ਬਟਾਲਾ: ਬਟਾਲਾ ਸ਼ਹਿਰ ਦੇ ਨੇੜਲੇ ਪਿੰਡ ਬੋਦੇ ਦੀ ਖੂਹੀ ਦਾ ਰਹਿਣ ਵਾਲਾ ਰਤਨ ਲਾਲ ਪਿਛਲੇ ਦੋ ਦਿਨਾਂ ਤੋਂ ਭੇਦਭਰੇ ਹਾਲਾਤਾਂ 'ਚ ਲਾਪਤਾ ਹੋਇਆ ਹੈ, ਉਥੇ ਹੀ ਰਤਨ ਲਾਲ ਦੇ ਪਰਿਵਾਰ ਵੱਲੋਂ ਥਾਂ ਥਾਂ ਭਾਲ ਕੀਤੀ ਜਾਂ ਰਹੀ ਹੈ, ਅਤੇ ਇਸ ਮਾਮਲੇ 'ਚ ਪੁਲਿਸ ਨੂੰ ਵੀ ਸ਼ਿਕਾਇਤ ਦਰਜ਼ ਕਾਰਵਾਈ ਗਈ ਹੈ।
ਬਟਾਲਾ ਦੇ ਨੇੜਲੇ ਪਿੰਡ ਬੋਦੇ ਦੀ ਖੂਹੀ ਦੀ ਮੌਜੂਦਾ ਸਰਪੰਚ ਸੁਮਨ ਨੇ ਦੱਸਿਆ, ਕਿ ਉਸਦਾ ਪਤੀ ਰਤਨ ਲਾਲ ਸਵੇਰੇ ਸੈਰ ਕਰਨ ਲਈ ਰੋਜ਼ਾਨਾ ਦੀ ਤਰ੍ਹਾਂ ਵੀਰਵਾਰ ਨੂੰ ਘਰੋਂ ਗਿਆ,ਪਰ ਵਾਪਿਸ ਪਰਤ ਕੇ ਘਰ ਨਹੀਂ ਆਇਆ, ਉਥੇ ਹੀ ਰਤਨ ਲਾਲ ਦੀ ਪਤਨੀ ਅਤੇ ਭਰਾ ਨੇ ਦੱਸਿਆ, ਕਿ ਉਹਨਾਂ ਵੱਲੋਂ ਆਪਣੇ ਰਿਸ਼ਤੇਦਾਰਾਂ ਅਤੇ ਸਗੇ ਸਬੰਧੀਆਂ ਨਾਲ ਵੀ ਰਾਬਤਾ ਕੀਤਾ ਗਿਆ ਹੈ।
ਲੇਕਿਨ ਰਤਨ ਲਾਲ ਦੀ ਕੋਈ ਸੂਚਨਾ ਨਹੀਂ ਮਿਲ ਰਹੀ ਹੈ, ਅਤੇ ਇਸ ਦੇ ਨਾਲ ਹੀ ਉਹਨਾਂ ਦੱਸਿਆ, ਕਿ ਉਹਨਾਂ ਦੀ ਕਿਸੇ ਨਾਲ ਕੋਈ ਰੰਜਿਸ਼ ਵੀ ਨਹੀਂ ਹੈ। ਉਥੇ ਹੀ ਪਰਿਵਾਰ ਵੱਲੋਂ ਰਤਨ ਲਾਲ ਦੇ ਲਾਪਤਾ ਹੋਣ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ, ਅਤੇ ਜਾਂਚ ਅਧਿਕਾਰੀ ਨੇ ਦੱਸਿਆ, ਕਿ ਉਹਨਾਂ ਵੱਲੋਂ ਪੁਲਿਸ ਥਾਣਾ ਸਿਵਲ ਲਾਈਨ 'ਚ ਸ਼ਿਕਾਇਤ ਦਰਜ਼ ਕਰ ਅਗਲੀ ਕਾਰਵਾਈ ਕੀਤੀ ਜਾਂ ਰਹੀ ਹੈ, ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾਵੇਗੀ।
ਇਹ ਵੀ ਪੜ੍ਹੋ:- ਨਾ ਚੋਣ ਲੜਾਂਗੇ ਤੇ ਨਾ ਰਾਜਨੀਤਿਕ ਪਾਰਟੀ ਬਣਾਵਾਂਗੇ, ਪਰ ਕਾਨੂੰਨ ਵਾਪਸ ਹੁੰਦੇ ਦੇਖਾਂਗੇ: ਰਾਕੇਸ਼ ਟਿਕੈਤ