ਗੁਰਦਾਸਪੁਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤਾਂ ਬਾਬੇ ਨਾਨਕ ਦੇ ਰੰਗ ਵਿੱਚ ਰੰਗਿਆਂ ਹੋਈਆ ਹਨ। ਉੱਥੇ ਹੀ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਖੁਸ਼ੀ ਵਿੱਚ ਮਲਵਈ ਬਾਬਿਆਂ ਦੇ ਗਰੁਪ ਨੇ ਜ਼ੀਰੋ ਲਾਈਨ 'ਤੇ ਪਹੁੰਚ ਕੇ ਮਲਵਈ ਭੰਗੜਾ ਅਤੇ ਬਾਬੇ ਨਾਨਕ ਦੀਆਂ ਬੋਲੀਆਂ ਪਾਂ ਕੇ ਰੰਗ ਬੰਨਿਆ।
ਇਹ ਗਰੁਪ ਆਪਣੀ ਫੁਲ ਰੰਗੀਨ ਡਰੇਸ ਵਿੱਚ ਗੁਰੂ ਨਾਨਕ ਦੀ ਖੁਸ਼ਿਆ ਪਾਉਣ ਲਈ ਡੇਰਾ ਬਾਬਾ ਨਾਨਕ ਵਿੱਚ ਕਾਰਤਾਪੁਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ ਸਨ। ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਇਸ ਗਰੁੱਪ ਨਾਲ ਮੁਲਾਕਾਤ ਕੀਤੀ ਅਤੇ ਗਰੁੱਪ ਤੋਂ ਬੋਲੀਆਂ ਸੁਣ ਕੇ ਭੰਗੜੇ ਦਾ ਆਨੰਦ ਮਾਣਿਆ।
ਦੱਸਦਈਏ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹ ਦਿੱਤਾ ਗਿਆ ਹੈ, ਜਿੱਥੇ ਸੰਗਤ ਗੁਰਦੁਆਰਾ ਸਾਹਿਬ ਦੇ ਦਰਸ਼ਣ ਨੂੰ ਜਾ ਰਹੀਆਂ ਹਨ। ਕਰਤਾਰਪੁਰ ਸਾਹਿਬ ਲਈ ਹਰ ਰੋਜ਼ ਤਕਰੀਬਨ 5 ਹਜਾਰ ਸ਼ਰਧਾਲੂ ਦਰਸ਼ਨਾਂ ਲਈ ਜਾ ਸਕਣਗੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤ ਦੀ 70 ਸਾਲ ਪੁਰਾਣੀ ਅਰਦਾਸ ਕਬੂਲ ਹੋਈ ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰੇ ਸੰਭਵ ਹੋਏ ਹਨ।
ਇਹ ਵੀ ਪੜੋ- 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਗਿਆ ਨਗਰ ਕੀਰਤਨ