ਗੁਰਦਾਸਪੁਰ/ਫ਼ਤਿਹਗੜ੍ਹ ਚੂੜੀਆਂ: ਗੁਰਦਾਸਪੁਰ ਦੀ ਦਾਣਾ ਮੰਡੀ ਫ਼ਤਿਹਗੜ੍ਹ ਚੂੜੀਆਂ ਵਿੱਚ ਪੱਲੇਦਾਰਾਂ ਅਤੇ ਆੜਤੀਆਂ ਵਿੱਚ ਝਗੜਾ ਹੋ ਗਿਆ। ਜਿੱਥੇ ਮੰਡੀ ਚ ਮਜਦੂਰੀ ਦਾ ਕੰਮ ਕਰਨ ਵਾਲੇ ਪੱਲੇਦਾਰਾਂ ਨੇ ਇੱਕ ਆੜਤੀਏ ਉੱਤੇ ਕੁੱਟਮਾਰ ਦੇ ਦੋਸ਼ ਲਗਾਉਂਦਿਆਂ ਆੜਤੀ ਦੀ ਦੁਕਾਨ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਉਥੇ ਹੀ ਉਕਤ ਆੜਤੀਏ ਵੱਲੋਂ ਪੁਲਿਸ ਨੂੰ ਬੁਲਾਇਆ ਗਿਆ ਜਿਸ ਵਿਚਕਾਰ ਪੁਲਿਸ ਮੰਡੀ ਵਿੱਚ ਵੱਡੀ ਗਿਣਤੀ 'ਚ ਇਕੱਠੇ ਹੋਏ ਪਾਲਦਾਰਾਂ ਅਤੇ ਮਜਦੂਰਾਂ ਦੇ ਇਕੱਠ ਵਿੱਚੋਂ ਪੁਲਿਸ ਨੇ ਆੜਤੀਏ ਨੂੰ ਤਾ ਭੀੜ ਤੋਂ ਬਚਾ ਕੇ ਕੱਢ ਲਿਆ ਗਿਆ ਪਰ ਆੜਤੀਏ ਧਿਰ ਦੇ ਕੁਝ ਲੋਕਾਂ ਉੱਤੇ ਪਾਲਦਾਰਾਂ ਦੇ ਹਜੂਮ ਵੱਲੋਂ ਹਮਲਾ ਕਰ ਦਿੱਤਾ ਗਿਆ ਤੇ ਕੁੱਟਮਾਰ ਕੀਤੀ ਗਈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।
ਉਕਤ ਆੜਤੀ ਨਰਿੰਦਰ ਸਿੰਘ ਨੇ ਦੋੋਸ਼ ਲਗਾਇਆ ਕਿ ਉਸਦੀ ਦੁਕਾਨ ਉੱਤੇ ਕੰਮ ਕਰਨ ਵਾਲਾ ਸੇਮ ਮਸੀਹ ਪਿਛਲੇ ਕੁਝ ਦੀਨਾ ਤੋਂ ਝੋਨੇ ਦੀ ਚੋਰੀ ਕਰ ਰਿਹਾ ਸੀ ਅਤੇ ਫੜੇ ਜਾਣ ਬਾਅਦ ਉਸਨੇ ਆਪਣੇ ਸਾਥੀਆਂ ਨਾਲ ਉਸ ਉੱਤੇ ਹਮਲਾ ਕੀਤਾ ਅਤੇ ਪੁਲਿਸ ਦੀ ਮਦਦ ਨਾਲ ਉਨ੍ਹਾਂ ਨੂੰ ਆਪਣੀ ਜਾਨ ਬਚਾਉਣੀ ਪਈ ਹੈ।
ਦੂਜੇ ਪਾਸੇ ਪੱਲੇਦਾਰ ਸੇਮ ਨੇ ਦੋਸ਼ ਲਗਾਏ ਕਿ ਉਕਤ ਆੜਤੀਆ ਨਰਿੰਦਰ ਸਿੰਘ ਨੇ ਉਸ ਨੂੰ ਬੀਤੀ ਰਾਤ ਜਾਨ ਤੋਂ ਮਾਰਣ ਦੀ ਕੋਸ਼ਿਸ਼ ਕੀਤੀ ਸੀ |
ਮੌਕੇ ਉੱਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਥਾਣਾ ਫ਼ਤਿਹਗੜ੍ਹ ਚੂੜੀਆਂ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵੇ ਧਿਰਾਂ ਵਿੱਚ ਝਗੜਾ ਹੋਇਅ ਹੈ ਅਤੇ ਦੋਵਾਂ ਧਿਰਾਂ ਦੇ ਲੋਕ ਜ਼ਖ਼ਮੀ ਹਨ ਅਤੇ ਹਸਪਤਾਲ ਵਿੱਚ ਦਾਖਿਲ ਹਨ ਅਤੇ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।