ETV Bharat / state

ਪਿੰਡ ਪਹੁੰਚਣ 'ਤੇ ਜੇਤੂ ਖਿਡਾਰੀ ਦਾ ਸਨਮਾਨ, ਫੁੱਲਾਂ ਦੀ ਕੀਤੀ ਵਰਖਾ - Play India All India Inter University Judo

ਖੇਲੋ ਇੰਡੀਆ ਸਰਬ ਭਾਰਤੀ ਅੰਤਰ ਯੂਨੀਵਰਸਿਟੀ ਜੂਡੋ (Play India All India Inter University Judo Games) ਖੇਡਾਂ ਵਿੱਚ ਸ਼ਹੀਦ ਭਗਤ ਸਿੰਘ ਜੂਡੋ ਸੈਂਟਰ ਗੁਰਦਾਸਪੁਰ (Shaheed Bhagat Singh Judo Center Gurdaspur) ਦੇ ਜੂਡੋ ਖਿਡਾਰੀ ਗੁਰਪ੍ਰੀਤ ਸਿੰਘ ਨੇ 73 ਕਿਲੋ ਭਾਰ ਵਰਗ ਵਿੱਚ ਕਾਂਸ਼ੀ ਤਮਗਾ ਜਿੱਤਿਆ ਹੈ। ਮੈਡਲ ਜਿੱਤ ਕੇ ਜੂਡੋ ਸੈਂਟਰ ਗੁਰਦਾਸਪੁਰ ਵਿਖੇ ਪਹੁੰਚਣ ‘ਤੇ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ।

ਪਿੰਡ ਪਹੁੰਚਣ 'ਤੇ ਜੇਤੂ ਖਿਡਾਰੀ ਦਾ ਸਨਮਾਨ
ਪਿੰਡ ਪਹੁੰਚਣ 'ਤੇ ਜੇਤੂ ਖਿਡਾਰੀ ਦਾ ਸਨਮਾਨ
author img

By

Published : May 6, 2022, 9:17 AM IST

ਗੁਰਦਾਸਪੁਰ: 27 ਅਪ੍ਰੈਲ ਤੋਂ 3 ਮਈ ਤੱਕ ਬੰਗਲੋਰ ਵਿਖੇ ਹੋਈਆਂ ਖੇਲੋ ਇੰਡੀਆ ਸਰਬ ਭਾਰਤੀ ਅੰਤਰ ਯੂਨੀਵਰਸਿਟੀ ਜੂਡੋ (Play India All India Inter University Judo Games) ਖੇਡਾਂ ਵਿੱਚ ਸ਼ਹੀਦ ਭਗਤ ਸਿੰਘ ਜੂਡੋ ਸੈਂਟਰ ਗੁਰਦਾਸਪੁਰ (Shaheed Bhagat Singh Judo Center Gurdaspur) ਦੇ ਜੂਡੋ ਖਿਡਾਰੀ ਗੁਰਪ੍ਰੀਤ ਸਿੰਘ ਨੇ 73 ਕਿਲੋ ਭਾਰ ਵਰਗ ਵਿੱਚ ਕਾਂਸ਼ੀ ਤਮਗਾ ਜਿੱਤਿਆ ਹੈ। ਮੈਡਲ ਜਿੱਤ ਕੇ ਜੂਡੋ ਸੈਂਟਰ ਗੁਰਦਾਸਪੁਰ ਵਿਖੇ ਪਹੁੰਚਣ ‘ਤੇ ਜੂਡੋ ਕਲੱਬ ਵੈਲਫੇਅਰ ਸੁਸਾਇਟੀ (Judo Club Welfare Society) ਦੇ ਮੈਂਬਰਾਂ ਕੋਚ ਅਤੇ ਸਮੁੱਚੇ ਜੂਡੋ ਖੇਡ ਪ੍ਰੇਮੀਆਂ ਨੇ ਗੁਰਪ੍ਰੀਤ ਸਿੰਘ ਦਾ ਢੋਲ ਦੀ ਤਾਲ ਤੇ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ ਕੋਚ ਅਮਰਜੀਤ ਸਾਸਤਰੀ ਨੇ ਦੱਸਿਆ ਕਿ ਸਾਨੂੰ ਆਪਣੇ ਇਸ ਖਿਡਾਰੀ ਉੱਤੇ ਬਹੁਤ ਜ਼ਿਆਦਾ ਮਾਣ ਹੈ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ (Guru Nanak Dev University Amritsar) ਦਾ ਇੱਕੋ ਇੱਕ ਜੂਡੋ ਖਿਡਾਰੀ ਸੀ, ਜਿਸ ਨੇ ਇਸ ਵੱਕਾਰੀ ਖੇਡਾਂ ਵਿੱਚ ਹਿੱਸਾ ਲਿਆ ਸੀ, ਉਨ੍ਹਾਂ ਕਿਹਾ ਕਿ ਕੋਰੋਨਾ ਸੰਕਟ ਦੇ ਦੌਰਾਨ ਲੰਬੇ ਸਮੇਂ ਤੋਂ ਖੇਡ ਮੁਕਾਬਲਿਆਂ ਤੋਂ ਬਾਹਰ ਰਹੇ ਗੁਰਪ੍ਰੀਤ ਸਿੰਘ ਦਾ ਰਾਸ਼ਟਰੀ ਪੱਧਰ ਦਾ ਇਹ ਪਹਿਲਾਂ ਮੁਕਾਬਲਾ ਸੀ, ਜਿਸ ਵਿੱਚ ਪਹਿਲੀ ਵਾਰ ਮੈਡਲ ਜਿੱਤਣ ਵਿੱਚ ਕਾਮਯਾਬੀ ਪ੍ਰਾਪਤ ਕਰਨਾ ਬਹੁਤ ਵੱਡੀ ਗੱਲ ਹੈ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਭਰਦੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਕੇ ਇਸ ਯੋਗ ਬਣਾਇਆ ਜਾਵੇ ਕਿ ਇਹ ਖਿਡਾਰੀ ਅੰਤਰਰਾਸ਼ਟਰੀ ਪੱਧਰ ‘ਤੇ ਮੈਡਲ ਜਿੱਤਣ ਦੇ ਕਾਬਲ ਹੋ ਸਕਣ।

ਪਿੰਡ ਪਹੁੰਚਣ 'ਤੇ ਜੇਤੂ ਖਿਡਾਰੀ ਦਾ ਸਨਮਾਨ

ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ, ਪਰ ਨਾਲ ਹੀ ਇਸ ਗੱਲ ਦਾ ਦੁੱਖ ਵੀ ਹੈ ਕਿ ਉਹ ਗੋਲਡ ਮੈਡਲ ਨਹੀਂ ਜਿੱਤ ਸਕੇ। ਉਨ੍ਹਾਂ ਦੱਸਿਆ ਕਿ ਖੇਲੋ ਇੰਡੀਆ ਸਰਬ ਭਾਰਤੀ ਅੰਤਰ ਯੂਨੀਵਰਸਿਟੀ ਜੂਡੋ ਖੇਡਾਂ ਵਿਚ 73 ਕਿਲੋ ਭਾਰ ਵਰਗ ਵਿੱਚ ਕਾਂਸ਼ੀ ਤਮਗਾ ਜਿੱਤਿਆ ਹੈ। ਉਨ੍ਹਾਂ ਕਿਹਾ ਹੈ ਕਿ ਸਰਕਾਰਾਂ ਖਿਡਾਰੀਆਂ ਦੀ ਪੂਰੀ ਤਰ੍ਹਾਂ ਸਪੋਟ ਨਹੀਂ ਕਰਦੀਆਂ, ਜਿਹ ਦੇ ਕਾਰਨ ਲੋੜਵੰਦ ਖਿਡਾਰੀ ਪੈਸਿਆਂ ਦੇ ਕਾਰਨ ਪਿੱਛੇ ਰਹਿ ਜਾਂਦੇ ਹਨ।

ਇਹ ਵੀ ਪੜ੍ਹੋ: ਹਾਕੀ ਇੰਡੀਆ ਸੀਨੀਅਰ ਮਹਿਲਾ ਕੌਮੀ ਚੈਂਪੀਅਨਸ਼ਿਪ 6 ਮਈ ਤੋਂ ਸ਼ੁਰੂ

ETV Bharat Logo

Copyright © 2025 Ushodaya Enterprises Pvt. Ltd., All Rights Reserved.