ਚੰਡੀਗੜ੍ਹ: ਜ਼ਿਲ੍ਹੇ ਗੁਰਦਾਸਪੁਰ (Gurdaspur) ਦੇ ਸ਼ਹਿਰ ਬਟਾਲਾ (Batala) ਨੂੰ ਜ਼ਿਲ੍ਹਾ ਬਣਾਉਣ ਦੇ ਲਈ ਪਿਛਲੇ ਇੱਕ ਤੋਂ ਆਵਾਜ ਚੁੱਕੀ ਜਾ ਰਹੀ ਹੈ। ਕਈ ਵਾਰ ਪੰਜਾਬ ਕੈਬਨਿਟ ਚ ਵੀ ਇਹ ਮੁੱਦਿਆ ਚੁੱਕਿਆ ਹੈ ਪਰ ਅਜੇ ਤੱਕ ਇਹ ਸਿਰੇ ਨਹੀਂ ਚੜਿਆ ਹੈ। ਪਰ ਹੁਣ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਕੋਸ਼ਿਸ਼ਾਂ ਤੇਜ਼ ਹੁੰਦੀ ਜਾ ਰਹੀ ਹੈ, ਜਿੱਥੇ ਪੰਜਾਬ ਦੇ 2 ਕੈਬਨਿਟ ਮੰਤਰੀਆਂ ਨੇ ਸੀਐੱਮ ਕੈਪਟਨ ਅਮਰਿੰਦਰ ਸਿੰਘ (Cm Captain Amarinder Singh) ਨੂੰ ਪੱਤਰ ਲਿਖਿਆ ਅਤੇ ਮਿਲਣ ਦਾ ਸਮਾਂ ਮੰਗਿਆ ਸੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਸਮਾਂ ਨਹੀਂ ਦਿੱਤਾ ਸੀ। ਜਿਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਦੋ ਧਿਰ ਆਹਮੋ ਸਾਹਮਣੇ ਨਜਰ ਆ ਰਹੇ ਹਨ। ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆਇਆ ਹੈ ਕਿ 13 ਸਤੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਸਮਾਮਗ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਟਾਲਾ ਨੂੰ ਜ਼ਿਲ੍ਹਾ ਐਲਾਨ ਸਕਦੇ ਹਨ।
ਲਾਹਾ ਲੈਣ ਦੀ ਦੌੜ
ਦਰਅਸਲ ਪੰਜਾਬ ਚ ਬਟਾਲਾ ਨੂੰ ਨਵਾਂ ਜ਼ਿਲ੍ਹਾ (New District) ਬਣਾਉਣ ਤੋਂ ਪਹਿਲਾਂ ਹੀ ਇਸਦਾ ਲਾਹਾ ਲੈਣ ਦੀ ਹੋੜ ਆਮ ਆਦਮੀ ਪਾਰਟੀ (Aam Aadmi Party) ਅਤੇ ਕਾਂਗਰਸ ਦੇ ਨੇਤਾਵਾਂ ਚ ਲੱਗ ਗਈ ਹੈ। ਇਹ ਜ਼ਿਲ੍ਹਾ ਬਣੇਗਾ ਜਾਂ ਨਹੀਂ ਇਸਦਾ ਫੈਸਲਾ ਵੀ ਪੰਜਾਬ ਸਰਕਾਰ (Government of Punjab) ਨੂੰ ਲੈਣਾ ਹੈ ਪਰ ਇਸਦਾ ਕ੍ਰੈਡਿਟ ਕਿਸਦੇ ਸਿਰ ’ਤੇ ਸਜੇਗਾ, ਇਸ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਅਤੇ ਉਨ੍ਹਾਂ ਦੇ ਵਿਰੋਧੀ ਧਿਰਾਂ ’ਚ ਜਬਰਦਸਤ ਲੜਾਈ ਚਲ ਰਹੀ ਹੈ।
ਕੀ ਕੁਝ ਹੈ ਬਟਾਲਾ ’ਚ ?
ਦੱਸ ਦਈਏ ਕਿ ਬਟਾਲਾ ’ਚ 13 ਪੁਲਿਸ ਸਟੇਸ਼ਨ, 14 ਪੁਲਿਸ ਚੌਂਕੀਆਂ, 740 ਪਿੰਡ 16 ਕਾਨੂੰਨਗੋ ਸਰਕਲ, 160 ਪਟਵਾਰ ਸਰਕਲ ਜਦਕਿ 5 ਬਲਾਕ ਜਿਨ੍ਹਾਂ ਚ ਬਟਾਲਾ, ਕਾਦੀਆਂ ਸ਼੍ਰੀ ਹਰਗੋਵਿੰਦਪੁਰ, ਫਤਿਹਗੜ੍ਹ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਸ਼ਾਮਲ ਹੈ। ਉੱਥੇ ਹੀ ਬਟਾਲਾ ਵਿਖੇ ਦੋ ਸਬ ਡਿਵੀਜਨ, 4 ਸਬ ਤਹਿਸੀਲ, 15 ਵਿਧਾਨਸਭਾ ਹਲਕੇ (Assembly constituency) ਅਤੇ ਲਗਭਗ 12 ਲੱਖ ਦੇ ਕਰੀਬ ਆਬਾਦੀ ਹੈ।
ਕਿਉਂ ਧਾਰਮਿਕ ਅਤੇ ਇਤਿਹਾਸਿਕ ਤੌਰ ’ਤੇ ਜਰੂਰੀ ਹੈ ਬਟਾਲਾ
ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੇ ਲਈ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਜਿੱਥੇ ਪੰਜਾਬ ਦੇ ਸਾਂਸਦ ਜੋ ਕਿ ਕਾਦੀਆ ਤੋਂ ਹੈ ਉਨ੍ਹਾਂ ਨੇ ਕਈ ਵਾਰ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ, ਮੌਜੂਦਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਫਤਿਹਗੜ੍ਹ ਚੂੜੀਆਂ ਤੋਂ ਵਿਧਾਇਕ ਹੈ ਅਤੇ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਡੇਰਾ ਬਾਬਾ ਨਾਨਕ (Dera Baba Nanak) ਤੋਂ ਪੰਜਾਬ ਕਾਂਗਰਸ (Punjab Congress) ਦੇ ਵਿਧਾਇਕ ਵੀ ਹਨ ਅਤੇ ਕੈਬਨਿਟ ਮੰਤਰੀ ਵੀ ਹਨ। ਇਹ ਸਾਰੇ ਲਗਾਤਾਰ ਮੰਗ ਕਰ ਰਹੇ ਹਨ ਕਿ ਬਟਾਲਾ ਨੂੰ ਜ਼ਿਲ੍ਹਾ ਬਣਾਇਆ ਜਾਵੇ। ਬਟਾਲਾ ’ਚ ਹਿੰਦੂ ਦਾ ਵੋਟ ਬੈਂਕ ਬਹੁਤ ਜਿਆਦਾ ਹੈ। ਇਸ ਲਈ ਹਰ ਰਾਜਨੀਤੀਕ ਦਲ ਲਗਾਤਾਰ ਇਹੀ ਕੋਸ਼ਿਸ਼ ਕਰਦਾ ਰਿਹਾ ਹੈ ਕਿ ਬਟਾਲਾ ਨੂੰ ਜ਼ਿਲ੍ਹਾ ਐਲਾਨਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਲੋਕਾਂ ਵੱਲੋਂ ਜਿਲ੍ਹਾ ਬਣਾਉਣ ਦਾ ਕ੍ਰੈਡਿਟ ਮਿਲ ਸਕੇ। ਦੱਸ ਦਈਏ ਕਿ ਲਖਬੀਰ ਸਿੰਘ ਲੋਧੀਨੰਗਲ ਬਟਾਲਾ ਦੇ ਮੌਜੂਦਾ ਅਕਾਲੀ ਵਿਧਾਇਕ ਹੈ ਜੋ ਕਿ ਕਈ ਪੰਜਾਬੀ ਫਿਲਮਾਂ ’ਚ ਕੰਮ ਕਰ ਚੁੱਕੇ ਹਨ। ਹਾਲਾਂਕਿ ਗੁਰਦਾਸਪੁਰ ਤੋਂ ਹਮੇਸ਼ਾ ਤੋਂ ਅਦਾਕਾਰ ਜਾਂ ਫਿਰ ਹਿੰਦੂ ਚਿਹਰੇ ਨੂੰ ਹੀ ਟਿਕਟ ਦਿੱਤੀ ਜਾਂਦੀ ਹੈ।
ਉੱਥੇ ਹੀ ਜੇਕਰ ਇਤਿਹਾਸਿਕ ਤੌਰ ’ਤੇ ਦੇਖਿਆ ਜਾਵੇ ਤਾਂ ਬਟਾਲਾ ਗੁਰਦਾਸਪੁਰ ਜਿਲ੍ਹੇ ਚ ਸਭ ਤੋਂ ਵੱਡਾ ਸ਼ਹਿਰ ਹੈ। ਬਟਾਲਾ ਪੰਜਾਬ ਦਾ ਅੱਠਵਾਂ ਸਭ ਤੋਂ ਵੱਡਾ ਸ਼ਹਿਰ ਅਤੇ ਬਠਿੰਡਾ ਤੋਂ ਬਾਅਦ ਸਭ ਤੋਂ ਪੁਰਾਣਾ ਸ਼ਹਿਰ ਹੈ। ਬਟਾਲਾ ਨੂੰ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਹੁਰਾ ਘਰ ਵੀ ਕਿਹਾ ਜਾਂਦਾ ਹੈ। ਹਰ ਸਾਲ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਦਾ ਵਿਆਹ ਸਮਾਗਮ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇੱਥੇ ਬਹੁਤ ਸਾਰੇ ਮੰਦਰ ਅਤੇ ਗੁਰਦੁਆਰੇ ਵੀ ਹਨ।
ਆਰਥਿਕ ਤੌਰ ’ਤੇ ਕਿਉਂ ਹੈ ਖਾਸ?
ਬਟਾਲਾ ਨੂੰ ਇੱਕ ਸਮਾਂ ’ਤੇ ਏਸ਼ੀਆ ਦਾ ਆਇਰਨ ਬੋਰਡ ਕਿਹਾ ਜਾਂਦਾ ਸੀ ਕਿਉਂਕਿ ਇੱਥੇ ਸਭ ਤੋਂ ਜਿਆਦਾ ਖੇਤੀ ਅਤੇ ਮੈਕੇਨਿਕਲ ਮਸ਼ੀਨਰੀ ਬਣਾਈ ਜਾਂਦੀ ਹੈ। ਹਾਲਾਂਕਿ ਅਜੇ ਵੀ ਉੱਤਰ ਭਾਰਤ ਚ ਸਭ ਤੋਂ ਜਿਆਦਾ ਮੈਨੀਉਫੈਕਚਰਿੰਗ ਮਸ਼ੀਨਰੀ ਦੀ ਬਟਾਲਾ ਤੋਂ ਹੀ ਹੁੰਦੀ ਹੈ। ਕਈ ਤਰ੍ਹਾਂ ਦੇ ਉਦਯੋਗ ਬਟਾਲਾ ਚ ਹੀ ਹੈ।
ਕੀ ਰਿਹਾ ਵਿਵਾਦ ?
ਬਟਾਲਾ ਨੂੰ ਜ਼ਿਲ੍ਹਾ ਬਣਾਉਣ ਨੂੰ ਲੈ ਕੇ ਮੁੱਖ ਮੰਤਰੀ ਨੂੰ ਪੰਜਾਬ ਦੇ 2 ਕੈਬਨਿਟ ਮੰਤਰੀਆਂ ਨੇ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਬਟਾਲਾ ਨੂੰ ਜ਼ਿਲ੍ਹਾ ਐਲਾਨ ਕੀਤਾ ਜਾਵੇ ਜਿਸਦੇ ਜਵਾਬ ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਉਨ੍ਹਾਂ ਨੂੰ ਮਿਲਣ ਦਾ ਸਮਾਂ ਤਾਂ ਨਹੀਂ ਦਿੱਤਾ ਪਰ ਤੰਜ ਕਸਦੇ ਹੋਏ ਇਸ ਮੁੱਦੇ ’ਤੇ ਪਹਿਲਾਂ ਹੀ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਵੱਖ ਵੱਖ ਮੁੱਦਿਆ ’ਤੇ ਵਿਚਾਰ ਕਰਨ ਤੋਂ ਬਾਅਦ ਆਖਿਰੀ ਫੈਸਲਾ ਲਿਆ ਜਾਵੇਗਾ। ਸਮਾਂ ਨਾ ਮਿਲਣ ’ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੇ ਕੈਪਟਨ ਦੇ ਜਵਾਬ ਤੋਂ ਬਾਅਦ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਪਲਟਵਾਰ ਕੀਤਾ ਹੈ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ (Government of Punjab) ਵੱਲੋਂ ਮਲੇਰਕੋਟਲਾ ਨੂੰ ਜਿਲ੍ਹਾਂ ਐਲਾਨਿਆ ਸੀ।
ਇਹ ਵੀ ਪੜੋ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਜੋੜ ਮੇਲਾ ਹੋਇਆ ਸ਼ੁਰੂ