ETV Bharat / state

Doctors not coming on time: ਦੌਰਾਂਗਲਾ 'ਚ ਖੋਲ੍ਹੇ ਗਏ ਮੁਹੱਲਾ ਕਲੀਨਿਕਾਂ ਵਿੱਚ ਸਮੇਂ ਸਿਰ ਡਾਕਟਰ ਨਾ ਆਉਣ ਕਾਰਨ ਮਰੀਜ਼ ਹੋ ਰਹੇ ਨੇ ਖੱਜਲ-ਖੁਆਰ

author img

By

Published : Feb 18, 2023, 11:10 AM IST

ਦੌਰਾਂਗਲਾ ਵਿੱਚ ਮੁਹੱਲਾ ਕਲੀਨਿਕ ਖੋਲ੍ਹੇ ਗਏ। ਜਿਸ ਵਿੱਚ ਸਮੇਂ ਸਿਰ ਡਾਕਟਰ ਨਾ ਆਉਣ ਕਾਰਨ ਮਰੀਜ ਪ੍ਰੇਸ਼ਾਨ ਹੋ ਰਹੇ ਹਨ। ਇਨ੍ਹਾਂ ਹੀ ਨਹੀ ਸਗੋਂ ਇਸ ਮੁਹੱਲਾ ਕਲੀਨਿਕ ਵਿੱਚ ਮੁੱਖ ਮੰਤਰੀ ਦੀ ਫੋਟੋਂ ਵੀ ਗਾਇਬ ਹੈ।

In Mohalla clinics opened in Durangala, patients are worried due to doctors not coming on time
doctors not coming on time

ਗੁਰਦਾਸਪੁਰ: ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹਾਇਤਾ ਲਈ ਗੁਰਦਾਸਪੁਰ ਦੇ ਕਸਬਾ ਦੌਰਾਂਗਲਾ ਵਿੱਚ ਖੋਲ੍ਹੇ ਗਏ ਮੁਹੱਲਾ ਕਲੀਨਿਕਾਂ ਵਿੱਚ ਸਮੇਂ ਸਿਰ ਡਾਕਟਰ ਨਾ ਆਉਣ ਕਾਰਨ ਮਰੀਜ਼ਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਸਮਾਂ 10:30 ਵੱਜ ਚੁੱਕੇ ਸੀ ਪਰ ਮੁਹੱਲਾ ਕਲੀਨਿਕ ਵਿੱਚ ਕੋਈ ਵੀ ਡਾਕਟਰ ਨਹੀਂ ਪਹੁੰਚਿਆ ਹੋਇਆ ਸੀ। ਮੁਹੱਲਾ ਕਲੀਨਿਕ ਵਿੱਚ ਡਾਕਟਰਾਂ ਦੇ ਸਾਰੇ ਕਮਰੇ ਖਾਲੀ ਮਿਲੇ। ਇਨ੍ਹਾਂ ਹੀ ਨਹੀਂ ਸਗੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਵੀ ਗਾਇਬ ਹੈ ਤੇ ਇਸ ਮੌਕੇ 'ਤੇ ਮੁਹੱਲਾ ਕਲੀਨਿਕ ਦੇ ਬਾਹਰ ਲੱਗੀ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਨੂੰ ਫਾੜ ਕੇ ਇਕ ਕਮਰੇ ਵਿੱਚ ਸੁੱਟਿਆ ਹੋਇਆ ਸੀ।

ਮੁਹੱਲਾ ਕਲੀਨਿਕਾਂ ਵਿੱਚ ਡਿਉਟੀ ਦੌਰਾਨ ਕੋਈ ਵੀ ਡਾਕਟਰ ਨਹੀ ਸੀ ਮੌਜ਼ੂਦ : ਜਦੋਂ ਮੁਹਲਾ ਕਲੀਨਿਕ ਵਿੱਚ ਪਹੁੰਚੇ ਇਕ ਫਾਰਮਸਿਸਟ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮੁਹੱਲਾ ਕਲੀਨਿਕ ਵਿਚ 4 ਡਾਕਟਰਾਂ ਦੀ ਡਿਊਟੀ ਹੈ, ਪਰ ਅਜੇ ਤੱਕ ਚਾਰੋਂ ਡਾਕਟਰਾਂ ਵਿੱਚੋਂ ਕੋਈ ਵੀ ਡਾਕਟਰ ਨਹੀ ਪਹੁੰਚਿਆ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਡਾਕਟਰ ਕਿੱਥੇ ਗਏ ਹਨ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਜਵਾਬ ਡਾਕਟਰ ਹੀ ਦੇ ਸਕਦੇ ਹਨ।

ਸਮੇਂ ਸਿਰ ਡਾਕਟਰ ਨਾ ਆਉਣ ਕਾਰਨ ਮਰੀਜ ਹੋ ਰਹੇ ਖੱਜਲ-ਖੁਆਰ : ਦੂਜੇ ਪਾਸੇ ਜਦੋਂ ਦੌਰਾਂਗਲਾ ਦੇ ਮੁਹੱਲਾ ਕਲੀਨਿਕ ਵਿਚ ਇਲਾਜ ਕਰਵਾਉਣ ਲਈ ਪਹੁੰਚੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਪਿਛਲੇ ਇੱਕ ਘੰਟੇ ਤੋਂ ਡਾਕਟਰਾਂ ਦਾ ਇੰਤੇਜ਼ਾਰ ਕਰ ਰਹੇ ਹਨ। ਪਰ ਅਜੇ ਤੱਕ ਕੋਈ ਡਾਕਟਰ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਲੋਕਾਂ ਦੀ ਸਹਾਇਤਾ ਲਈ ਮੁਹੱਲਾ ਕਲੀਨਿਕ ਖੋਲ੍ਹੇ ਹਨ ਤਾਂ ਡਾਕਟਰਾਂ ਨੂੰ ਚਾਹੀਦਾ ਹੈ ਕਿ ਸਮੇਂ ਸਿਰ ਆ ਕੇ ਮਰੀਜ਼ਾਂ ਦਾ ਇਲਾਜ ਕੀਤਾ ਜਾਵੇ।

ਇਹ ਵੀ ਪੜ੍ਹੋ :- Gurdaspur DC Visit Villages on Border : ਡਿਪਟੀ ਕਮਿਸ਼ਨਰ ਨੇ ਕੀਤਾ ਸਰਹੱਦੀ ਪਿੰਡਾਂ ਦਾ ਦੌਰਾ, ਲੋਕਾਂ ਨੇ ਮੁੱਖ ਰੱਖੀਆਂ ਇਹ ਮੰਗਾਂ

etv play button
ETV Bharat Logo

Copyright © 2024 Ushodaya Enterprises Pvt. Ltd., All Rights Reserved.