ਗੁਰਦਾਸਪੁਰ : ਸਾਲ 2015 ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭੇਟ ਪੱਤਣ ਵਿਖੇ ਉਸਾਰੇ ਗਏ ਹੈਵੀ ਡਰਾਈਵਿੰਗ ਟੈਸਟ ਕੇਂਦਰ ਦੀ ਗਰਾਊਂਡ ਅਤੇ ਟਰੈਕ ਉੱਪਰ ਨੇੜੇ ਪੈਂਦੀ ਨਿੱਜੀ ਚੱਢਾ ਸ਼ੂਗਰ ਮਿੱਲ ਦਾ ਕਬਜ਼ਾ ਹੋਣ ਕਰਕੇ ਪਿੰਡ ਦੇ ਲੋਕ ਕਾਫ਼ੀ ਪਰੇਸ਼ਾਨ ਹਨ ਅਤੇ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਉਸਾਰੇ ਗਏ ਡਰਾਈਵਿੰਗ ਟੈਸਟ ਕੇਂਦਰ ਦੇ ਟਰੈਕ ਅਤੇ ਗਰਾਊਂਡ ਉੱਤੇ ਚੱਢਾ ਸ਼ੂਗਰ ਮਿੱਲ ਦੇ ਪ੍ਰਬੰਧਕਾਂ ਵੱਲੋਂ ਕਬਜ਼ਾ ਕੀਤਾ ਗਿਆ ਹੈ।
ਉਕਤ ਮਿਲ ਮਾਲਕਾਂ ਨੇ ਗੰਨੇ ਦੀਆਂ ਭਰੀਆਂ ਟਰਾਲੀਆਂ ਲਵਾ ਦਿੱਤੀਆਂ ਜਿਸ ਕਰਕੇ ਸਰਕਾਰੀ ਜਾਇਦਾਦ ਦਾ ਨੁਕਸਾਨ ਹੋ ਰਿਹਾ ਹੈ। ਪਿੰਡ ਭੇਟ ਪੱਤਣ ਦੇ ਵਾਸੀਆਂ, ਮਨਜੀਤ ਸਿੰਘ ਅਤੇ ਹੋਰ ਸਾਥੀਆਂ ਨੇ ਦੱਸਿਆ ਕਿ ਪਿੰਡ ਦੀ 12 ਏਕੜ ਜ਼ਮੀਨ ਉਪਰ 6 ਕਰੋੜ ਦੀ ਲਾਗਤ ਨਾਲ ਪੰਜਾਬ ਸਰਕਾਰ ਵੱਲੋਂ ਉਸਾਰੇ ਗਏ ਡਰਾਈਵਿੰਗ ਟੈਸਟ ਕੇਂਦਰ ਦੇ ਟਰੈਕ ਅਤੇ ਗਰਾਊਂਡ ਉੱਤੇ ਚੱਢਾ ਸ਼ੂਗਰ ਮਿੱਲ ਦੇ ਪ੍ਰਬੰਧਕਾਂ ਵੱਲੋਂ ਕਬਜ਼ਾ ਕਰਕੇ ਗੰਨੇ ਦੀਆਂ ਭਰੀਆਂ ਟਰਾਲੀਆਂ ਲਵਾਈਆਂ ਗਈਆਂ ਹਨ, ਜਿਸ ਕਰਕੇ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਹੋ ਰਿਹਾ ਹੈ।
ਇਹ ਵੀ ਪੜ੍ਹੋ : Kunwar Vijay Pratap Resigned : ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਦਿੱਤਾ ਅਸਤੀਫਾ, ਜਾਣੋ ਕਾਰਨ
ਉਨ੍ਹਾਂ ਕਿਹਾ ਕਿ ਇਸ ਜਗ੍ਹਾ ਉਤੇ ਪਿੰਡ ਵਾਸੀ ਸੈਰ ਕਰਦੇ ਸਨ ਲੋਕ ਘੁੰਮਣ ਆਉਂਦੇ ਸਨ ਪਰ ਹੁਣ ਇੱਥੇ ਸ਼ੂਗਰ ਮਿਲ ਨੇ ਕਬਜ਼ਾ ਕਰ ਲਿਆ ਹੈ। ਗੰਨਾ ਲੈਕੇ ਆਏ ਕਿਸਾਨਾਂ ਨੇ ਦੱਸਿਆ ਕਿ ਉਹ ਮਿੱਲ ਪ੍ਰਸ਼ਾਸਨ ਦੇ ਹੁਕਮਾਂ ਉਤੇ ਹੀ ਇਸ ਪਾਰਕਿੰਗ ਵਿੱਚ ਖੜ੍ਹੇ ਹਨ। ਇੱਥੇ ਗੌਰਤਲਬ ਹੈ ਕੇ 6 ਕਰੋੜ ਦੀ ਲਾਗਤ ਨਾਲ ਉਸਾਰੇ ਟੈਸਟ ਕੇਂਦਰ ਦੇ ਨਿਰਮਾਣ ਨੂੰ ਹੋਣ 7 ਸਾਲ ਦਾ ਸਮਾਂ ਬੀਤ ਚੁੱਕਿਆ ਹੈ ਪਰ ਨਾ ਤਾਂ ਤਤਕਾਲੀਨ ਅਕਾਲੀ ਸਰਕਾਰ ਉਸ ਉਪਰੰਤ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਅਤੇ ਨਾ ਹੀ ਹੁਣ ਭਗਵੰਤ ਮਾਨ ਸਰਕਾਰ ਨੇ ਇਸ ਟ੍ਰੈਕ ਨੂੰ ਆਮ ਲੋਕਾਂ ਦੀ ਸੇਵਾ ਲਈ ਤਿਆਰ ਕਰ ਕੇ ਸਮਰਪਿਤ ਕੀਤਾ ਹੈ।
ਇਸ ਸਬੰਧੀ ਚੱਢਾ ਸ਼ੂਗਰ ਮਿੱਲ ਦੇ ਮੁੱਖ ਪ੍ਰਬੰਧਕ ਵਿਨੋਦ ਤਿਵਾੜੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸੜਕ ਉੱਪਰ ਬਹੁਤ ਜ਼ਿਆਦਾ ਟਰਾਲੀਆਂ ਆਉਣ ਕਾਰਨ ਇਸ ਗੰਨੇ ਨਾਲ ਭਰੀਆਂ ਟਰਾਲੀਆਂ ਲਗਵਾਈਆਂ ਗਈਆਂ ਹਨ। ਜਦੋਂ ਉਨ੍ਹਾਂ ਨੂੰ ਕਿਸੇ ਸਰਕਾਰੀ ਹੁਕਮਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮਿੱਲ ਵੱਲੋਂ ਆਰਜ਼ੀ ਤੌਰ ਉਤੇ ਟਰਾਲੀਆਂ ਲਗਵਾ ਲਈਆਂ ਹਨ ਅਤੇ ਜਲਦੀ ਹੀ ਆਪਣਾ ਟਰਾਲੀ ਦਾ ਯਾਰਡ ਨਿਰਮਾਣ ਹੋਣ ਉਪਰੰਤ ਇਸ ਸਰਕਾਰੀ ਕੇਂਦਰ ਚੋਣ ਟਰਾਲੀਆਂ ਹਟਾ ਲਈਆਂ ਜਾਣਗੀਆਂ।