ETV Bharat / state

Gurdaspur: ਇਕ ਘੰਟੇ ਵਿੱਚ ਕਰੋੜਪਤੀ ਬਣਿਆ ਡੇਰਾ ਬਾਬਾ ਨਾਨਕ ਦਾ ਨੌਜਵਾਨ, 12 ਵਜੇ ਖਰੀਦੀ ਲਾਟਰੀ, 1 ਵਜੇ ਨਿਕਲਿਆ ਇਨਾਮ...

ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦਾ ਇਕ ਨੌਜਵਾਨ ਇਕ ਘੰਟੇ ਵਿੱਚ ਹੀ ਕਰੋੜਪਤੀ ਬਣ ਗਿਆ। ਦਰਅਸਲ ਨੌਜਵਾਨ ਰੁਪਿੰਦਰਜੀਤ ਬੈਂਕ ਵਿੱਚ ਨੌਕਰੀ ਕਰਦਾ ਹੈ। ਡਿਊਟੀ ਦੌਰਾਨ ਉਸ ਨੇ 12 ਵਜੇ ਲਾਟਰੀ ਦੀ ਟਿਕਟ ਖਰੀਦੀ ਤੇ 1 ਵਜੇ ਏਜੰਟ ਨੇ ਵਧਾਈ ਦਿੰਦਿਆਂ ਕਿਹਾ ਕਿ ਉਹ ਕਰੋੜਪਤੀ ਬਣ ਗਿਆ ਹੈ।

ਇਕ ਘੰਟੇ ਵਿੱਚ ਕਰੋੜਪਤੀ ਬਣਿਆ ਡੇਰਾ ਬਾਬਾ ਨਾਨਕ ਦਾ ਨੌਜਵਾਨ

author img

By

Published : Jul 15, 2023, 10:52 PM IST

ਇਕ ਘੰਟੇ ਵਿੱਚ ਕਰੋੜਪਤੀ ਬਣਿਆ ਡੇਰਾ ਬਾਬਾ ਨਾਨਕ ਦਾ ਨੌਜਵਾਨ

ਗੁਰਦਾਸਪੁਰ: ਪਰਮਾਤਮਾ ਦੀ ਨਜ਼ਰ ਜੇਕਰ ਸਵੱਲੀ ਹੋਵੇ ਤਾਂ ਫਰਸ਼ ਤੋਂ ਅਰਸ਼ 'ਤੇ ਪਹੁੰਚਣ 'ਚ ਕੁਝ ਪਲ ਹੀ ਲੱਗਦੇ ਹਨ। ਅਜਿਹੀ ਤਾਜ਼ਾ ਮਿਸਾਲ ਅੱਜ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੇ ਖੇਤੀਬਾੜੀ ਵਿਕਾਸ ਬੈਂਕ ਦੇ ਕਲਰਕ ਰੁਪਿੰਦਰਜੀਤ ਸਿੰਘ ਤੋਂ ਮਿਲਦੀ ਹੈ, ਜਦੋਂ ਇਕ ਘੰਟੇ ਬਾਅਦ ਹੀ ਕਿਸਮਤ ਬਦਲਦੇ ਹੋਏ ਉਸ ਦਾ ਇਕ ਕਰੋੜ ਰੁਪਏ ਦਾ ਇਨਾਮ ਨਿਕਲ ਗਿਆ।

12 ਵਜੇ ਲਾਟਰੀ ਖਰੀਦੀ, 1 ਵਜੇ ਬਣ ਗਿਆ ਕਰੋੜਪਤੀ : ਇਸ ਸਬੰਧੀ ਕਲਰਕ ਰੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਉਸ ਨੇ 12 ਵਜੇ ਦੇ ਕਰੀਬ ਜਦੋਂ ਉਹ ਬੈਂਕ 'ਚ ਡਿਊਟੀ ਕਰ ਰਿਹਾ ਸੀ ਤਾਂ ਇਕ ਲਾਟਰੀ ਪਾਉਣ ਵਾਲੇ ਏਜੰਟ ਤੋਂ ਨਾਗਾਲੈਂਡ ਸਟੇਟ ਨਾਲ ਸਬੰਧਿਤ 25 ਲਾਟਰੀਆਂ 6 ਰੁਪਏ ਦੇ ਹਿਸਾਬ ਨਾਲ ਲਾਟਰੀ ਦੀ ਕਾਪੀ ਖ਼ਰੀਦੀ ਅਤੇ ਕੁਝ ਸਮੇਂ ਬਾਅਦ ਹੀ ਉਸੇ ਲਾਟਰੀ ਏਜੰਟ ਦਾ ਫੋਨ ਆਇਆ ਕਿ ਉਸਦਾ ਪਹਿਲਾ ਇਨਾਮ ਇਕ ਕਰੋੜ ਦਾ ਲੱਗ ਗਿਆ ਹੈ। ਡੇਰਾ ਬਾਬਾ ਨਾਨਕ ਦੇ ਐਗਰੀਕਲਚਰ ਡਿਵੈਲਪਮੈਂਟ ਬੈਂਕ ਦੇ ਮੁਲਾਜ਼ਮ ਰੁਪਿੰਦਰਜੀਤ ਸਿੰਘ, ਜੋ ਬੈਂਕ ਵਿੱਚ ਬਤੌਰ ਕਲਰਕ ਦੇ ਤੌਰ ਉਤੇ ਨੌਕਰੀ ਕਰਦਾ ਹੈ। ਅੱਜ 1:00 ਵਜੇ ਬੈਂਕ ਵਿੱਚ ਡਿਊਟੀ ਕਰ ਰਿਹਾ ਸੀ ਕਿ ਉਸ ਨੂੰ ਫੋਨ ਆਇਆ ਕਿ ਉਸ ਦੀ ਲਾਟਰੀ ਨਿਕਲ ਆਈ ਹੈ ਤੇ ਉਹ ਕਰੋੜਪਤੀ ਬਣ ਗਿਆ।

ਪਿਛਲੇ ਇਕ ਸਾਲ ਤੋਂ ਲਾਟਰੀ ਪਾ ਰਿਹਾ ਸੀ ਨੌਜਵਾਨ : ਇਸ ਸਬੰਧੀ ਰੁਪਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਉਸਦੇ ਸ਼ੌਂਕ ਨੇ ਉਸਨੂੰ ਕਰੋੜਪਤੀ ਬਣਾ ਦਿਤਾ ਹੈ। ਰੁਪਿੰਦਰ ਮੁਤਾਬਿਕ ਉਹ ਕਰੀਬ ਇਕ ਸਾਲ ਤੋਂ ਲਾਟਰੀ ਦੀ ਟਿਕਟ ਖਰੀਦ ਕਰ ਰਿਹਾ ਹੈ ਅਤੇ ਅੱਜ ਵੀ ਉਸਦੇ ਬੈਂਕ ਵਿੱਚ ਲਾਟਰੀ ਏਜੰਟ ਸਵੇਰੇ ਉਸਨੂੰ ਲਾਟਰੀ ਦੀ ਟਿਕਟ ਵੇਚ ਕੇ ਗਿਆ, ਜਿਸ ਦਾ ਪਹਿਲਾ ਇਨਾਮ ਇਕ ਕਰੋੜ ਸੀ ਅਤੇ ਕੁਝ ਹੀ ਘੰਟੇ ਬਾਅਦ ਉਸਨੂੰ ਏਜੰਟ ਦਾ ਫੋਨ ਆਇਆ ਕਿ ਉਸਦਾ ਪਹਿਲਾ ਨੰਬਰ ਲੱਗ ਗਿਆ ਹੈ ਅਤੇ ਉਹ ਇਕ ਕਰੋੜ ਦੀ ਰਾਸ਼ੀ ਦਾ ਜੇਤੂ ਹੋ ਗਿਆ ਹੈ।

ਰਿਸ਼ਤੇਦਾਰਾਂ ਤੇ ਸਟਾਫ ਨੇ ਦਿੱਤੀ ਵਧਾਈ : ਇਸ ਬਾਰੇ ਉਸਨੂੰ ਜਿਥੇ ਬੈਂਕ ਵਿੱਚ ਸਟਾਫ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਉਥੇ ਹੀ ਪਰਿਵਾਰ ਅਤੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਵੀ ਵਧਾਈ ਦੇ ਫੋਨ ਆ ਰਹੇ ਹਨ, ਜਦਕਿ ਉਸ ਨੂੰ ਤਾਂ ਇਹ ਇਕ ਸੁਪਨੇ ਵਾਂਗ ਲੱਗ ਰਿਹਾ ਹੈ। ਉਥੇ ਹੀ ਰੁਪਿੰਦਰਜੀਤ ਦਾ ਕਹਿਣਾ ਹੈ ਕਿ ਇਹ ਜਿੱਤ ਦੇ ਪੈਸੇ ਨਾਲ ਜਿਥੇ ਉਹ ਆਪਣੇ ਬੱਚਿਆਂ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਖਰਚ ਕਰੇਗਾ ਉਥੇ ਹੀ ਲੋੜਵੰਦ ਲੋਕਾਂ ਦੀ ਵੀ ਮਦਦ ਕਰੇਗਾ। ਇੱਥੇ ਹੀ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਡੇਰਾ ਬਾਬਾ ਨਾਨਕ ਨਾਲ ਸਬੰਧਿਤ ਪਿੰਡ ਧਿਆਨਪੁਰ 'ਚ ਵੀ ਇਕ ਦੁਕਾਨਦਾਰ ਦੀ ਢਾਈ ਕਰੋੜ ਰੁਪਏ ਦੀ ਲਾਟਰੀ ਨਿਕਲੀ ਸੀ। ਡੇਰਾ ਬਾਬਾ ਨਾਨਕ ਖੇਤਰ 'ਚ ਦੂਸਰੀ ਕਰੋੜਾਂ ਦੀ ਲਾਟਰੀ ਨਿਕਲਣ ਕਾਰਨ ਚਰਚਾ ਪਾਈ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.