ETV Bharat / state

ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਰਾਮ ਰਹੀਮ ਦੀ ਜੈਡ ਸੁਰੱਖਿਆ 'ਤੇ ਖੜੇ ਕੀਤੇ ਸਵਾਲ - ਪੈਰੋਲ ਅਤੇ ਜੈਡ ਸੁਰੱਖਿਆ ਉਤੇ ਸਵਾਲ

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਰਾਮ ਰਹੀਮ ਨੂੰ ਦਿੱਤੀ ਗਈ ਪੈਰੋਲ ਅਤੇ ਜੈਡ ਸੁਰੱਖਿਆ ਉਤੇ ਸਵਾਲ ਖੜੇ ਕੀਤੇ|

ਹਰਜਿੰਦਰ ਸਿੰਘ ਧਾਮੀ ਨੇ ਰਾਮ ਰਹੀਮ ਦੀ ਜੈਡ ਸੁਰੱਖਿਆ 'ਤੇ ਖੜੇ ਕੀਤੇ ਸਵਾਲ
ਹਰਜਿੰਦਰ ਸਿੰਘ ਧਾਮੀ ਨੇ ਰਾਮ ਰਹੀਮ ਦੀ ਜੈਡ ਸੁਰੱਖਿਆ 'ਤੇ ਖੜੇ ਕੀਤੇ ਸਵਾਲ
author img

By

Published : Feb 23, 2022, 6:53 PM IST

Updated : Feb 23, 2022, 8:10 PM IST

ਗੁਰਦਾਸਪੁਰ: ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋ ਪ੍ਰਾਪਤ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੀ ਪਵਿੱਤਰ ਧਰਤੀ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜਿੰਦਗੀ ਦੇ ਅਖੀਰਲੇ 17 ਸਾਲ ਦੇ ਕਰੀਬ ਖੇਤੀ ਕਰਕੇ ਜੀਵਨ ਬਤੀਤ ਕੀਤਾ। ਉਥੇ ਅੱਜ ਸ਼੍ਰੀ ਗੁਰਦਵਾਰਾ ਦਰਬਾਰ ਸਾਹਿਬ ਦੀ ਦੁਬਾਰਾ ਬਣ ਕੇ ਤਿਆਰ ਸੁੰਦਰ ਇਮਾਰਤ ਅਤੇ ਸਾਢੇ ਚਾਰ ਕਿਲੋ ਸੋਨੇ ਦੀ ਸੁੰਦਰ ਪਾਲਕੀ ਸਾਹਿਬ ਨੂੰ ਸੰਗਤ ਦੇ ਸਪੁਰਦ ਕੀਤੀ ਗਈ।

ਇਸ ਮੌਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਮ ਰਹੀਮ ਨੂੰ ਦਿੱਤੀ ਗਈ ਪੈਰੋਲ ਅਤੇ ਜੈਡ ਸੁਰੱਖਿਆ ਉਤੇ ਸਵਾਲ ਖੜੇ ਕੀਤੇ|

ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਰਾਮ ਰਹੀਮ ਦੀ ਜੈਡ ਸੁਰੱਖਿਆ 'ਤੇ ਖੜੇ ਕੀਤੇ ਸਵਾਲ

ਉਨ੍ਹਾਂ ਕਿਹਾ ਕਿ ਜਿਸ ਬੰਦੇ ਨੂੰ ਅਦਾਲਤ ਨੇ ਸਖ਼ਤ ਸਜ਼ਾ ਸੁਣਾਈ ਹੋਵੇ ਉਸਨੂੰ ਤਾਂ ਤਿੰਨ ਸਾਲ ਬਾਅਦ ਹੀ ਪੈਰੋਲ ਦੇ ਦਿਤੀ ਜਾਂਦੀ ਹੈ। ਸਿੱਖ ਕੌਮ ਦੇ ਜੋ ਕਈ ਕਈ ਸਾਲਾਂ ਤੋਂ ਜੇਲ੍ਹਾਂ ਵਿੱਚ ਹਨ। ਉਨ੍ਹਾਂ ਦੀਆਂ ਸਜ਼ਾਵਾਂ ਵੀ ਪੂਰੀਆ ਹੋ ਚੁੱਕੀਆਂ ਹਨ। ਉਹਨਾਂ ਦੇ ਲਈ ਪੈਰੋਲ ਲੈਣ ਲਈ ਵਕੀਲ ਕਰਨੇ ਪੈਂਦੇ ਹਨ। ਪਰ ਉਨ੍ਹਾਂ ਨੂੰ ਪੈਰੋਲ ਨਹੀਂ ਦਿੱਤੀ ਇਕ ਘੰਟੇ ਲਈ ਛੁੱਟੀ ਦਿੱਤੀ ਗਈ।

ਉਨ੍ਹਾਂ ਕਿਹਾ ਕਿ ਇਸਨੂੰ ਲੈ ਕੇ ਅਸੀਂ ਪਹਿਲਾ ਵੀ ਵਿਰੋਧ ਕੀਤਾ 'ਤੇ ਹੁਣ ਵੀ ਕਰਦੇ ਹਾਂ। ਉਨ੍ਹਾਂ ਕਿਹਾ ਕਿ ਜਿਸ ਬੰਦੇ ਨੇ ਰਹਿਣਾ ਹੀ ਜੇਲ੍ਹ ਵਿਚ ਹੈ ਉਸਨੂੰ ਜੈਡ ਸੁਰੱਖਿਆ ਦੀ ਕੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਸਰਕਾਰ ਜਵਾਬ ਦੇਹ ਹੈ।

ਇਹ ਵੀ ਪੜ੍ਹੋ:- ਦੀਪ ਸਿੱਧੂ ਦੇ ਘਰ ਪਹੁੰਚੇ ਸਿਮਰਨਜੀਤ ਸਿੰਘ ਮਾਨ, ਦਿੱਤਾ ਵੱਡਾ ਬਿਆਨ

Last Updated : Feb 23, 2022, 8:10 PM IST

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.