ਇਸ ਮੌਕੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਨੂੰ ਸਾਫ਼-ਸੁਥਰਾ ਰੱਖਣ ਦਾ ਜੋ ਮਿਸ਼ਨ ਹੈ ਉਸ ਵਿੱਚ ਈਕੋ ਰਿਕਸ਼ਾ ਕੂੜਾ-ਕਰਕਟ ਚੁੱਕਣ ਲਈ ਵਰਦਾਨ ਸਿੱਧ ਹੋਣਗੇ ਅਤੇ ਇਸ ਨਾਲ ਵਾਤਾਵਰਨ ਵੀ ਸ਼ੁੱਧ ਰਹੇਗਾ। ਕੂੜਾ ਡੰਪ 'ਤੇ ਇਹ ਰਿਕਸ਼ੇ ਕੂੜਾ-ਕਰਕਟ ਚੁੱਕ ਕੇ ਲੈ ਜਾਣਗੇ ਅਤੇ ਸ਼ਹਿਰ ਦੇ ਵਿਕਾਸ ਲਈ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਵਿਕਾਸ ਅਧਿਕਾਰੀ ਭਾਵਨਾ ਸਾਹਨੀ ਨੇ ਇਸ ਮੌਕੇ ਕਿਹਾ ਕਿ ਉਹ ਕੈਬੇਨਿਟ ਮੰਤਰੀ ਕੋਲ ਇਸ ਪ੍ਰਾਜੈਕਟ ਨੂੰ ਲੈ ਕੇ 20 ਮਈ ਨੂੰ ਮਿਲੀ ਸੀ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਹਲਕੇ ਦਾ ਵਿਕਾਸ ਹੋਵੇਗਾ ਤਾਂ ਪੂਰੇ ਪੰਜਾਬ ਦਾ ਵਿਕਾਸ ਹੋਵੇਗਾ। ਇਸ ਪ੍ਰਾਜੈਕਟ ਨਾਲ ਸਰਕਾਰ ਦਾ ਕਈ ਪ੍ਰਕਾਰ ਦਾ ਖ਼ਰਚ ਬਚੇਗਾ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਚ ਮਦਦਗਾਰ ਸਾਬਤ ਹੋਵੇਗਾ।