ਗੁਰਦਾਸਪੁਰ: ਭਾਰਤ-ਪਾਕਿ ਬਾਰਡਰ 'ਤੇ ਸਥਿਤ ਮਕੌੜਾ ਪਤਨ ਰਾਵੀ ਦਰਿਆ ਨੂੰ ਪਾਰ ਕਰਦਿਆਂ ਭਾਰਤੀ ਫ਼ੌਜ ਦੀ ਗੱਡੀ ਦੁਰਘਟਨਾ ਦਾ ਸ਼ਿਕਾਰ ਹੋ ਗਈ। ਦਰਅਸਲ ਆਰਜ਼ੀ ਪੁੱਲ ਟੁੱਟਣ ਕਾਰਨ ਇਹ ਹਾਦਸਾ ਵਾਪਰਿਆ ਅਤੇ ਫ਼ੌਜ ਦੀ ਗੱਡੀ ਦਰਿਆ ਵਿੱਚ ਡਿੱਗਣ ਤੋਂ ਬਾਲ-ਬਾਲ ਬਚੀ।
ਗੱਡੀ ਵਿੱਚ 8 ਜਵਾਨ ਸਵਾਰ ਸਨ ਜਿਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ ਤੇ ਹੁਣ ਗੱਡੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ਼ ਉੱਜਵਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਭਾਰਤੀ ਫ਼ੌਜ ਦੀ ਗੱਡੀ ਨਾਲ ਹਾਦਸਾ ਹੋਇਆ ਹੈ ਪਰ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਪੁੱਲ ਨੂੰ ਦੁਬਾਰਾ ਬਣਾਉਣ ਦੇ ਹੁਕਮ ਦੇ ਦਿੱਤੇ ਗਏ ਹਨ।