ਗੁਰਦਾਸਪੁਰ : ਬਲਾਕ ਸੰਮਤੀ ਮੈਂਬਰ ਨੇ ਇੱਕ ਨਿੱਜੀ ਹੋਟਲ ਵਿੱਚ ਸ਼ਰਾਬ ਲੈ ਕੇ ਪਹੁੰਚੇ ਸ਼ਰਾਬ ਦੇ ਠੇਕੇਦਾਰਾਂ ਦੇ ਕਰਿੰਦਿਆਂ ਨਾਲ ਭਿੜਣ ਦਾ ਮਾਮਲਾ ਸਾਹਮਣੇ ਆਇਆ ਹੈ। ਹੋਟਲ ਵਿੱਚ ਸ਼ਰਾਬ ਦੇਣ ਲਈ ਪਹੁੰਚੇ ਠੇਕੇਦਾਰਾਂ ਦੇ ਕਰਿੰਦਿਆਂ ਨੂੰ ਗੁੰਡਾਗਰਦੀ ਕਰ ਨੇ 1 ਘੰਟਾ ਕਾਰ ਵਿੱਚ ਬਣਾਇਆ ਬੰਦੀ ਬਣਾ ਲਿਆ।
ਬਲਾਕ ਸੰਮਤੀ ਮੈਂਬਰ ਸੋਨੂੰ ਬਾਜਵਾ ਦਾ ਕਹਿਣਾ ਸੀ ਕਿ ਇਹ ਸ਼ਰਾਬ ਨਜਾਇਜ਼ ਹੈ ਅਤੇ ਗ਼ਲਤ ਢੰਗ ਨਾਲ ਹੋਟਲ ਵਿੱਚ ਵੇਚੀ ਜਾਂਦੀ ਹੈ ਇਸ ਲਈ ਉਸ ਨੇ ਗੱਡੀ ਨੂੰ ਰੋਕਿਆ ਹੈ।
ਜਦ ਕਿ ਦੂਜੇ ਪਾਸੇ ਸ਼ਰਾਬ ਦੇ ਠੇਕੇਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਸ਼ਰਾਬ ਬਿਲਕੁੱਲ ਜਾਇਜ਼ ਹੈ ਅਤੇ ਉਹਨਾਂ ਕੋਲ ਇਸ ਦਾ ਬਿੱਲ ਵੀ ਹੈ।
ਜਾਣਕਾਰੀ ਦਿੰਦਿਆਂ ਸ਼ਰਾਬ ਦੇ ਠੇਕੇਦਾਰ ਦੇ ਕਰਿੰਦੇ ਸੁਰਿੰਦਰ ਨੇ ਦੱਸਿਆ ਕਿ ਉਹ ਆਪਣੇ ਠੇਕੇ ਤੋਂ ਸ਼ਰਾਬ ਲੈ ਕੇ ਹੋਟਲ ਵਿੱਚ ਦੇਣ ਪਹੁੰਚੇ ਸਨ ਤੇ ਹੋਟਲ ਦੇ ਬਾਹਰ ਕਾਂਗਰਸ ਦਾ ਬਲਾਕ ਸੰਮਤੀ ਮੈਂਬਰ ਸ਼ਰਾਬੀ ਹਾਲਤ ਵਿੱਚ ਆਪਣੇ ਸਾਥੀਆਂ ਸਮੇਤ ਬਿਨਾਂ ਕਿਸੇ ਵਜ੍ਹਾ ਤੋਂ ਉਹਨਾਂ ਦੇ ਗਲ ਪੈ ਗਿਆ ਅਤੇ ਉਹਨਾਂ ਨੂੰ ਧਮਕਾਉਣ ਲਗ ਪਿਆ।
ਦੂਜੇ ਪਾਸੇ ਬਲਾਕ ਸੰਮਤੀ ਮੈਂਬਰ ਸੋਨੂੰ ਬਾਜਵਾ ਦਾ ਕਹਿਣਾ ਹੈ ਕਿ ਇਸ ਹੋਟਲ ਵਿੱਚ ਬੀਅਰ ਬਾਰ ਨਹੀਂ ਹੈ ਹੋਟਲ ਵਾਲਿਆ ਕੋਲ ਸ਼ਰਾਬ ਪਿਲਾਉਣ ਦਾ ਕੋਈ ਲਾਇਸੈਂਸ ਨਹੀਂ ਹੈ। ਇਸ ਲਈ ਉਹਨਾਂ ਨੇ ਗੱਡੀ ਨੂੰ ਰੋਕਿਆ ਹੈ ਅਗਰ ਲਾਇਸੈਂਸ ਹੈ ਤਾਂ ਉਹਨਾਂ ਨੇ ਦਿਖਾਇਆ ਕਿਉ ਨਹੀਂ?
ਮੌਕੇ 'ਤੇ ਪਹੁੰਚੇ ਐੱਸਐੱਚਓ ਕੁਲਵੰਤ ਸਿੰਘ ਨੇ ਇੱਕ ਘੰਟਾ ਚੱਲੇ ਇਸ ਡਰਾਮੇ ਤੋਂ ਬਾਅਦ ਦੋਨਾਂ ਧਿਰਾਂ ਨੂੰ ਸ਼ਾਂਤ ਕਰਵਾਇਆ ਅਤੇ ਠੇਕੇਦਾਰਾਂ ਦੇ ਕਰਿੰਦਿਆਂ ਨੂੰ ਗੱਡੀ ਵਿਚੋਂ ਬਾਹਰ ਕੱਢ ਕੇ ਸ਼ਰਾਬ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।
ਇਸ ਸਬੰਦੀ ਜਦੋ ਐਕਸਾਈਜ਼ ਵਿਭਾਗ ਦੇ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਬਿਨਾਂ ਵਜ੍ਹਾ ਤੋਂ ਸ਼ਰਾਬੀ ਹਾਲਤ ਵਿੱਚ ਉਹਨਾਂ ਦੇ ਗਲ ਪਏ ਹਨ, ਉਹਨਾਂ ਦੀ ਸ਼ਰਾਬ ਬਿਲਕੁੱਲ ਜਾਇਜ਼ ਹੈ।