ਬਟਾਲਾ : ਕਿਸਾਨ ਬੁੱਧ ਸਿੰਘ ਦੀ ਮਾਰ-ਕੁਟਾਈ ਮਾਮਲੇ ਵਿੱਚ ਬਟਾਲਾ ਪੁਲਿਸ ਵਲੋਂ ਕਰਵਾਈ ਕਰਦਿਆਂ ਦੋਨਾਂ ਧਿਰਾਂ ਉੱਤੇ ਪ੍ਰੋਵੈਂਨਸ਼ਨ ਐਕਸ਼ਨ ਲੈਂਦਿਆਂ ਕਲੰਦਰਾ ਬਣਾ ਕੇ ਐੱਸਡੀਐੱਮ ਬਟਾਲਾ ਨੂੰ ਭੇਜਿਆ ਗਿਆ ਹੈ ਤਾਂ ਕਿ ਦੋਵਾਂ ਧਿਰਾਂ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਹਨ ਤਾਂ ਕਿ ਅੱਗੇ ਤੋਂ ਉਹ ਨਾ ਲੜਣ।
ਐੱਸਐੱਸਪੀ ਬਟਾਲਾ ਓਪਿੰਦਰਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਡੇਰਾ ਬਾਬਾ ਨਾਨਕ ਕਸਬੇ ਦੇ ਕੋਟਲੀ ਸੂਰਤ ਮੱਲੀ ਵਿੱਚ ਦੋ ਧਿਰਾਂ ਦੀ ਲੜਾਈ ਹੋਈ ਸੀ ਜਿਸ ਵਿੱਚ ਕਿਸੇ ਨੂੰ ਕੋਈ ਵੀ ਸੱਟ ਨਹੀਂ ਲੱਗੀ। ਉਨ੍ਹਾਂ ਦੇ ਇਸ ਝਗੜੇ ਵਿੱਚ ਪੁਲਿਸ ਦਾ ਇੱਕ ਕਰਮਚਾਰੀ ਜ਼ਖ਼ਮੀ ਹੋ ਗਿਆ ਸੀ ਅਤੇ ਉਸ ਉੱਤੇ ਕਰਵਾਈ ਕਰਦੇ ਹੋਏ ਅੱਗੇ ਤੋਂ ਦੋਨਾਂ ਧਿਰਾਂ ਵਿੱਚ ਲੜਾਈ ਨਾ ਹੋਵੇ ਜਿਸ ਨੂੰ ਲੈ ਕੇ ਦੋਨਾਂ ਧਿਰਾਂ ਨੂੰ ਹਿਦਾਇਤਾਂ ਦਿੱਤੀ ਗਈਆਂ ਹਨ ਅਤੇ ਪ੍ਰੋਵੈਂਨਸ਼ਨ ਐਕਸ਼ਨ ਤਹਿਤ ਇੱਕ ਕਲੰਦਰਾ ਬਣਾ ਕੇ ਐੱਸਡੀਐੱਮ ਨੂੰ ਭੇਜ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਵਿਧਾਨ ਸਭਾ ਚੋਣਾ 2017 ਵੇਲੇ ਕਾਂਗਰਸ ਨੇ ਸੂਬੇ ਦੇ ਕਿਸਾਨਾਂ ਨਾਲ ਕਰਜ਼ਾ ਮੁਆਫ਼ੀ ਦਾ ਵਾਅਦਾ ਕੀਤਾ ਸੀ ਅਤੇ ਇਸ ਵਾਅਦੇ ਅਧੀਨ ਗੁਰਦਾਸਪੁਰ ਦੇ ਇੱਕ ਕਿਸਾਨ ਬੁੱਧ ਸਿੰਘ ਘਰ ਪਹੁੰਚ ਕੇ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ 'ਚ ਕਿਸਾਨ ਕਰਜ਼ਾ ਮੁਆਫ਼ੀ ਦਾ ਫਾਰਮ ਭਰਿਆ ਗਿਆ ਸੀ। ਕੈਪਟਨ ਸਰਕਾਰ ਸੱਤਾ ਵਿੱਚ ਆਈ ਅਤੇ ਸੱਤਾ 'ਚ ਆਉਣ ਤੋਂ ਬਾਅਦ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਮੁਹਿੰਮ ਤਹਿਤ ਸੂਬੇ ਦੇ ਕਈ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਗਿਆ ਪਰ ਕਿਸਾਨ ਬੁੱਧ ਸਿੰਘ ਦਾ ਕਰਜ਼ਾ ਮੁਆਫ਼ ਨਹੀਂ ਹੋਇਆ।
ਕਿਸਾਨ ਬੁੱਧ ਸਿੰਘ ਦਾ ਕਰਜ਼ਾ ਮੁਆਫ਼ ਨਾ ਹੋਣ ਦੇ ਚਲਦੇ ਅਕਾਲੀ ਦਲ ਨੇ ਮੌਕਾ ਦੇਖ ਕੈਪਟਨ ਸਰਕਾਰ ਨੂੰ ਕਿਸਾਨੀ ਮੁੱਦੇ 'ਤੇ ਘੇਰਨ ਲਈ ਕਿਸਾਨ ਬੁੱਧ ਸਿੰਘ ਦਾ ਕਰਜ਼ਾ ਮੁਆਫ਼ ਕਰ ਦਿੱਤਾ। ਕਿਸਾਨ ਬੁੱਧ ਸਿੰਘ ਦੇ ਘਰ ਪਹੁੰਚ ਕੇ ਸਾਬਕਾ ਕੈਬਿਨੇਟ ਮੰਤਰੀ ਅਤੇ ਅਕਾਲੀ ਆਗੂ ਵਿਕਰਮ ਮਜੀਠੀਆ ਨੇ ਸੂਬਾ ਸਰਕਾਰ ਨੂੰ ਜਮਕੇ ਘੇਰਿਆ ਸੀ।
ਜਿਸ ਤੋਂ ਬਾਅਦ ਕਾਂਗਰਸੀ ਬੁੱਧ ਸਿੰਘ ਤੋਂ ਕਿੜ ਕੱਢਣ ਲਈ ਲਾਗਾਤਾਰ ਮੌਕਾ ਭਾਲ ਰਹੇ ਸਨ ਅਤੇ ਆਖ਼ਰ ਕਾਰ ਉਨ੍ਹਾਂ ਬੁੱਧ ਸਿੰਘ ਨੂੰ ਕੁੱਟਾਪਾ ਚਾੜ ਹੀ ਦਿੱਤਾ।