ਗੁਰਦਾਸਪੁਰ: ਲੋਕ ਅਜੇ ਵੀ ਨਹੀਂ ਸਮਝਦੇ ਆਪਣੇ ਘਰਾਂ ਵਿੱਚ ਅਜਿਹੇ ਜਾਨਵਰ ਰੱਖਦੇ ਹਨ ਜਿੰਨ੍ਹਾਂ ਉੱਤੇ ਪਾਬੰਦੀ ਲੱਗੀ ਹੋਈ ਹੈ। ਮਾਮਲਾ ਬਟਾਲਾ ਦੇ ਨਜਦੀਕੀ ਪਿੰਡ ਕੋਟਲੀ ਭਾਮ ਸਿੰਘ ਤੋਂ ਸਾਹਮਣੇ ਆਇਆ ਜਿੱਥੇ ਇਕ 13 ਸਾਲ ਦੇ ਬੱਚੇ ਨੂੰ ਪਿਟਬੁੱਲ ਕੁੱਤੇ ਨੇ ਬੁਰੀ ਤਰ੍ਹਾਂ ਨੋਚ ਲਿਆ ਹੈ।
ਪਿੱਟਬੁੱਲ ਨੇ ਬੱਚੇ ਦਾ ਕੰਨ ਵੱਢਿਆ: ਜੇਕਰ ਬੱਚੇ ਦੇ ਨਾਲ ਉਸਦਾ ਪਿਤਾ ਨਾ ਹੁੰਦਾ ਤਾਂ ਸ਼ਾਇਦ ਉਸਦੀ ਜਾਨ ਵੀ ਜਾ ਸਕਦੀ ਸੀ। ਇਸ ਹਮਲੇ ਵਿੱਚ ਪਿੱਟਬੁੱਲ ਨੇ ਬੱਚੇ ਦੇ ਕੰਨ ਨੂੰ ਬੁਰੀ ਤਰ੍ਹਾਂ ਕੱਟ ਦਿੱਤਾ। ਇਸਦੇ ਨਾਲ ਉਸਦੇ ਚਿਹਰੇ ’ਤੇ ਕਈ ਪੰਜੇ ਮਾਰ ਦਿੱਤੇ ਜਿਸ ਕਾਰਨ ਬੱਚਾ ਜ਼ਖ਼ਮੀ ਹੋ ਗਿਆ। ਇਸ ਘਟਨਾ ਵਿੱਚ ਜ਼ਖ਼ਮੀ ਬੱਚੇ ਨੂੰ ਇਲਾਜ ਲਈ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਬੱਚਾ ਪਿਤਾ ਨਾਲ ਆ ਰਿਹਾ ਸੀ ਘਰ: ਜ਼ਖ਼ਮੀ ਬੱਚੇ ਅਤੇ ਉਸਦੀ ਦਾਦੀ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਜੋ ਕਿ ਆਪਣੇ ਪਿਤਾ ਨਾਲ ਸਕੂਟਰ ਠੀਕ ਕਰਵਾਕੇ ਘਰ ਵਾਪਿਸ ਜਾ ਰਿਹਾ ਸੀ ਅਤੇ ਰਸਤੇ ਵਿਚ ਪਿੰਡ ਦਾ ਹੀ ਰਹਿਣ ਵਾਲਾ ਵਿਅਕਤੀ ਜੋ ਕਿ ਆਪਣੇ ਪਿੱਟਬੁਲ ਕੁੱਤੇ ਨੂੰ ਲੈਕੇ ਬਾਹਰ ਖੜਾ ਸੀ।
ਪਿਤਾ ਨੇ ਬਚਾਈ ਜਾਨ: ਉਨ੍ਹਾਂ ਦੱਸਿਆ ਕਿ ਕੁੱਤੇ ਨੇ ਬੱਚੇ ਵੱਲ ਵੇਖ ਭੋਕਣਾ ਸ਼ੁਰੂ ਕਰ ਦਿੱਤਾ ਅਤੇ ਇਸ ਦੌਰਾਨ ਹੀ ਕੁੱਤੇ ਦੇ ਮਾਲਕ ਨੇ ਕੁੱਤੇ ਨੂੰ ਛੱਡ ਦਿੱਤਾ ਜਿਸ ਤੋਂ ਬਾਅਦ ਕੁੱਤੇ ਨੇ ਬੱਚੇ ਨੂੰ ਬੁਰ੍ਹੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਹਮਲੇ ਵਿੱਚ ਮਾਲਕ ਨੇ ਬੱਚੇ ਨੂੰ ਬਚਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਬਲਕਿ ਉਸਦੇ ਪਿਤਾ ਨੇ ਹੌਸਲੇ ਨਾਲ ਕੁੱਤੇ ਤੋਂ ਆਪਣੇ ਪੁੱਤ ਨੂੰ ਬਚਾਇਆ। ਜਾਣਕਾਰੀ ਦਿੰਦਿਆਂ ਡਾਕਟਰ ਨੇ ਦੱਸਿਆ ਕਿ ਬੱਚੇ ਦਾ ਕੰਨ ਜ਼ਿਆਦਾ ਕੱਟਿਆ ਗਿਆ ਹੈ ਪਰ ਬੱਚਾ ਠੀਕ ਹੈ ਜਿਸਦਾ ਇਲਾਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: NRI ਔਰਤ ਨਾਲ ਲੱਖਾਂ ਦੀ ਠੱਗੀ ਮਾਮਲਾ, ਵੇਖੋ ਕਿਵੇਂ ਸੁਲਝਿਆ ਮਾਮਲਾ ?