ਗੁਰਦਾਸਪੁਰ : ਅੱਜ ਪੰਜਾਬ ਦਾ ਨੌਜਵਾਨ ਨਸ਼ੇ ਦੀ ਦਲ-ਦਲ ਵਿੱਚ ਗ੍ਰਸਤ ਹੁੰਦਾ ਜਾ ਰਿਹਾ ਹੈ ਅਤੇ ਆਏ ਦਿਨ ਕੋਈ ਨਾ ਕੋਈ ਨੌਜਵਾਨ ਨਸ਼ੇ ਕਾਰਨ ਆਪਣੀ ਜ਼ਿੰਦਗੀ ਗੁਆ ਰਿਹਾ ਹੈ। ਨੌਜਵਾਨ ਵਿਚ ਨਸ਼ਿਆਂ ਦੀ ਲਤ ਸਰਕਾਰ ਅਤੇ ਮਾਪਿਆ ਲਈ ਵੱਡੀ ਸਿਰਦਰਦ ਬਣੀ ਹੋਈ ਹੈ ਪਰ ਅਜਿਹੇ ਮਾਹੌਲ ਵਿੱਚ ਇੱਕ ਅਜਿਹੀ ਉਦਾਹਰਣ ਸਾਹਮਣੇ ਆਈ ਹੈ ਜਿਸ ਦੀ ਚਾਰੇ ਪਾਸੇ ਬਹੁਤ ਪ੍ਰਸ਼ੰਸਾ ਹੋ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਵਾਸੀ ਮਲਕੀਤ ਸਿੰਘ ਜੋ ਨਸ਼ੇ ਦਾ ਸ਼ਿਕਾਰ ਹੋ ਗਿਆ ਸੀ। ਉਸ ਨੇ ਕਈ ਜਗ੍ਹਾ ਆਪਣਾ ਇਲਾਜ ਕਰਵਾਇਆ ਪਰ ਕੋਈ ਫ਼ਰਕ ਨਹੀਂ ਪਿਆ ਜਦ ਉਸ ਦਾ ਇਲਾਜ ਚੱਲ ਰਿਹਾ ਸੀ ਤਾਂ ਇਸੇ ਦੌਰਾਨ ਇੱਕ ਸ਼ੋਸ਼ਲ ਸਾਇਟ 'ਤੇ ਉਸ ਦੀ ਮੁਲਾਕਾਤ ਇੱਕ ਡੈਨਮਾਰਕ ਦੀ ਕੁੜੀ ਨੈਟਲੀ ਨਾਲ ਹੋਈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਡੈਨਮਾਰਕ ਤੋਂ ਆਈ ਨੈਟਲੀ ਉਰਫ਼ ਨਤਾਸ਼ਾ ਨੇ ਦੱਸਿਆ ਕਿ ਉਸ ਨੂੰ ਪਤਾ ਸੀ ਕਿ ਪੰਜਾਬੀ ਨੇਕ ਦਿਲ ਅਤੇ ਇਮਾਨਦਾਰ ਹੁੰਦੇ ਹਨ। ਇੰਟਰਨੈੱਟ ਜ਼ਰੀਏ ਉਸ ਦੀ ਦੋਸਤੀ ਗੁਰਦਾਸਪੁਰ ਦੇ ਪਿੰਡ ਸੰਦਲ ਦੇ ਨੌਜਵਾਨ ਮਲਕੀਤ ਸਿੰਘ ਨਾਲ ਹੋ ਗਈ ਇਸ ਤੋਂ ਪਹਿਲਾਂ ਕਿ ਦੋਸਤੀ ਅੱਗੇ ਵਧਦੀ ਮਲਕੀਤ ਨੇ ਆਪਣੀ ਇਮਾਨਦਾਰੀ ਦਾ ਸਬੂਤ ਦਿੰਦਿਆ ਉਸ ਨੇ ਚੈਟਿੰਗ ਦੌਰਾਨ ਸਾਫ਼ ਕਰ ਦਿਤਾ ਕਿ ਉਸ ਨੂੰ ਨਸ਼ੇ ਦੀ ਲਤ ਲੱਗੀ ਹੋਈ ਹੈ, ਉਸ ਦੀ ਇਮਾਨਦਾਰੀ ਤੋਂ ਨਤਾਸ਼ਾ ਬਹੁਤ ਪ੍ਰਭਾਵਿਤ ਹੋਈ ਅਤੇ ਪੰਜਾਬ ਆ ਕੇ ਉਸ ਨੂੰ ਨਸ਼ੇ ਦੀ ਦਲ-ਦਲ ਤੋਂ ਬਾਹਰ ਕੱਢਣ ਲਈ ਉਸ ਨਾਲ ਵਿਆਹ ਕਰਵਾਇਆ।
ਨਤਾਸ਼ਾ ਨੇ ਦੱਸਿਆ ਕਿ ਉਹ ਮਲਕੀਤ ਨੂੰ ਇਲਾਜ਼ ਲਈ ਸਾਇਬੇਰੀ ਲੈ ਗਈ, ਪਰ ਉਸ ਦੀ ਸਿਹਤ ਵਿੱਚ ਕੋਈ ਫ਼ਰਕ ਨਹੀਂ ਪਿਆ ਅਤੇ ਫ਼ਿਰ ਉਸ ਨੂੰ ਦੁਬਾਰਾ ਗੁਰਦਾਸਪੁਰ ਦੇ ਇੱਕ ਨਸ਼ਾ ਛੁਡਾਉ ਕੇਂਦਰ ਵਿੱਚ ਭਰਤੀ ਕਰਵਾ ਉਸ ਦਾ ਇਲਾਜ ਸ਼ੁਰੂ ਕਰਵਾਇਆ ਅਤੇ ਉਹ ਬਿਲਕੁਲ ਠੀਕ ਹੋ ਗਿਆ ਅਤੇ ਨਤਾਸ਼ਾ ਜਲਦ ਹੀ ਉਸ ਨੂੰ ਵਿਦੇਸ਼ ਆਪਣੇ ਨਾਲ ਲੈ ਕੇ ਜਾ ਰਹੀ ਹੈ।
ਇਹ ਵੀ ਪੜ੍ਹੋ : ਭਾਰਤ-ਨਿਊਜ਼ੀਲੈਂਡ ਮੈਚ 'ਚ ਗਰਮ ਖਿਆਲੀਆਂ ਨੇ ਲਾਏ ਨਾਅਰੇ, ਪੁਲਿਸ ਨੇ ਕੱਢਿਆ ਬਾਹਰ
ਨਸ਼ਾ ਛੁਡਾਉ ਕੇਂਦਰ ਦੇ ਡਾਇਰੈਕਟਰ ਰਮੇਸ਼ ਮਹਾਜਨ ਨੇ ਦੱਸਿਆ ਮਲਕੀਤ ਸਿੰਘ ਜੋ ਕਿ ਨੀਂਦ ਦੀਆਂ ਗੋਲੀਆਂ ਅਤੇ ਹੈਰੋਇਨ ਦਾ ਆਦੀ ਹੋ ਚੁੱਕਿਆ ਸੀ ਅਤੇ ਉਸਦਾ ਇਲਾਜ ਨਸ਼ਾ ਛੁਡਾਉ ਕੇਂਦਰ ਵਿੱਚ ਚੱਲ ਰਿਹਾ ਸੀ ਤੇ ਇਸੇ ਦੌਰਾਨ ਡੈਨਮਾਰਕ ਦੀ ਰਹਿਣ ਵਾਲੀ ਨੈਟਲੀ ਉਰਫ਼ ਨਤਾਸ਼ਾ ਉਸ ਨਾਲ ਵਿਆਹ ਕਰ ਕੇ ਉਸ ਦੇ ਇਲਾਜ ਲਈ ਮਲਕੀਤ ਨੂੰ ਵਿਦੇਸ਼ ਲੈ ਗਈ। ਹੁਣ ਮਲਕੀਤ ਬਿਲਕੁਲ ਠੀਕ ਹੈ ਅਤੇ ਨਸ਼ੇ ਨੂੰ ਛੱਡ ਚੁੱਕਿਆ ਹੈ।