ETV Bharat / state

ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ’ਚੋਂ ਮਿਲੀਆਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਨਿਸ਼ਾਨੀਆਂ, ਇਤਿਹਾਸਕਾਰ ਨੇ ਦੱਸੇ ਇਹ ਤੱਥ

author img

By

Published : Jul 19, 2022, 6:16 PM IST

ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਸਬੰਧਿਤ ਕਈ ਅਹਿਮ ਨਿਸ਼ਾਨੀਆਂ ਮਿਲੀਆਂ ਹਨ। ਇਸ ਸਬੰਧੀ ਪੰਜਾਬ ਦੇ ਪ੍ਰਸਿੱਧ ਇਤਿਹਾਸਕਾਰ ਪ੍ਰੋਫੈਸਰ ਰਾਜ ਕੁਮਾਰ ਸ਼ਰਮਾ ਨੇ ਅਹਿਮ ਜਾਣਕਾਰੀ ਦਿੱਤੀ ਹੈ।

ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ’ਚੋਂ ਮਿਲੀਆਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਨਿਸ਼ਾਨੀਆਂ

ਗੁਰਦਾਸਪੁਰ: ਜ਼ਿਲ੍ਹੇ ਦੀ ਪੌਣੇ ਦੋ ਸੌ ਸਾਲ ਪੁਰਾਣੀ ਕੇਂਦਰੀ ਜੇਲ੍ਹ ਦੇ ਇਤਹਾਸ ਸਬੰਧੀ ਬੇਹੱਦ ਅਹਿਮ ਤੇ ਦਿਲਚਸਪ ਤੱਥ ਸਾਹਮਣੇ ਆਏ ਹਨ। ਜਿਸ ਥਾਂ ’ਤੇ ਕੇਂਦਰੀ ਜੇਲ੍ਹ ਮੌਜੂਦ ਹੈ, ਉਥੇ ਕਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਗੜ੍ਹੀ ਦਾ ਨਿਰਮਾਣ ਕਰਵਾਇਆ ਸੀ ਜਿਸ ਨੂੰ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਦੇ ਲਸ਼ਕਰ ਨੇ ਤਬਾਹ ਕਰ ਦਿੱਤਾ ਸੀ। ਬਾਅਦ ਵਿੱਚ ਅੰਗਰੇਜ਼ਾਂ ਨੇ ਇਸੇ ਖੰਡਰ ਗੜ੍ਹੀ ਦੀਆਂ ਇੱਟਾਂ ਅਤੇ ਹੋਰ ਸਾਜ਼ੋ ਸਾਮਾਨ ਨਾਲ ਜੇਲ੍ਹ ਦੀ ਉਸਾਰੀ ਕਰਵਾਈ ਸੀ।

ਜੇਲ੍ਹ ਪ੍ਰਸ਼ਾਸਨ ਦੀ ਪਹਿਲਕਦਮੀ: ਇਸ ਸਬੰਧ ’ਚ ਪੰਜਾਬ ਦੇ ਪ੍ਰਸਿੱਧ ਇਤਿਹਾਸਕਾਰ ਪ੍ਰੋ. ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਕੀਤੀ ਪਹਿਲਕਦਮੀ ਨੇ ਇਸ ਜੇਲ੍ਹ ਅੰਦਰੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਗੜ੍ਹੀ ਨਾਲ ਸਬੰਧਿਤ ਕਈ ਨਿਸ਼ਾਨੀਆਂ ਖੋਜ ਕੱਢੀਆਂ ਹਨ ਅਤੇ ਖੋਜ ਦੌਰਾਨ ਕੇਂਦਰੀ ਜੇਲ੍ਹ ਵਿੱਚੋਂ ਇਤਿਹਾਸਿਕ ਖੂਹ ਮਿਲਿਆ ਹੈ ਜੋ ਬਾਬਾ ਬੰਦਾ ਬਹਾਦਰ ਦੇ ਇਸ ਇਤਿਹਾਸਕ ਸਥਾਨ ਦੀ ਹੋਂਦ ਨੂੰ ਤਸਦੀਕ ਕਰਦੀਆਂ ਹਨ।

ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਸੀ ਖੋਜ ਕਾਰਜ: ਪ੍ਰੋ. ਰਾਜ ਕੁਮਾਰ ਸ਼ਰਮਾ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਖੋਜ ਕਾਰਜ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਜਾਰੀ ਸੀ ਜਿਸ ਦੇ ਮੁਕੰਮਲ ਹੋਣ ਪਿੱਛੋਂ ਇਸ ਦਾ ਖੁਲਾਸਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਅਹਿਮ ਪਹਿਲੂ ਜੇਲ੍ਹ ਅੰਦਰੋਂ ਇਤਿਹਾਸਕ ਖੂਹ ਦਾ ਮਿਲਣਾ ਹੈ। ਇਹ ਪਵਿੱਤਰ ਖੂਹ ਬਾਬਾ ਜੀ ਦੀ ਗੜ੍ਹੀ ਦੇ ਮੱਧ ਵਿੱਚ ਮੌਜੂਦ ਸੀ। ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ 11 ਦਸੰਬਰ 1710 ਈਸਵੀ ਨੂੰ ਲੋਹਗੜ੍ਹ (ਹਰਿਆਣਾ) ਦੇ ਕਿਲ੍ਹੇ ਤੋਂ ਮੁਗਲ ਸੈਨਾ ਦੇ ਘੇਰੇ ਵਿੱਚੋਂ ਝਕਾਨੀ ਦੇ ਕੇ ਬਚ ਨਿਕਲੇ। ਇਬਾਰਤਨਾਮਾ ਦੇ ਲੇਖਕ ਮੁਹੰਮਦ ਹਰੀਸੀ ਅਤੇ ਡਾ. ਹਰੀ ਰਾਮ ਗੁਪਤਾ ਅਨੁਸਾਰ ਬਾਬਾ ਜੀ ਨੇ ਪਹਾੜ੍ਹਾਂ ਵਿੱਚ ਕੁਝ ਸਮਾਂ ਗੁਜ਼ਾਰਨ ਤੋਂ ਬਾਅਦ 1711 ਈਸਵੀ ਦੇ ਸ਼ੁਰੂ ਵਿੱਚ ਬਹਿਰਾਮਪੁਰ ਦੇ ਇਲਾਕੇ ਵਿਚ ਆ ਗਏ ਅਤੇ ਮੌਜੂਦਾ ਗੁਰਦਾਸਪੁਰ ਵੱਲ ਆਪਣਾ ਰਸੂਖ ਵਧਾਉਣ ਲੱਗੇ।

ਕਿਉਂ ਕੀਤੀ ਜਾਂਦਾ ਸੀ ਗੜ੍ਹੀਆਂ ਦਾ ਨਿਰਮਾਣ?: ਇਸ ਕਾਲ ਵਿਚ ਹੀ ਬਾਬਾ ਜੀ ਨੇ ਤ੍ਰਿਮੋ ਰੋਡ (ਮੌਜੂਦਾ ਜੇਲ੍ਹ ਰੋਡ) ਦੇ ਨਾਲ-ਨਾਲ ਲੋਹਗੜ੍ਹ ਕਿਲ੍ਹਾ, ਗੁਰਦਾਸਪੁਰ ਦੀ ਗੜ੍ਹੀ ਅਤੇ ਪਿੰਡ ਬਥਵਾਲਾ ਵਿਖੇ ਦੋ ਹੋਰ ਗੜ੍ਹੀਆਂ ਦਾ ਨਿਰਮਾਣ ਕੀਤਾ। ਇਸ ਗੜ੍ਹੀ ਦਾ ਇਸਤੇਮਾਲ ਸਿੱਖ ਯੋਧਿਆਂ ਨੂੰ ਠਹਿਰਾਉਣ ਅਤੇ ਘੋੜਿਆਂ ਦੀ ਰਿਹਾਇਸ਼ ਦੇ ਤੌਰ ’ਤੇ ਕੀਤਾ ਜਾਂਦਾ ਸੀ। ਇਸ ਗੜ੍ਹੀ ਨੂੰ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਦੇ ਲਸ਼ਕਰ ਨੇ ਤਬਾਹ ਕਰ ਦਿੱਤਾ ਸੀ ਜਿਸ ਕਾਰਨ ਇਸ ਨੇ ਖੰਡਰ ਦਾ ਰੂਪ ਧਾਰਨ ਕਰ ਲਿਆ। ਦੂਸਰੇ ਐਂਗਲੋ ਸਿੱਖ ਯੁੱਧ ਜੋ ਕਿ 1848-49 ਵਿੱਚ ਹੋਇਆ ਸੀ, ਤੋਂ ਬਾਅਦ ਅੰਗਰੇਜ਼ਾਂ ਨੇ ਇਸ ’ਤੇ ਕਬਜ਼ਾ ਕਰ ਲਿਆ।

ਗੜ੍ਹੀ ਦੀਆਂ ਇੱਟਾਂ ਦੇ ਨਾਲ ਜੇਲ੍ਹ ਦੀ ਉਸਾਰੀ!: ਇੱਕ ਮਈ 1852 ਵਿੱਚ ਅੰਗਰੇਜ਼ੀ ਸ਼ਾਸਕਾਂ ਨੇ ਗੁਰਦਾਸਪੁਰ ਨੂੰ ਜ਼ਿਲ੍ਹਾ ਹੈੱਡਕੁਆਰਟਰ ਬਣਾ ਦਿੱਤਾ। ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਜੇਲ੍ਹ ਨਾਲ ਸਬੰਧਿਤ ਰਿਕਾਰਡ ਅਤੇ ਜ਼ਿਲ੍ਹਾ ਗਜ਼ਟੀਅਰ ਮੁਤਾਬਕ 1854-55 ਦੌਰਾਨ ਅੰਗਰੇਜ਼ਾਂ ਨੇ ਖੰਡਰ ਹੋਈ ਗੜ੍ਹੀ ਦੀਆਂ ਇੱਟਾਂ ਦੇ ਨਾਲ ਜੇਲ੍ਹ ਦੀ ਉਸਾਰੀ ਕਰ ਦਿੱਤੀ। ਇਹ ਨਿਸ਼ਾਨੀਆਂ 1960-70 ਦੇ ਦਹਾਕੇ ਤੱਕ ਮੌਜੂਦ ਅਤੇ ਪ੍ਰਤੱਖ ਸਨ ਜਿਸ ਦੇ ਗਵਾਹ ਉਹ ਖੁਦ ਵੀ ਰਹੇ। ਉਸ ਵੇਲੇ ਕੱਚੀਆਂ ਇੱਟਾਂ ਨਾਲ ਬਣਿਆ ਖੂਹ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਦਿਵਾਉਂਦਾ ਸੀ। ਇਸ ਦੇ ਆਲੇ-ਦੁਆਲੇ ਇਕ ਮਣ ਬਣੀ ਹੋਈ ਸੀ।

ਜੇਲ੍ਹ ਅੰਦਰੋਂ ਇਤਿਹਾਸਕ ਖੂਹ ਮਿਲਿਆ: ਉਨ੍ਹਾਂ ਅੱਗੇ ਦੱਸਿਆ ਕਿ ਇੱਥੇ ਇੱਕ ਰੌਚਕ ਗੱਲ ਦੱਸਣੀ ਬਣਦੀ ਹੈ ਕਿ ਜੇਲ੍ਹ ਅੰਦਰ ਬੰਦੀਆਂ ਵੱਲੋਂ ਇਸ ਖੂਹ ਦੇ ਪਾਣੀ ਨੂੰ ਪਵਿੱਤਰ ਮੰਨਿਆ ਜਾਂਦਾ ਸੀ ਅਤੇ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਇਸ ਪਵਿੱਤਰ ਖੂਹ ਦੇ ਪਾਣੀ ਨੂੰ ਪੀਣ ਨਾਲ ਸਜ਼ਾ ਮੁਆਫ਼ ਹੋ ਜਾਂਦੀ ਹੈ। ਦੱਸਿਆ ਜਾਂਦਾ ਹੈ ਕਿ ਇਸ ਖੂਹ ਵਿੱਚ ਕਿਸੇ ਕੈਦੀ ਨੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ ਜਿਸ ਉਪਰੰਤ ਜੇਲ੍ਹ ਦੀ ਮੌਜੂਦਾ ਵਰਕਸ਼ਾਪ/ਫੈਕਟਰੀ ਦੀ ਉਸਾਰੀ ਸਮੇਂ ਇਸ ਖੂਹ ਨੂੰ ਵੀ ਮਿੱਟੀ ਪਾ ਕੇ ਪੂਰ ਦਿੱਤਾ ਗਿਆ ਜਿਸ ਨਾਲ ਖੂਹ ਦਾ ਵਜ਼ੂਦ ਹੀ ਮਿਟ ਗਿਆ। ਇਤਿਹਾਸਕਾਰ ਪ੍ਰੋ. ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਜੇਲ੍ਹ ਦੇ ਸੀਨੀਅਰ ਸੁਪਰਡੈਂਟ ਰਜਿੰਦਰ ਸਿੰਘ ਹੁੰਦਲ ਨਾਲ ਜੇਲ੍ਹ ਦੇ ਇਤਿਹਾਸ ਸਬੰਧੀ ਚਰਚਾ ਛੇੜੀ ਗਈ ਤਾਂ ਆਖ਼ਰ ਉਨ੍ਹਾਂ ਨੇ ਜੇਲ੍ਹ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਨਿਸ਼ਾਨੀਆਂ ਨੂੰ ਮੁੜ ਉਜਾਗਰ ਕਰਨ ਦਾ ਟੀਚਾ ਮਿੱਥਿਆ। ਖੋਜ ਕਾਰਜ ਸ਼ੁਰੂ ਹੋਇਆ।

ਕਿਵੇਂ ਮਿਲਿਆ ਖੂਹ?: ਕੁਝ ਪੁਰਾਣੇ ਜੇਲ੍ਹ ਅਧਿਕਾਰੀਆਂ ਦੀ ਨਿਸ਼ਾਨਦੇਹੀ, ਇਤਿਹਾਸਕ ਤੱਥਾਂ ਦੇ ਆਧਾਰ ’ਤੇ ਅਤੇ ਮੌਜੂਦਾ ਜੇਲ੍ਹ ਮੁਲਾਜ਼ਮਾਂ ਦੀ ਮਦਦ ਨਾਲ ਇਸ ਥਾਂ ਦੀ ਪੁੱਟਾਈ ਕਰਨ’ ’ਤੇ ਤਕਰੀਬਨ 8 ਤੋਂ 10 ਫੁੱਟ ਹੇਠਾਂ ਇਹ ਖੂਹ ਮਿਲ ਗਿਆ। ਇਸ ਪਵਿੱਤਰ ਖੂਹ ਤੋਂ ਥੋੜ੍ਹੀ ਦੂਰ ਜੇਲ੍ਹ ਦੇ ਪ੍ਰਵੇਸ਼ ਦੁਆਰ ’ਤੇ ਸੱਜੇ ਅਤੇ ਖੱਬੇ ਪਾਸੇ, ਉੱਤਰ ਮੱਧਕਾਲੀਨ ਸਮੇਂ ਦੀਆਂ ਨਾਨਕਸ਼ਾਹੀ ਇੱਟਾਂ ਦੇ ਸਬੂਤ ਵੀ ਇੱਥੇ ਮੌਜੂਦ ਪਾਏ ਗਏ। ਇਤਿਹਾਸਕ ਖੂਹ ਲੱਭਣ ਮਗਰੋਂ ਜੇਲ੍ਹ ਪ੍ਰਸ਼ਾਸਨ ਨੇ ਖੂਹ ਦੇ 8-10 ਫੁੱਟ ਘੇਰੇ ਦੀ ਪੁਟਾਈ ਕੀਤੀ ਅਤੇ ਪੱਕੀਆਂ ਇੱਟਾਂ ਲਾਈਆਂ। ਖੂਹ ਦੀ ਸੁਰੱਖਿਆ ਲਈ ਉੱਪਰ ਸ਼ੈੱਡ ਵੀ ਬਣਾ ਦਿੱਤੀ ਗਈ।

ਇਤਿਹਾਸਾਕਾਰ ਦੀ ਸਰਕਾਰ ਨੂੰ ਅਪੀਲ: ਖੂਹ ਦੇ ਅੰਦਰ ਇੱਕ ਟਿਊਬਵੈੱਲ ਲਾ ਕੇ ਪਾਈਪਾਂ ਜੇਲ੍ਹ ਦੇ ਅੰਦਰੂਨੀ ਹਿੱਸੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਗੁਰਦੁਆਰਾ ਸਾਹਿਬ ਤੱਕ ਪਹੁੰਚਾਈਆਂ ਗਈਆਂ ਤਾਂ ਜੋ ਕੈਦੀ ਇੱਥੋਂ ਟੂਟੀਆਂ ਰਾਹੀਂ ਪਵਿੱਤਰ ਖੂਹ ਦਾ ਜਲ ਪ੍ਰਸਾਦ ਵਜੋਂ ਗ੍ਰਹਿਣ ਕਰ ਸਕਣ। ਇੱਥੇ ਹੀ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਵੀ ਸਥਾਪਤ ਕੀਤਾ ਗਿਆ ਹੈ। ਖੂਹ ਦੀਆਂ ਕੁਝ ਕੱਚੀਆਂ ਇੱਟਾਂ ਨੂੰ ਸ਼ੀਸ਼ੇ ਦੇ ਫਰੇਮ ਵਿੱਚ ਰੱਖ ਕੇ ਜੇਲ੍ਹ ਦੇ ਬਾਹਰੀ ਹਿੱਸੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਕੋਲ ਰੱਖਿਆ ਗਿਆ ਹੈ ਤਾਂ ਜੋ ਸ਼ਰਧਾਲੂ ਦਰਸ਼ਨ ਕਰ ਸਕਣ । ਇਤਿਹਾਸਕਾਰ ਪ੍ਰੋ. ਰਾਜ ਕੁਮਾਰ ਸ਼ਰਮਾ ਨੇ ਸਰਕਾਰ ਦੇ ਕੋਲ ਅਪੀਲ ਕੀਤੀ ਕਿ ਸਰਕਾਰ ਨੂੰ ਇਹਨਾਂ ਪੁਰਾਣੀਆਂ ਯਾਦਗਾਰਾਂ ਨੂੰ ਮੁੜ ਤੋਂ ਸੁਰਜੀਤ ਕਰਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਨੌਜਵਾਨ ਪੀੜ੍ਹੀ ਨੂੰ ਇਸ ਬਾਰੇ ਜਾਣਕਾਰੀ ਮਿਲ ਸਕੇ ਕਿਤੇ ਇਹ ਨਾ ਹੋਵੇ ਕਿ ਇਹ ਸਾਰਾ ਇਤਿਹਾਸ ਕਿਤਾਬਾਂ ਦੇ ਵਿਚ ਹੀ ਲਿਖਿਆ ਰਹਿ ਜਾਵੇ।

ਇਹ ਵੀ ਪੜ੍ਹੋ: ਪੰਜਾਬ ਦੀਆਂ ਜੇਲ੍ਹਾਂ ’ਚ ਬੰਦ ਕੈਦੀਆਂ ਤੇ ਹਵਾਲਾਤੀਆਂ ਦਾ ਹੋਵੇਗਾ ਡੋਪ ਟੈਸਟ ! ਜਾਣੋ ਕਿਉਂ ਲਿਆ ਗਿਆ ਹੈ ਫੈਸਲਾ ?

ETV Bharat Logo

Copyright © 2024 Ushodaya Enterprises Pvt. Ltd., All Rights Reserved.