ETV Bharat / state

Certificates of shahid bhagat singh: ਇਸ ਪ੍ਰਿੰਸੀਪਲ ਨੇ ਸਾਂਭੇ ਸ਼ਹੀਦਾਂ ਦੇ ਸਰਟੀਫਿਕੇਟ, ਕੀ ਤੁਸੀਂ ਦੇਖੇ ? - Gurdaspur news

ਗੁਰਦਾਸਪੁਰ ਦੇ ਤੁਗਲ ਵਾਲ ਸਥਿਤ ਬਾਬਾ ਆਇਆ ਰਿਆੜਕੀ ਕਾਲਜ 'ਚ ਇਕ ਅਜਿਹੀ ਗੈਲਰੀ ਹੈ। ਜਿਸ 'ਚ ਤੁਹਾਨੂੰ ਸ਼ਹੀਦਾਂ ਦੀ ਮੌਤ ਦੇ ਸਰਟੀਫ਼ਿਕੇਟਾਂ ਦੇ ਨਾਲ-ਨਾਲ ਅਜਿਹੀਆਂ ਅਦੁੱਤੀਆਂ ਤਸਵੀਰਾਂ ਵੀ ਵੇਖਣ ਨੂੰ ਮਿਲਣਗੀਆਂ।ਗੈਲਰੀ ਨੂੰ ਬਣਾਉਣ ਵਾਲੇ ਪ੍ਰਿੰਸੀਪਲ ਸਵਰਨ ਸਿੰਘ ਹਨ।

Certificates of martyrs in the Baba Aya Riarki College's Library Gurdaspur
Certificates of shahid bhagat singh: ਇਸ ਪ੍ਰਿੰਸੀਪਲ ਨੇ ਸਾਂਭੇ ਸ਼ਹੀਦਾਂ ਦੇ ਸਰਟੀਫਿਕੇਟ, ਕੀ ਤੁਸੀਂ ਦੇਖੇ ?
author img

By

Published : Feb 7, 2023, 4:01 PM IST

Certificates of shahid bhagat singh: ਇਸ ਪ੍ਰਿੰਸੀਪਲ ਨੇ ਸਾਂਭੇ ਸ਼ਹੀਦਾਂ ਦੇ ਸਰਟੀਫਿਕੇਟ, ਕੀ ਤੁਸੀਂ ਦੇਖੇ ?

ਗੁਰਦਾਸਪੁਰ : ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਸ਼ਹੀਦਾਂ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਭੁੱਲਦੀ ਜਾ ਰਹੀ ਹੈ । ਪਰ ਜ਼ਿਲ੍ਹਾ ਗੁਰਦਾਸਪੁਰ ਦੇ ਤੁਗਲ ਵਾਲ ਸਥਿਤ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਵਿੱਚ ਇਕ ਅਜਿਹੀ ਗੈਲਰੀ ਹੈ। ਜਿਸ ਵਿੱਚ ਤੁਹਾਨੂੰ ਸ਼ਹੀਦਾਂ ਦੀ ਮੌਤ ਦੇ ਸਰਟੀਫੀਕੇਟਾਂ ਦੇ ਨਾਲ ਨਾਲ ਅਜਿਹੀਆਂ ਅਦੁੱਤੀਆਂ ਤਸਵੀਰਾਂ ਵੀ ਵੇਖਣ ਨੂੰ ਮਿਲਣਗੀਆਂ ਜੋ ਤੁਹਾਨੂੰ ਹੋਰ ਕਿਤੇ ਨਹੀਂ ਮਿਲ ਸਕਦੀਆਂ। ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜੁੜੀਆਂ ਪੇਂਟਿੰਗਸ ਅਤੇ ਹੱਥ ਨਾਲ ਬਣਾਈਆਂ ਤਸਵੀਰਾਂ ਤੋਂ ਇਲਾਵਾ ਤੁਹਾਨੂੰ ਇੱਥੇ ਅਜ਼ਾਦੀ ਦੇ ਹਰ ਸ਼ਹੀਦ ਦੀਆਂ ਤਸਵੀਰਾਂ ਅਤੇ ਉਨ੍ਹਾਂ ਦੀ ਜੀਵਨ ਬਾਰੇ ਜਾਣਕਾਰੀ ਮਿਲੇਗੀ।

ਬਲਿਦਾਨਾਂ ਪ੍ਰਤੀ ਵੀ ਸਿਰ ਝੁਕੇ: ਇਹੋ ਨਹੀਂ ਉਹਨਾਂ ਦੀਆਂ ਮਾਂਵਾਂ ਦੀਆਂ ਤਸਵੀਰਾਂ, ਵੱਖ ਵੱਖ ਸ਼ਹੀਦਾਂ ਦੇ ਘਰਾਂ ਦੀਆਂ ਤਸਵੀਰਾਂ ਦੇ ਨਾਲ ਨਾਲ ਉਨ੍ਹਾਂ ਵੱਖ ਵੱਖ ਜੇਲ੍ਹਾਂ ਦੀਆਂ ਤਸਵੀਰਾਂ ਵੀ ਇੱਥੇ ਹਨ ਜਿੱਥੇ ਸ਼ਹੀਦਾਂ ਵੱਲੋਂ ਕੈਦ ਕੱਟੀ ਗਈ। ਸ਼ਹੀਦਾਂ ਨੂੰ ਦਿੱਤੇ ਗਏ ਦਰਦਨਾਕ ਤਸੀਹਿਆਂ ਦੀਆਂ ਤਸਵੀਰਾਂ ਦੇਖ ਕੇ ਤੁਹਾਡੇ ਰੌਂਗਟੇ ਖੜੇ ਹੋ ਸਕਦੇ ਹਨ, ਜਦ ਕਿ ਬੇੜੀਆਂ ਵਿੱਚ ਜਕੜੇ ਕੈਦੀ ਦੇਸ਼ ਭਗਤਾਂ ਦੀਆਂ ਤਸਵੀਰਾਂ ਦੇਖ ਕੇ ਦੇਸ਼ ਭਗਤਾਂ ਦੇ ਦੇਸ਼ ਲਈ ਕੀਤੇ ਗਏ ਬਲਿਦਾਨਾਂ ਪ੍ਰਤੀ ਵੀ ਸਿਰ ਝੁਕੇ ਬਿਨਾ ਨਹੀਂ ਰਹਿ ਸਕੇਗਾ। ਇਹ ਸਭ ਇਸ ਗੈਲਰੀ ਵਿਚ ਕਾਲੇਜ ਦੇ ਪ੍ਰਿੰਸਿਪਲ ਸਰਦਾਰ ਸਵਰਨ ਸਿੰਘ ਨੇ ਬਹੁਤ ਮਿਹਨਤ ਨਾਲ ਇਕੱਠਾ ਕੀਤਾ ਹੈ ਅਤੇ ਹੁਣ ਇਸ ਦੀ ਦੇਖ ਕਾਲਜ ਦੀਆਂ ਹੀ ਵਿਦਿਆਰਥੀਣਾਂ ਕਰ ਰਹੀਆਂ ਹਨ।

ਗੈਲਰੀ ਸ਼ੁਰੂ ਕੀਤੀ ਗਈ: ਦੱਸ ਦੇਈਏ ਕਿ ਬਾਬਾ ਰਿਆੜਕੀ ਕਾਲਜ ਵਿੱਚ ਕੋਈ ਅਧਿਆਪਕ ਨਹੀਂ ਹੈ, ਵੱਡੀਆਂ ਕਲਾਸਾਂ ਦੇ ਵਿਦਿਆਰਥੀ ਛੋਟੀਆ ਕਲਾਸਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹਨ ਅਤੇ ਪ੍ਰੀਖਿਆ ਵਿੱਚ ਜੇਕਰ ਕੋਈ ਨਕਲ ਹੁੰਦੀ ਫੜ ਲਵੇ ਤਾਂ ਉਸਨੂੰ ਇਨਾਮ ਦੇਣ ਦੀ ਘੋਸ਼ਣਾ ਕੀਤੀ ਗਈ ਹੈ। ਕਾਲਜ ਦੀ ਵਿਦਿਆਰਥਣ ਨੇ ਦੱਸਿਆ ਕਿ ਸ਼ਹੀਦਾਂ ਦੇ ਬਾਰੇ ਜਾਣਕਾਰੀ ਦੇਣ ਦੇ ਮਕਸਦ ਨਾਲ ਇਹ ਗੈਲਰੀ ਸ਼ੁਰੂ ਕੀਤੀ ਗਈ ਸੀ ਅਤੇ ਇਸ ਗੈਲਰੀ ਵਿਚ ਭਾਰਤ ਦੇ ਇਤਿਹਾਸ ਦੇ ਹਰ ਸ਼ਹੀਦ ਦੀ ਤਸਵੀਰ ਅਤੇ ਉਹਨਾਂ ਬਾਰੇ ਜਾਣਕਾਰੀ ਸੰਜੋ ਕੇ ਰੱਖੀ ਗਈ ਹੈ। ਇਹ ਗੈਲਰੀ ਸਾਨੂੰ ਸ਼ਹੀਦਾਂ ਦੇ ਬਲਿਦਾਨਾਂ ਨੂੰ ਯਾਦ ਰੱਖਣ ਦੀ ਪ੍ਰੇਰਨਾ ਦਿੰਦੀ ਹੈ।

ਇਹ ਵੀ ਪੜ੍ਹੋ-Turkey Earthquake update: ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 4000 ਤੋਂ ਪਾਰ

ਇਤਿਹਾਸ ਦੇ ਸ਼ਹੀਦਾਂ ਦੀਆਂ ਤਸਵੀਰਾਂ: ਉਥੇ ਹੀ ਗੈਲਰੀ ਨੂੰ ਬਣਾਉਣ ਵਾਲੇ ਪ੍ਰਿੰਸੀਪਲ ਸਵਰਨ ਸਿੰਘ ਨੇ ਦੱਸਿਆ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਣ ਦੇ ਉਦੇਸ਼ ਨਾਲ ਕਾਲਜ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਯਾਦ ਰਹੇ ਕਿ ਸਾਡੇ ਲਈ ਬਲੀਦਾਨ ਦੇਣ ਵਾਲੇ ਸ਼ਹੀਦ ਕਿਹੋ ਜਿਹਾ ਭਾਰਤ ਬਣਾਉਣਾ ਚਾਹੁੰਦੇ ਸਨ। ਇਸ ਗੈਲਰੀ ਵਿਚ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਹਰ ਦੇਸ਼ ਭਗਤ ਦੇ ਨਾਲ-ਨਾਲ ਸਾਹਿਬਜ਼ਾਦਿਆਂ ਅਤੇ ਸਿੱਖ ਇਤਿਹਾਸ ਦੇ ਸ਼ਹੀਦਾਂ ਦੀਆਂ ਤਸਵੀਰਾਂ ਵੀ ਸੰਜੋ ਕੇ ਰੱਖੀਆਂ ਗਈਆਂ ਹਨ। ਇਸ ਦੇ ਨਾਲ ਹੀ ਕੁਝ ਅਜਿਹੀਆਂ ਤਸਵੀਰਾਂ ਵੀ ਹਨ ਜੋ ਕਿਤੇ ਨਹੀਂ ਮਿਲ ਸਕਦੀਆਂ।

ਇਸ ਦੇ ਨਾਲ ਸ਼ਹੀਦਾਂ ਦੇ ਘਰ, ਉਹ ਜੇਲ੍ਹਾਂ ਜਿਥੇ ਉਹ ਕੈਦ ਰਹੇ, ਸ਼ਹੀਦਾਂ ਦੀਆਂ ਮਾਵਾਂ ਦੀਆਂ ਤਸਵੀਰਾ ਦੇ ਨਾਲ ਨਾਲ ਸ਼ਹੀਦਾਂ ਬਾਰੇ ਪਰਮਾਣਿਕ ਜਾਣਕਾਰੀਆਂ ਇਸ ਗੈਲਰੀ ਵਿਚ ਇਕੱਠੀਆਂ ਕੀਤੀਆਂ ਗਈਆਂ ਹਨ। ਮਕਸਦ ਸਿਰਫ਼ ਇੱਕੋ ਹੈ ਕਿ ਨੌਜਵਾਨ ਪੀੜ੍ਹੀ ਵਿੱਚ ਦੇਸ਼ ਅਤੇ ਕੌਮ ਲਈ ਕੁਰਬਾਨ ਹੋਣ ਦਾ ਜਜ਼ਬਾ ਭਰਿਆ ਜਾ ਸਕੇ ਅਤੇ ਉਨ੍ਹਾਂ ਨੂੰ ਇਹ ਅਹਿਸਾਸ ਦਿਵਾਇਆ ਜਾ ਸਕੇ ਕਿ ਸ਼ਹੀਦਾਂ ਨੇ ਆਪਣੀ ਜ਼ਿੰਦਗੀਆਂ ਦਾ ਬਲੀਦਾਨ ਦੇ ਕੇ ਸਾਨੂੰ ਅਜ਼ਾਦੀ ਦਿਵਾਈ ਹੈ, ਨੋਜਵਾਨਾਂ ਨੂੰ ਜੀੰਉਦੇ ਜਾਗਦੇ ਉਸ ਆਜ਼ਾਦੀ ਨੂੰ ਸੰਭਾਲਣਾ ਅਤੇ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਬਣਾਉਣ ਵਿੱਚ ਯੋਗਦਾਨ ਦੇਣਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.