ਬਟਾਲਾ: BSF ਦੀ ਅਬਾਦ ਅਤੇ ਸ਼ਿਕਾਰ ਪੋਸਟ 'ਤੇ 5 ਦਿਨਾਂ ਬਾਅਦ ਮੁੜ ਬੀਤੀ ਰਾਤ ਪਾਕਿਸਤਾਨੀ ਡਰੋਨ ਭਾਰਤ ਦੀ ਸਰਹੱਦ ਦੇ ਅੰਦਰ ਦੇਖਿਆ ਗਿਆ। ਇਹ ਡਰੋਨ 19 ਮਿੰਟਾਂ ਵਿੱਚ ਭਾਰਤ ਦੀ ਸਰਹੱਦ ਚੋਂ ਅੰਦਰ ਗਾਇਬ ਹੋ ਗਿਆ, ਜਿਸ 'ਤੇ ਬੀਐਸਐਫ ਦੇ ਜਵਾਨਾਂ ਨੇ ਕਈ ਰਾਉਂਡ ਫਾਇਰ ਵੀ ਕੀਤੇ। ਸੋਮਵਾਰ ਰਾਤ ਨੂੰ ਹੀ ਪਾਕਿਸਤਾਨ ਤਸਕਰਾਂ ਵੱਲੋਂ ਇਕ ਵਾਰ ਫਿਰ ਕੋਸ਼ਿਸ਼ ਕੀਤੀ ਗਈ ਪਰ ਬੀ ਅਤੇ ਜਵਾਨਾਂ ਨੇ ਇਸ ਨੂੰ ਬੇਨਕਾਬ ਕਰ ਦਿੱਤਾ। ਬੀਐਸਐਫ ਅਤੇ ਪੰਜਾਬ ਪੁਲੀਸ ਨਾਲ ਮਿਲ ਕੇ ਪਿੰਡ ਵਿੱਚ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਵੀ ਭਾਰਤ ਪਾਕਿ ਸਰਹੱਦ ਉਤੇ ਮੁੜ ਪਾਕਿਸਤਾਨੀ ਡਰੋਨ ਦੇ ਦਾਖਲ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। BSF ਦੇ ਜਵਾਨਾਂ ਵਲੋਂ ਵਲੋਂ ਡਰੋਨ ਦੇਖਦਿਆਂ ਹੀ ਮੁਸਤੈਦੀ ਨਾਲ 80 ਤੋਂ 90 ਰਾਊਂਡ ਫਾਇਰ ਕੀਤੇ ਅਤੇ ਡਰੋਨ ਨੂੰ ਮੁੜ ਪਾਕਿ ਸੀਮਾ ਵੱਲ ਧੱਕ ਦਿੱਤਾ ਗਿਆ ਸੀ। ਜ਼ਿਲ੍ਹਾ ਤਰਨਤਾਰਨ ਅਧੀਨ ਆਉਦੀਂ ਭਾਰਤ ਪਾਕਿਸਤਾਨ ਸਰਹੱਦ ਦੇ ਸੈਕਟਰ ਖੇਮਕਰਨ ਵਿਖੇ ਬੀਉਪੀ ਕਾਲੀਆਂ ਰਾਹੀ ਪਾਕਿਸਤਾਨੀ ਡਰੋਨ ਭਾਰਤ ਵਿੱਚ ਦਾਖਲ ਹੋਇਆ। ਇਸ ਤੋਂ ਬਾਅਦ ਸਰਹੱਦ ਉੱਪਰ ਤਾਇਨਾਤ ਬੀਐਸਐਫ ਦੇ ਜਵਾਨਾਂ ਵੱਲੋਂ ਹਰਕਤ ਵਿੱਚ ਆਉਦੇਂ ਹੋਏ ਤੁਰੰਤ ਡਰੋਨ ਨੂੰ ਹੇਠਾਂ ਸੁੱਟਣ ਲਈ ਕਰੀਬ 85 ਤੋਂ 90 ਰਾਊਂਡ ਫਾਇਰ ਕੀਤੇ ਗਏ।
ਇਸ ਦੇ ਚੱਲਦਿਆਂ ਕੁਝ ਦੇਰ ਬਾਅਦ ਡਰੋਨ ਮੁੜ ਤੋਂ ਪਾਕਿਸਤਾਨ ਵੱਲ ਨੂੰ ਪਰਤ ਗਿਆ। ਅਜੇ ਤੱਕ ਕੋਈ ਵੀ ਸ਼ੱਕੀ ਵਸਤੂ ਦੀ ਬਰਾਮਦੀ ਨਹੀਂ ਹੋਈ ਹੈ। ਪੁਲਿਸ ਅਤੇ ਬੀਐਸਐਫ ਵਲੋਂ ਤਲਾਸ਼ੀ ਅਭਿਆਨ ਜਾਰੀ ਹੈ।
ਇੰਨਾਂ ਹੀ ਨਹੀਂ, ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲੇ 'ਚ ਐਤਵਾਰ ਨੂੰ ਅੰਤਰਰਾਸ਼ਟਰੀ ਸਰਹੱਦ ਪਾਰ ਤੋਂ ਭਾਰਤੀ ਖੇਤਰ 'ਚ ਦਾਖਲ ਹੋਣ ਤੋਂ ਕੁਝ ਦੇਰ ਬਾਅਦ ਹੀ ਇਕ ਪਾਕਿਸਤਾਨੀ ਡਰੋਨ ਨੂੰ ਡੇਗ ਦਿੱਤਾ ਗਿਆ ਸੀ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸਰਚ ਟੀਮ ਨੇ ਸਵੇਰੇ ਰਾਜਬਾਗ ਥਾਣਾ ਖੇਤਰ ਦੇ ਟੱਲੀ ਹਰੀਆ ਚੱਕ ਇਲਾਕੇ 'ਚ ਸਰਹੱਦ 'ਤੇ ਇੱਕ ਡਰੋਨ ਦੀ ਹਰਕਤ ਦੇਖੀ ਅਤੇ ਉਸ 'ਤੇ ਗੋਲੀਬਾਰੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਡਰੋਨ ਜ਼ਮੀਨ ਤੋਂ ਦਾਗੇ ਜਾਣ ਤੋਂ ਬਾਅਦ ਹੇਠਾਂ ਡਿੱਗ ਗਿਆ ਸੀ।
ਇਹ ਵੀ ਪੜ੍ਹੋ: ਅੰਮ੍ਰਿਤਸਰ ਏਅਰਪੋਰਟ ਉੱਤੇ ਵਿਦੇਸ਼ੀ ਯਾਤਰੀ ਕੋਲੋਂ ਭਾਰਤੀ ਅਤੇ ਵਿਦੇਸ਼ੀ ਕਰੰਸੀ ਬਰਾਮਦ