ETV Bharat / state

ਕਾਂਗਰਸੀ ਦੇ ਘਰੋਂ ਨਾਜਾਇਜ਼ ਸ਼ਰਾਬ ਬਰਾਮਦ - Excise

ਕਾਂਗਰਸ ਦੇ ਬੀਸੀ ਵਿੰਗ ਦੇ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਪ੍ਰਧਾਨ ਲਾਲ ਸਿੰਘ ਦੇ ਘਰ ਤੋਂ ਐਕਸਾਈਜ਼ (Excise) ਵਿਭਾਗ ਨੇ ਵੱਡੀ ਗਿਣਤੀ 'ਚ ਕੱਚਾ ਲਾਹਣ ਬਰਾਮਦ ਕੀਤਾ ਹੈ। ਇਸ ਘਟਨਾ ਮੌਕੇ ਮੁਲਜ਼ਮਾਂ ਦੇ ਘਰ ਛਾਪੇਮਾਰੀ ਕਰਨ ਆਏ ਪੁਲਿਸ ਮੁਲਾਜ਼ਮਾਂ 'ਤੇ ਵੀ ਪਰਿਵਾਰ ਵੱਲੋਂ ਹਮਲਾ ਕਰਕੇ ਪੁਲਿਸ ਮੁਲਾਜ਼ਮਾਂ ਨੂੰ ਜ਼ਖ਼ਮੀ ਕੀਤਾ ਗਿਆ ਹੈ।

ਕਾਂਗਰਸੀ ਦੇ ਘਰੋਂ ਨਾਜਾਇਜ਼ ਸ਼ਰਾਬ ਬਰਾਮਦ
ਕਾਂਗਰਸੀ ਦੇ ਘਰੋਂ ਨਾਜਾਇਜ਼ ਸ਼ਰਾਬ ਬਰਾਮਦ
author img

By

Published : Jun 7, 2021, 6:44 PM IST

ਗੁਰਦਾਸਪੁਰ: ਐਕਸਾਈਜ਼ (Excise) ਵਿਭਾਗ ਨੂੰ ਬਟਾਲਾ ਦੇ ਪਿੰਡ ਧਰਮਕੋਟ ਬੱਗਾ ‘ਚ ਵੱਡੀ ਕਾਮਯਾਬੀ ਹਾਸਲ ਹੋਈ ਹੈ। ਜਿੱਥੇ ਕਾਂਗਰਸ ਦੇ ਬੀਸੀ ਵਿੰਗ ਦੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਪ੍ਰਧਾਨ ਲਾਲ ਸਿੰਘ ਦੇ ਘਰ ਤੋਂ ਨਾਜਾਇਜ਼ ਲਾਹਨ ਬਰਾਮਦ ਕੀਤਾ ਗਿਆ ਹੈ।

ਐਕਸਾਈਜ਼ ਵਿਭਾਗ ਦਾ ਕਹਿਣਾ ਹੈ, ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਜਦੋਂ ਇਸ ਕਾਂਗਰਸੀ ਲੀਡਰ ਦੇ ਘਰ ਤੇ ਛਾਪੇਮਾਰੀ ਕੀਤੀ ਗਈ, ਤਾਂ ਵੱਡੀ ਗਿਣਤੀ ਚ ਕੱਚਾ ਲਾਹਨ ਬਰਾਮਦ ਹੋਇਆ। ਐਕਸਾਈਜ਼ ਵਿਭਾਗ ਅਨੁਸਾਰ 7 ਡਰੰਮਾਂ ਵਿੱਚੋਂ 1400 ਲੀਟਰ ਲਾਹਨ, 80 ਬੋਤਲ ਤਿਆਰ ਹੋਈ ਦੇਸੀ ਸ਼ਰਾਬ ਅਤੇ ਚਾਲੂ ਭੱਠੀ ਬਰਾਮਦ ਮੌਕੇ ਤੋਂ ਬਰਾਮਦ ਹੋਈ ਹੈ।

ਕਾਂਗਰਸੀ ਦੇ ਘਰੋਂ ਨਾਜਾਇਜ਼ ਸ਼ਰਾਬ ਬਰਾਮਦ

ਲਿਸ ਮੁਲਾਜ਼ਮਾਂ ਤੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਪਰਿਵਾਰ ਵੱਲੋਂ ਹਮਲਾ

ਮੌਕੇ ‘ਤੇ ਪੁਲਿਸ ਨੇ 2 ਲੋਕਾਂ ਨੂੰ ਲਿਆ ਗ੍ਰਿਫ਼ਤਾਰ ਕਰ ਲਿਆ ਹੈ। ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਤੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਪਰਿਵਾਰ ਵੱਲੋਂ ਹਮਲਾ ਕਰਕੇ ਇੱਕ ਪੁਲਿਸ ਮੁਲਾਜ਼ਮ ਨੂੰ ਜ਼ਖ਼ਮੀ ਵੀ ਕੀਤਾ ਗਿਆ ਹੈ। ਪੁਲਿਸ ਮੁਲਾਜ਼ਮ ਮੁਤਾਬਿਕ ਘਰ ਦੀ ਔਰਤ ਵੱਲੋਂ ਉਸ ਤੇ ਹਮਲਾ ਕੀਤਾ ਗਿਆ ਸੀ, ਇਸ ਹਮਲੇ ਚ ਪੁਲਿਸ ਮੁਲਾਜ਼ਮ ਦੀ ਵਰਦੀ ਵੀ ਫਾੜ ਦਿੱਤੀ ਗਈ ਹੈ।

ਮੌਕੇ ਤੇ ਪਹੁੰਚੇ ਇਲਾਕੇ ਦੇ ਠੇਕੇਦਾਰ ਨੇ ਕਿਹਾ, ਕਿ ਅਜਿਹੇ ਲੋਕ ਨਾਜਾਇਜ਼ ਸ਼ਰਾਬ ਦਾ ਧੰਦਾ ਕਰਕੇ ਪੰਜਾਬ ਸਰਕਾਰ ਨੂੰ ਕਰੋੜਾ ਦਾ ਚੂਨਾ ਲਗਾ ਰਹੇ ਹਨ। ਐਕਸਾਈਜ਼ ਵਿਭਾਗ ਵੱਲੋਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਦੂਸਰੇ ਪਾਸੇ ਐੱਸ.ਐੱਚ.ਓ. ਹਰਮੀਤ ਸਿੰਘ ਨੇ ਕਾਰਵਾਈ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ, ਕਿ ਐਕਸਾਈਜ਼ ਵਿਭਾਗ ਦੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਬੇਰੁਜ਼ਗਾਰ ਲਾਉਣ ਲੱਗੇ 'ਦਿਓ ਜਵਾਬ-ਕੈਪਟਨ ਸਾਬ' ਦੇ ਪੋਸਟਰ

ETV Bharat Logo

Copyright © 2025 Ushodaya Enterprises Pvt. Ltd., All Rights Reserved.