ਦੀਨਾਨਗਰ: ਬੀਤੀ ਸ਼ਾਮ ਬੀ.ਐਸ.ਐਫ ਦੀ 170 ਬਟਾਲੀਅਨ ਦੇ ਅਧਿਕਾਰੀ ਏ.ਐਸ.ਆਈ ਜੈ ਦੇਵ ਭੂਮਿਕ ਨੇ ਗਸ਼ਤ ਦੌਰਾਨ ਦੀਨਾਨਗਰ ਦੀ ਚੱਕਰੀ ਪੋਸਟ ਦੇ ਰਾਵੀ ਦਰਿਆ ਵਿੱਚੋਂ ਇੱਕ ਖਾਲੀ ਤੇ ਖਸਤਾ ਹਾਲਤ ਪਾਕਿਸਤਾਨੀ ਕਿਸ਼ਤੀ ਬਰਾਮਦ ਕੀਤੀ। ਬੀ.ਐਸ.ਐਫ ਦੇ ਅਧਿਕਾਰੀਆਂ ਨੇ ਇਸ ਕਿਸ਼ਤੀ ਨੂੰ ਦੋਰਾਂਗਲਾ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਕਿਸ਼ਤੀ ਪਾਕਿਸਤਾਨ ਤੋਂ ਰੁੜ ਕੇ ਭਾਰਤ ਵਾਲੇ ਹਿੱਸੇ ਵਿੱਚ ਆਈ ਹੈ। ਫਿਲਹਾਲ ਬੀ.ਐਸ.ਐਫ ਦੇ ਅਧਿਕਾਰੀਆਂ ਨੇ ਇਹ ਕਿਸ਼ਤੀ ਦੋਰਾਂਗਲਾ ਪੁਲਿਸ ਦੇ ਹਵਾਲੇ ਕਰ ਦਿੱਤੀ ਹੈ।
ਦੋਰਾਂਗਲਾ ਥਾਣੇ ਦੇ ਐਸ.ਐਚ.ਓ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਇਹ ਕਿਸ਼ਤੀ ਬੀ.ਐਸ.ਐਫ ਦੇ ਅਧਿਕਾਰੀਆਂ ਨੇ ਉਹਨਾਂ ਦੇ ਹਵਾਲੇ ਕੀਤੀ ਹੈ ਜੋ ਦੀਨਾਨਗਰ ਦੀ ਚੱਕਰੀ ਪੋਸਟ ਦੇ ਰਾਵੀ ਦਰਿਆ ਵਿਚੋਂ ਮਿਲੀ ਹੈ ਤੇ ਕਿਸ਼ਤੀ ਦੀ ਹਾਲਤ ਕਾਫੀ ਖ਼ਸਤਾ ਹੈ। ਇਸ ਉਪਰ ਕੋਈ ਨਾਮ ਜਾਂ ਮਾਰਕਾ ਨਹੀਂ ਲੱਗਾ, ਇਸ ਲਈ ਉਹ ਇਹ ਪੁਸ਼ਟੀ ਨਹੀਂ ਕਰ ਸਕਦੇ ਕਿ ਇਹ ਕਿਸ਼ਤੀ ਪਾਕਿਸਤਾਨ ਦੀ ਹੈ।