ਗੁਰਦਾਸਪੁਰ: ਕੋਰੋਨਾ ਵਾਇਰਸ ਦੌਰਾਨ ਲੌਕਡਾਊਨ ਦੀ ਮਾਰ ਹਰ ਵਰਗ ਚੱਲ ਰਿਹਾ ਹੈ, ਇਸ ਦੌਰਾਨ ਟੈਕਸੀ ਡਰਾਈਵਰ ਵੀ ਆਰਥਿਕ ਤੌਰ ’ਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।
ਟੈਕਸੀ ਡਰਾਈਵਰਾਂ ਨੂੰ ਟੈਕਸ ਅਤੇ ਕਿਸ਼ਤਾਂ ਵਿੱਚ ਦਿੱਤੀ ਜਾਵੇ ਛੂਟ
ਇਸ ਮੌਕੇ ਪ੍ਰਦਰਸ਼ਨ ਕਰ ਰਹੇ ਟੈਕਸੀ ਡਰਾਈਵਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਲੌਕਡਾਊਨ ਕਾਰਨ ਉਹਨਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਨਾਲ ਖਤਮ ਹੋ ਚੁੱਕਾ ਹੈ ਅਤੇ ਰੋਟੀ ਖਾਣਾ ਵੀ ਔਖਾ ਹੋਇਆ ਪਿਆ ਹੈ। ਉਹਨਾਂ ਨੂੰ ਲਗਾਤਾਰ ਬੈਂਕਾਂ ਵਲੋਂ ਕਿਸ਼ਤਾਂ ਲੈਣ ਲਈ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਇਸ ਲਈ ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਟੈਕਸ ਅਤੇ ਕਿਸ਼ਤਾਂ ਵਿੱਚ ਛੂਟ ਦਿੱਤੀ ਜਾਵੇ ਤਾਂ ਜੋ ਉਹ ਵੀ ਆਪਣੇ ਬੱਚੇ ਪਾਲ ਸਕਣ।
ਦਿੱਲੀ ਦੀ ਤਰਜ਼ ’ਤੇ ਦਿੱਤੀ ਜਾਵੇ 5 ਹਜ਼ਾਰ ਦੀ ਆਰਥਿਕ ਸਹਾਇਤਾ
ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਗੁਰਦਾਸਪੁਰ ਦੇ ਜਹਾਜ਼ ਚੌਕ ਵਿਚ ਇਕੱਤਰ ਹੋਏ ਟੈਕਸੀ ਡਰਾਈਵਰਾਂ ਨੇ ਕਿਹਾ ਕਿ ਇਸ ਮਹਾਂਮਾਰੀ ਦੌਰਾਨ ਪੰਜਾਬ ਸਰਕਾਰ ਟੈਕਸੀ ਡਰਾਈਵਰਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਭੁੱਲ ਚੁੱਕੀ ਹੈ। ਟੈਕਸੀ ਡਰਾਈਵਰਾਂ ਨੂੰ ਸਰਕਾਰ ਵਲੋਂ ਕੋਈ ਸਹੂਲਤ ਨਹੀਂ ਦਿੱਤੀ ਗਈ ਲੌਕ ਡਾਊਨ ਦੌਰਾਨ ਸਰਕਾਰ ਵਲੋਂ 50% ਸਵਾਰੀਆਂ ਖੜਨ ਦੇ ਆਦੇਸ਼ ਦਿੱਤੇ ਹਨ ਪਰ ਬਸਾ ਭਰ ਭਰ ਜਾ ਰਹੀਆਂ ਹਨ। ਇਸ ਮੌਕੇ ਸਮੂਹ ਟੈਕਸੀ ਡਰਾਈਵਰਾਂ ਨੇ ਕੇਂਦਰ ਸਰਕਾਰ ਨੂੰ ਮੰਗ ਕੀਤੀ ਹੈ ਟੈਕਸੀ ਚਾਲਕਾਂ ਨੂੰ ਟੈਕਸ ਅਤੇ ਕਿਸ਼ਤਾਂ ਵਿੱਚ ਛੁੱਟ ਦਿੱਤੀ ਜਾਵੇ ਅਤੇ ਦਿੱਲੀ ਸਰਕਾਰ ਦੀ ਤਰ੍ਹਾਂ ਉਹਨਾਂ ਨੂੰ 5 ਹਜ਼ਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ ਅਤੇ ਕਿਸ਼ਤਾਂ ਵਿੱਚ ਛੁੱਟ ਦਿੱਤੀ ਜਾਵੇ।
ਇਹ ਵੀ ਪੜ੍ਹੋ: ਇੱਕ ਨਿੱਜੀ ਖੇਤਰ 'ਚ ਮੁਲਾਜ਼ਮ ਦੀ ਕੋਰੋਨਾ ਨਾਲ ਮੌਤ ਹੋਣ 'ਤੇ ਪਰਿਵਾਰ ਨੂੰ ਮਿਲੇਗਾ 7 ਲੱਖ ਦਾ ਬੀਮਾ