ETV Bharat / state

ਵਿਆਹੁਤਾ ਚੜ੍ਹੀ ਦਾਜ ਦੀ ਬਲੀ - ਵਿਆਹੁਤਾ ਲੜਕੀ

ਬਟਾਲਾ ਦੇ ਪਿੰਡ ਬੱਜੂਮਾਨ ਤੋਂ 27 ਸਾਲਾ ਵਿਆਹੁਤਾ ਕੁੜੀ ਨੂੰ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਵੱਲੋਂ ਜ਼ਹਿਰ ਦੇ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਫ਼ੋਟੋ
author img

By

Published : Jul 13, 2019, 10:45 PM IST

ਗੁਰਦਾਸਪੁਰ: ਬਟਾਲਾ ਦੇ ਪਿੰਡ ਬੱਜੂਮਾਨ ਤੋਂ 27 ਸਾਲਾ ਵਿਆਹੁਤਾ ਕੁੜੀ ਗੁਰਮਿੰਦਰ ਕੌਰ ਨੂੰ ਉਸ ਦੇ ਸਹੁਰੇ ਪਰਿਵਾਰ ਵੱਲੋਂ ਸਲਫ਼ਾਸ ਦੇ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਵਾਲਿਆਂ ਨੇ ਸਹੁਰੇ ਪਰਿਵਾਰ 'ਤੇ ਕੁੜੀ ਨੂੰ ਮਾਰਨ ਦਾ ਦੋਸ਼ ਲਾਇਆ ਹੈ।

ਵੀਡੀਓ

ਇਹ ਵੀ ਪੜ੍ਹੋ:22 ਲਾਭਪਤਾਰੀਆਂ ਨੂੰ ਵੰਡੇ ਗਏ ਨਿਯੁਕਤੀ ਪੱਤਰ

ਇਸ ਬਾਰੇ ਮ੍ਰਿਤਕ ਕੁੜੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸਹੁਰੇ ਪਰਿਵਾਰ ਵਾਲਿਆਂ ਵੱਲੋਂ ਉਨ੍ਹਾਂ ਦੀ ਕੁੜੀ ਨੂੰ ਪਰੇਸ਼ਾਨ ਕੀਤਾ ਜਾਂਦਾ ਸੀ ਜਦ ਕਿ ਉਨ੍ਹਾਂ ਦਾ ਜਵਾਈ ਵਿਦੇਸ਼ 'ਚ ਰਹਿੰਦਾ ਹੈ। ਉਨ੍ਹਾਂ ਦੀ ਧੀ ਦਾ ਵਿਆਹ 2017 ਵਿਚ ਪਿੰਡ ਬੱਜੂਮਾਨ ਦੇ ਰਣਬੀਰ ਸਿੰਘ ਨਾਲ ਹੋਇਆ ਸੀ ਅਤੇ ਵਿਆਹ ਮੌਕੇ ਉਨ੍ਹਾਂ ਆਪਣੀ ਸਮਰੱਥਾ ਮੁਤਾਬਿਕ ਦਾਜ ਵੀ ਦਿੱਤਾ ਸੀ ਪਰ ਫਿਰ ਵੀ ਉਸ ਨੂੰ ਪਰੇਸ਼ਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਨਿੱਚਰਵਾਰ ਨੂੰ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਨਾਲ ਕੁੱਟਮਾਰ ਕਰਕੇ ਸਲਫ਼ਾਸ ਦੀ ਗੋਲੀ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਉੱਥੇ ਹੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜਿਆ ਦਿੱਤਾ ਹੈ। ਪੁਲਿਸ ਨੇ ਕਿਹਾ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਅਧਾਰ 'ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

Intro: ਪੁਲਿਸ ਜਿਲਾ ਬਟਾਲਾ ਦੇ ਤਹਿਤ ਪੈਂਦੇ ਪਿੰਡ ਬੱਜੂਮਾਨ ਦੀ ਇਕ 27 ਸਾਲਾ ਵਿਆਹੁਤਾ ਲੜਕੀ ਗੁਰਮਿੰਦਰ ਕੌਰ ਨੂੰ ਉਸਦੇ ਸੁਹਰਾ ਪਰਿਵਾਰ ਵੱਲੋਂ ਸਲਫਾਸ ਦੇ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਥੇ ਹੀ ਮ੍ਰਿਤਕ ਲੜਕੀ ਦੇ ਪਰਿਵਾਰ ਦਾ ਆਰੋਪ ਹੈ ਕਿ ਉਹਨਾਂ ਦੀ ਬੇਟੀ ਦਾ ਕਤਲ ਕੀਤਾ ਗਿਆ ਹੈ ਅਤੇ ਜਦਕਿ ਉਹਨਾਂ ਦਾ ਜਵਾਈ ਵਿਦੇਸ਼ ਰਹਿੰਦਾ ਹੈ ਅਤੇ ਅਕਸਰ ਹੀ ਸੁਹਰਾ ਪਰਿਵਾਰ ਉਹਨਾਂ ਦੀ ਧੀ ਨੂੰ ਤੰਗ ਪਰੇਸ਼ਾਨ ਕਰਦਾ ਸੀ। ਉਧਰ ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ਚ ਲੈਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜਿਆ ਗਿਆ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਮ੍ਰਤਿਕ ਦੇ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। Body:ਇਸ ਪੂਰੇ ਮਾਮਲੇ ਤੇ ਮ੍ਰਿਤਕ ਲੜਕੀ ਗੁਰਮਿੰਦਰ ਕੌਰ ਦੇ ਰਿਸ਼ਤੇਦਾਰ ਨੇ ਜਾਣਕਾਰੀ ਦਿੰਦੇ ਕੁਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਾ ਵਿਆਹ 2017 ਵਿਚ ਪਿੰਡ ਬੱਜੂਮਾਨ ਦੇ ਰਣਬੀਰ ਸਿੰਘ ਨਾਲ ਹੋਇਆ ਸੀ ਅਤੇ ਵਿਆਹ ਮੌਕੇ ਉਨ੍ਹਾਂ ਆਪਣੀ ਸਮਰਥਾ ਮੁਤਾਬਿਕ ਦਾਜ ਵੀ ਲੜਕੇ ਪਰਿਵਾਰ ਨੂੰ ਦਿੱਤਾ ਸੀ ਇਥੋਂ ਤੱਕ ਕਿ ਇਕ ਆਲਟੋ ਕਾਰ ਵੀ ਦਿੱਤੀ ਸੀ ਪਰ ਲੜਕਾ ਪਰਿਵਾਰ ਲਗਾਤਾਰ ਸਾਡੀ ਬੇਟੀ ਨੂੰ ਤੰਗ ਪ੍ਰੇਸਾਨ ਕਰਦਾ ਸੀ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਸਾਡੀ ਲੜਕੀ ਗੁਰਮਿੰਦਰ ਕੌਰ ਨੇ ਸਾਨੂੰ ਫੋਨ ਤੇ ਦੱਸਿਆ ਕਿ ਉਸਦੇ ਸੁਹਰੇ ਪਰਿਵਾਰ ਨੇ ਉਸ ਨਾਲ ਕੁੱਟਮਾਰ ਕੀਤੀ ਹੈ ਅਤੇ ਮੂੰਹ ਵਿਚ ਜ਼ਬਰਦਸਤੀ ਸਲਫਾਸ ਪਾ ਦਿੱਤੀ ਹੈ। ਲੜਕੀ ਦੇ ਚਾਚਾ ਅਨੁਸਾਰ ਜਦੋਂ ਉਹ ਪਿੰਡ ਦੀ ਪੰਚਾਇਤ ਨਾਲ ਵੇਰਕਾ ਚੋਂਕ ਵਿਚ ਪੁਹੰਚੇ ਤਾ ਉਨ੍ਹਾਂ ਨੂੰ ਲੜਕੇ ਵਾਲਿਆਂ ਦੀ ਗੱਡੀ ਮਿਲੀ ਜਿਸ ਵਿਚ ਉਨ੍ਹਾਂ ਦੀ ਬੇਟੀ ਦੀ ਲਾਸ਼ ਪਈ ਹੋਈ ਸੀ। ਉਨ੍ਹਾਂ ਕਿਹਾ ਕਿ ਸਾਡੀ ਲੜਕੀ ਦੀ ਸੱਸ ਹਰਜਿੰਦਰ ਕੌਰ ਅਤੇ ਦਿਉਰ ਰਾਜੂ ਨਾਲ ਦੋ ਅਣਪਛਾਤੇ ਵਿਅਕਤੀ ਜੋ ਗੱਡੀ ਵਿਚ ਸਵਾਰ ਸਨ ਉਹ ਉਥੋਂ ਫਰਾਰ ਹੋ ਗਏ। ਉਥੇ ਹੀ ਉਹਨਾਂ ਦੱਸਿਆ ਕਿ ਉਹਨਾਂ ਦਾ ਜਵਾਈ ਫਰਾਂਸ ਚ ਰਹਿੰਦਾ ਹੈ ਅਤੇ ਉਹਨਾਂ ਇਨਸਾਫ ਦੀ ਗੁਹਾਰ ਲਗਾਈ।

ਬਾਯਿਤ :.... ਕੁਲਬੀਰ ਸਿੰਘ ( ਮ੍ਰਿਤਕ ਦੇ ਰਿਸ਼ਤੇਦਾਰ )

ਵੀ ਓ :.... ਉਧਰ ਇਸ ਸਬੰਧੀ ਜਾਂਚ ਕਰ ਰਹੇ ਪੁਲਿਸ ਥਾਣਾ ਜੈਂਤੀਪੁਰ ਐਸ ਐਚ ਓ ਮੁਖਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੇਸ ਦਰਜ ਕਰ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਬਾਯਿਤ :.... ਮੁਖਤਾਰ ਸਿੰਘ ( ਐਸ ਐਚ ਓ , ਪੁਲਿਸ ਥਾਣਾ ਜੈਂਤੀਪੁਰ)
Conclusion:null
ETV Bharat Logo

Copyright © 2025 Ushodaya Enterprises Pvt. Ltd., All Rights Reserved.