ਮੁੰਬਈ: ਟੀਵੀ ਅਦਾਕਾਰ ਅਮਨ ਜੈਸਵਾਲ ਦੀ ਮੁੰਬਈ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਅਮਨ ਦੀ ਉਮਰ 23 ਸਾਲ ਸੀ। ਅਮਨ ਨੇ ਟੀਵੀ ਸੀਰੀਅਲ "ਧਰਤੀਪੁਤਰ ਨੰਦਿਨੀ" ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਸ਼ੁੱਕਰਵਾਰ ਦੁਪਹਿਰ ਨੂੰ ਅਮਨ ਮੁੰਬਈ ਦੇ ਜੋਗੇਸ਼ਵਰੀ ਰੋਡ 'ਤੇ ਬਾਈਕ 'ਤੇ ਜਾ ਰਿਹਾ ਸੀ। ਇੱਕ ਟਰੱਕ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਅੰਬੋਲੀ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜੈਸਵਾਲ ਨੂੰ ਕਾਮਾ ਹਸਪਤਾਲ ਲਿਜਾਇਆ ਗਿਆ, ਜਿੱਥੇ ਅਮਨ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ, ਜਦੋਂ ਇਹ ਘਟਨਾ ਵਾਪਰੀ, ਤਾਂ ਅਮਨ ਆਪਣੇ ਆਡੀਸ਼ਨ (AMAN JAISWAL ACCIDENT) ਲਈ ਜਾ ਰਹੇ ਸੀ।
Mumbai, Maharashtra | TV actor Aman Jaiswal dies in a road accident in the Jogeshwari West area. The incident happened at Hill Park Road at 3:15 pm. The accused, the driver of a truck dashed the victim (deceased) who was on a motorcycle. The victim was taken to the trauma ward of…
— ANI (@ANI) January 17, 2025
ਦੇਰ ਰਾਤ ਵਾਪਰਿਆ ਹਾਦਸਾ
ਮੁੰਬਈ ਪੁਲਿਸ ਨੇ ਦੱਸਿਆ ਕਿ ਟੀਵੀ ਐਕਟਰ ਅਮਨ ਜੈਸਵਾਲ ਦੀ ਜੋਗੇਸ਼ਵਰੀ ਵੈਸਟ ਇਲਾਕੇ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਘਟਨਾ ਦੁਪਹਿਰ 3:15 ਵਜੇ ਹਿੱਲ ਪਾਰਕ ਰੋਡ 'ਤੇ ਵਾਪਰੀ। ਇੱਕ ਟਰੱਕ ਡਰਾਈਵਰ ਨੇ ਪੀੜਤ (ਮ੍ਰਿਤਕ), ਜੋ ਕਿ ਮੋਟਰਸਾਈਕਲ 'ਤੇ ਸੀ, ਉਸ ਨੂੰ ਟੱਕਰ ਮਾਰ ਦਿੱਤੀ। ਅਮਨ ਨੂੰ ਹਸਪਤਾਲ ਦੇ ਟਰੌਮਾ ਵਾਰਡ 'ਚ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ। ਮੁਲਜ਼ਮ ਅਤੇ ਉਸ ਦਾ ਟਰੱਕ ਪੁਲਿਸ ਹਿਰਾਸਤ ਵਿੱਚ ਹੈ। ਅੰਬੋਲੀ ਥਾਣੇ 'ਚ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
ਟੀਵੀ ਸ਼ੋਅ ਤੋਂ ਮਿਲੀ ਪਛਾਣ
ਅਮਨ ਜੈਸਵਾਲ, ਉੱਤਰ ਪ੍ਰਦੇਸ਼ ਦੇ ਬਲੀਆ ਦਾ ਰਹਿਣ ਵਾਲਾ ਸੀ। ਉਹ ਅਦਾਕਾਰ ਬਣਨ ਦਾ ਸੁਪਨਾ ਲੈ ਕੇ ਮੁੰਬਈ ਆਇਆ ਸੀ। ਉਸ ਨੇ ਆਪਣਾ ਸੁਪਨਾ ਸਾਕਾਰ ਕਰ ਦਿੱਤਾ, ਪਰ ਇਸ ਹਾਦਸੇ ਨੇ ਅਮਨ ਦਾ ਸਫ਼ਰ ਸ਼ੁਰੂ ਹੁੰਦੇ ਹੀ ਖ਼ਤਮ ਕਰ ਦਿੱਤਾ। ਅਮਨ ਦੀ ਉਮਰ ਮਹਿਜ 23 ਸਾਲ ਸੀ।
ਸਾਲ 2023 ਵਿੱਚ, ਅਮਨ ਪਹਿਲੀ ਵਾਰ ‘ਧਰਤੀਪੁਤਰ ਨੰਦਿਨੀ’ ਵਿੱਚ ਮੁੱਖ ਰੋਲ ਵਿੱਚ ਨਜ਼ਰ ਆਏ ਸਨ। ਇਸ ਤੋਂ ਪਹਿਲਾਂ ਉਹ ਟੀਵੀ ਸ਼ੋਅ 'ਉਡਾਰੀਆ' ਅਤੇ 'ਪੁਣਯਸ਼ਲੋਕ ਅਹਿਲਿਆਬਾਈ' ਵਿੱਚ ਸਹਾਇਕ ਭੂਮਿਕਾਵਾਂ ਵਿੱਚ ਨਜ਼ਰ ਆ ਚੁੱਕੇ ਹਨ।