ਗੁਰਦਾਸਪੁਰ: ਬਟਾਲਾ ਦੀ ਸਮਾਜ ਸੇਵੀ ਸੰਸਥਾ ਨੰਗਲੀ ਸੇਵਾ ਸਮਿਤੀ ਨੇ ਸਿਵਲ ਹਸਪਤਾਲ (Civil Hospital) ਵਿਚ ਕੋਵਿਡ ਦੇ ਇਲਾਜ ਕਰਵਾਉਣ ਲਈ ਭਰਤੀ ਹੋਣ ਵਾਲੇ ਮਰੀਜ਼ਾਂ ਲਈ ਵੱਖ ਵੱਖ ਢੰਗ ਨਾਲ ਉਹਨਾਂ ਦੀਆ ਜ਼ਰੂਰਤਾਂ ਅਨੁਸਾਰ ਮਦਦ ਕੀਤੀ ਜਾ ਰਹੀ ਹੈ।ਮੌਜੂਦਾ ਸਮੇਂ ਵਿਚ ਸਿਵਲ ਹਸਪਤਾਲ ਵਿਚ ਮੋਰਚਰੀ ਯੂਨਿਟ ਪੁਰਾਣੀ ਹੋਣ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਧਿਆਨ ਵਿਚ ਰੱਖਦੇ ਹੋਏ ਸਮਾਜ ਸੇਵੀ ਸੰਸਥਾ ਨੇ ਦੋ ਨਵੀਂ ਮੋਰਚਰੀ ਯੂਨਿਟ (Mortuary Unit) ਦੀ ਸੇਵਾ ਕੀਤੀ ਹੈ।
ਇਸ ਬਾਰੇ ਸੰਸਥਾਂ ਦੇ ਮੈਂਬਰ ਨੇ ਦੱਸਿਆ ਹੈ ਕਿ ਅਸੀਂ ਸਿਵਲ ਸਰਜਨ ਦੀ ਸਾਲਾਹ ਨਾਲ ਹਸਪਤਾਲ ਵਿਚ ਲੋੜੀਦੀ ਵਸਤੂਆਂ ਦੀ ਸੇਵਾ ਕਰਦੇ ਰਹਿੰਦੇ ਹਾਂ ਪਰ ਇਸ ਵਾਰ ਮੋਰਚਰੀ ਯੂਨਿਟ (Mortuary Unit) ਖਰਾਬ ਹੋਣ ਬਾਰੇ ਦੱਸਿਆ ਗਿਆ ਸੀ।ਨੰਗਲੀ ਸੇਵਾ ਸੰਸਥਾਂ ਵੱਲੋਂ ਸਿਵਲ ਹਸਪਤਾਲ ਨੂੰ ਦੋ ਮੋਰਚਰੀ ਯੂਨਿਟ ਭੇਂਟ ਕੀਤੇ ਗਏ ਹਨ।
ਇਸ ਮੌਕੇ ਸਿਵਲ ਸਰਜਨ ਡਾ.ਸੰਜੀਵ ਭੱਲਾ ਨੇ ਦੱਸਿਆ ਹੈ ਕਿ ਸਮਾਜ ਸੇਵੀ ਸੰਸਥਾ ਵੱਲੋਂ ਲੋੜੀਦੀ ਵਸਤੂਆਂ ਦੀ ਸੇਵਾ ਕੀਤੀ ਜਾਂਦੀ ਰਹੀ ਹੈ।ਸਿਵਲ ਸਰਜਨ ਦਾ ਕਹਿਣਾ ਹੈ ਕਿ ਇਸ ਵਾਰ ਸੰਸਥਾ ਨੂੰ ਬੇਨਤੀ ਕੀਤੀ ਸੀ ਕਿ ਮੋਰਚਰੀ ਯੂਨਿਟ ਪੁਰਾਣੀ ਹੋਣ ਕਰਕੇ ਖਰਾਬ ਹੋ ਗਈ ਹੈ ਅਤੇ ਇਨ੍ਹਾਂ ਨੇ ਹਸਪਤਾਲ ਨੂੰ ਦੋ ਮੋਰਚਰੀ ਯੂਨਿਟ (Mortuary Unit) ਮੁਹੱਈਆ ਕਰਵਾਈਆਂ ਹਨ।ਇਸ ਮੌਕੇ ਸਿਵਲ ਸਰਜਨ ਨੇ ਸਮਾਜ ਸੇਵੀ ਸੰਸਥਾਂ ਦਾ ਧੰਨਵਾਦ ਕੀਤਾ ਹੈ।
ਇਹ ਵੀ ਪੜੋ:ਅਕਾਲੀ ਦਲ ਦੇ ਸਾਬਕਾ ਵਿਧਾਇਕ ਜਗਜੀਵਨ ਖੀਰਨੀਆਂ 'ਆਪ' 'ਚ ਹੋਏ ਸ਼ਾਮਲ