ਗੁਰਦਾਸਪੁਰ: ਫੂਡਸਪਲਾਈ ਵਿਭਾਗ ਦੇ ਇੰਸਪੈਕਟਰਾਂ ਨੇ ਆਪਣੇ ਹੀ ਵਿਭਾਗ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਵਿਭਾਗ ਦੇ ਇੰਸਪੈਕਟਰਾਂ ਨੇ ਆਪਣੇ ਹੀ ਵਿਭਾਗ ਦੇ ਇੱਕ ਸਪਲਾਈ ਇੰਸਪੈਕਟਰ ਉੱਤੇ ਗਰੀਬਾਂ ਨੂੰ ਦਿੱਤੇ ਜਾਣ ਵਾਲੇ ਅਨਾਜ ਵਿੱਚ ਹੇਰਾ ਫੇਰੀ ਕਰਨ ਦੇ ਦੋਸ਼ ਲਗਾਏ ਹਨ।
ਜਾਣਕਾਰੀ ਦਿੰਦੇ ਹੋਏ ਫੂਡਸਪਲਾਈ ਵਿਭਾਗ ਦੇ ਇੰਸਪੈਕਟਰਾਂ ਅਤੇ ਡਿਪੂ ਹੋਲਡਰਾਂ ਨੇ ਦੱਸਿਆ ਕਿ ਸੁਮਿਤ ਕੁਮਾਰ ਨਾਅ ਦਾ ਸਪਲਾਈ ਇੰਸਪੈਕਟਰ ਲਾਭਪਾਤਰੀਆਂ ਨੂੰ ਦਿੱਤੇ ਜਾਣ ਵਾਲੇ ਅਨਾਜ ਵਿੱਚ ਹੇਰਾ ਫੇਰੀ ਕਰ 30 ਕਿੱਲੋਂ ਦੇ ਬੋਰੇ ਵਿੱਚ 25 ਕਿੱਲੋ ਅਨਾਜ ਭੇਜ ਰਿਹਾ ਹੈ ਅਤੇ ਇਸ ਅਨਾਜ ਦੀ ਕਿਸਮ ਵੀ ਕੋਈ ਬਹੁਤ ਚੰਗੀ ਨਹੀਂ ਹੈ। ਮਿਲੀ ਜਾਣਕਾਰੀ ਅਨੁਸਾਰ ਇੰਸਪੈਕਟਰਾਂ ਦੇ ਵਿਰੋਧ ਕਰਨ ਤੇ ਸੁਮਿਤ ਕੁਮਾਰ ਨੇ ਆਪਣੀ ਧੋਂਸ ਦਿਖਾਉਂਦਿਆਂ ਫੀਲਡ ਇੰਸਪੈਕਟਰ ਰੰਜਿਦਰ ਕੁਮਾਰ ਨਾਲ ਗਲਤ ਢੰਗ ਨਾਲ ਵਰਤਾਅ ਕੀਤਾ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਇੰਸਪੈਕਟਰਾਂ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਭੇਜ ਕੇ ਇਸ ਇੰਸਪੈਕਟਰ ਉੱਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਕਿ ਇਸ ਇੰਸਪੈਕਟਰ ਉੱਤੇ ਪਹਿਲਾਂ ਵੀ ਵਿਭਾਗ ਵਿੱਚ ਘਪਲੇਬਾਜੀ ਕਰਨ ਦੇ ਕਈ ਮਾਮਲੇ ਦਰਜ਼ ਹਨ ਅਤੇ ਇਹ ਕਈ ਵਾਰ ਸਸਪੈਂਡ ਵੀ ਹੋ ਚੁੱਕਿਆ ਹੈ ਇਸਦੇ ਬਾਵਜੂਦ ਵੀ ਇਸਨੂੰ ਵਿਭਾਗ ਵਿੱਚ ਸਪਲਾਈ ਇੰਸਪੈਕਟਰ ਲਗਾਇਆ ਗਿਆ ਹੈ।