂੰ ਝਕਾਨੀ ਦੇ ਕੇ ਭੱਜਣ ਵਿੱਚ ਕਾਮਯਾਬ ਵੀ ਹੋਏ ਸਨ।