ETV Bharat / state

ਨਰਕ ਭਰੀ ਜ਼ਿੰਦਗੀ ਜਿਊਣ ਨੂੰ ਮਜਬੂਰ 70 ਸਾਲਾ ਬਜ਼ੁਰਗ ਔਰਤ, ਲਗਾਈ ਮਦਦ ਲਈ ਗੁਹਾਰ

ਬਟਾਲਾ ਦੀ ਇਕ 70 ਸਾਲਾ ਬਜ਼ੁਰਗ ਔਰਤ ਪਤੀ ਦੀ ਮੌਤ ਤੋਂ ਬਾਅਦ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ। ਉਕਤ ਔਰਤ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝੀ ਹੈ। ਮੁਹੱਲਾ ਵਾਸੀਆਂ ਨੇ ਔਰਤ ਦੀ ਮਦਦ ਲਈ ਸਰਕਾਰ ਨੂੰ ਅਪੀਲ ਕੀਤੀ ਹੈ।

ਨਰਕ ਭਰੀ ਜ਼ਿੰਦਗੀ ਜਿਊਣ ਨੂੰ ਮਜਬੂਰ 70 ਸਾਲਾ ਬਜ਼ੁਰਗ ਔਰਤ, ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝੀ...

author img

By

Published : Mar 31, 2023, 11:44 AM IST

ਨਰਕ ਭਰੀ ਜ਼ਿੰਦਗੀ ਜਿਊਣ ਨੂੰ ਮਜਬੂਰ 70 ਸਾਲਾ ਬਜ਼ੁਰਗ ਔਰਤ, ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝੀ...

ਬਟਾਲਾ : ਬਟਾਲਾ ਦੇ ਸ਼ੁਕਰਪੁਰਾ ਮੁਹੱਲੇ ਵਿੱਚ ਇਕ 70 ਸਾਲਾਂ ਦੀ ਬੇਔਲਾਦ ਬਜ਼ੁਰਗ ਮਾਤਾ, ਜਿਸਦੇ ਸਿਰ ਦਾ ਸਾਈਂ ਵੀ ਉਸਨੂੰ ਵਿਛੋੜਾ ਦੇਕੇ ਚਲਾ ਗਿਆ ਉਹ ਮਾਤਾ ਆਪਣੇ ਖੰਡਰ ਰੂਪੀ ਘਰ ਵਿੱਚ ਦੁਰਲੱਭ ਭਰੀ ਜ਼ਿੰਦਗੀ ਜੀਣ ਨੂੰ ਮਜਬੂਰ ਹੈ। ਜਿਸ ਜਗ੍ਹਾ ਉੱਤੇ ਮਾਤਾ ਰਹਿ ਰਹੀ ਹੈ, ਸ਼ਾਇਦ ਉੱਥੇ ਜਾਨਵਰ ਵੀ ਰਹਿਣਾ ਪਸੰਦ ਨਾ ਕਰੇ। ਪਰ ਮਾਂ ਦੇ ਹਾਲਾਤ ਇਕੱਲੇ ਰਹਿ ਕੇ ਮਾਨਸਿਕ ਸੰਤੁਲਨ ਵੀ ਖਰਾਬ ਹੋ ਚੁੱਕਾ ਹੈ, ਪਰ ਇਸ ਸਭ ਕਾਸੇ ਵਿਚਕਾਰ ਬਜ਼ੁਰਗ ਮਾਤਾ ਨੇ ਹਿੰਮਤ ਨਹੀਂ ਹਾਰੀ। ਮਾਤਾ ਆਪਣਾ ਗੁਜ਼ਾਰਾ ਕਰਨ ਲਈ ਬਾਹਰੋਂ ਕਬਾੜ ਇਕੱਠਾ ਕਰ ਕੇ ਲਿਆਉਂਦੀ ਹੈ, ਪਰ ਕਿਸੇ ਵੀ ਮੁਹੱਲੇ ਦੇ ਮੋਹਤਬਰ ਨੇ ਨਹੀਂ ਚਾਹਿਆ ਕਿ ਮਾਤਾ ਦੀ ਵੀ ਸਾਰ ਲਈ ਜਾਵੇ।

ਕੁਝ ਸਾਲ ਪਹਿਲਾਂ ਹੋਈ ਪਤੀ ਦੀ ਮੌਤ : ਬਜ਼ੁਰਗ ਮਾਤਾ ਕਾਂਤਾ ਨੇ ਦੱਸਿਆ ਕਿ ਉਸਦੇ ਪਤੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁਕੀ ਹੈ ਅਤੇ ਉਸਦੇ ਘਰ ਕੋਈ ਔਲਾਦ ਨਹੀਂ ਹੈ। ਬਾਕੀ ਰਿਸ਼ਤੇਦਾਰ ਅੰਮ੍ਰਿਤਸਰ ਰਹਿੰਦੇ ਹਨ ਪਰ ਉਹ ਉਥੇ ਨਹੀਂ ਰਹਿ ਸਕਦੀ, ਉਨ੍ਹਾਂ ਦੇ ਵੀ ਬੱਚੇ ਹਨ। ਮਾਤਾ ਨੇ ਕਿਹਾ ਨਾ ਤਾਂ ਮੇਰੀ ਪੈਨਸ਼ਨ ਲੱਗੀ ਹੈ ਅਤੇ ਨਾ ਹੀ ਮੇਰਾ ਰਾਸ਼ਨ ਕਾਰਡ ਬਣਿਆ ਹੈ ਅਤੇ ਨਾ ਹੀ ਬਿਜਲੀ ਦਾ ਮੀਟਰ ਲੱਗਾ ਹੋਇਆ ਹੈ। ਮੁਹੱਲੇ ਵਾਲੇ ਰੋਟੀ ਦੇ ਦਿੰਦੇ ਹਨ ਖਾਣ ਨੂੰ ਕਿਸੇ ਵੀ ਮੋਹਤਬਰ ਨੇ ਸਾਰ ਨਹੀਂ ਲਈ।

ਇਹ ਵੀ ਪੜ੍ਹੋ : Police in Action: ਰਾਮ ਨੌਮੀ ਤੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਸੂਬੇ ਵਿੱਚ ਪੁਲਿਸ ਦੀ ਕਾਰਵਾਈ ਤੇਜ਼, ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ 'ਤੇ ਚੈਕਿੰਗ

ਬਿਨਾਂ ਬਿਜਲੀ ਤੇ ਪਾਣੀ ਤੋਂ ਗੁਜ਼ਰ ਬਸਰ ਕਰ ਰਹੀ ਐ ਬਜ਼ੁਰਗ ਮਾਤਾ : ਸਮਾਜਸੇਵੀ ਅਸ਼ੋਕ ਲੂਣਾ ਅਤੇ ਇਲਾਕੇ ਦੀ ਮਹਿਲਾ ਮਮਤਾ ਨੇ ਦੱਸਿਆ ਕਿ ਬੁਹਤ ਬੁਰੇ ਹਾਲਾਤ ਵਿੱਚ ਮਾਤਾ ਰਹਿ ਰਹੀ ਹੈ। ਲੀਡਰ ਸਰਕਾਰ ਬਣਨ ਤੋਂ ਪਹਿਲਾਂ ਬੁਹਤ ਸਾਰੇ ਵਾਅਦੇ ਕਰਦੇ ਹਨ ਪਰ ਇਹ ਵਾਅਦੇ ਤੇ ਦਾਅਵੇ ਜ਼ਮੀਨੀ ਪੱਧਰ ਉਤੇ ਖੋਖਲੇ ਨਜ਼ਰ ਆਉਂਦੇ ਹਨ। ਇਸ ਮਾਤਾ ਦਾ ਕੋਈ ਸਹਾਰਾ ਨਹੀਂ ਹੈ ਪਰ ਪ੍ਰਸ਼ਾਸਨ ਵਲੋਂ ਇਸ ਮਾਤਾ ਦੀ ਨਾ ਤਾਂ ਪੈਨਸ਼ਨ ਲਾਈ ਗਈ ਹੈ ਅਤੇ ਨਾ ਹੀ ਰਾਸ਼ਨ ਕਾਰਡ ਬਣਿਆ ਹੈ। ਬਿਨਾਂ ਬਿਜਲੀ ਅਤੇ ਪਾਣੀ ਤੋਂ ਰਹਿ ਰਹੀ ਹੈ। ਇਲਾਕੇ ਦੀ ਮਹਿਲਾ ਨੇ ਕਿਹਾ ਮੁਹੱਲੇ ਵਾਲੇ ਤਰਸ ਕਰਕੇ ਮਾਤਾ ਨੂੰ ਰੋਟੀ ਦੇ ਦਿੰਦੇ ਹਨ ਅਪੀਲ ਕਰਦੇ ਹਾਂ ਪ੍ਰਸ਼ਾਸਨ ਅੱਗੇ ਕਿ ਮਾਤਾ ਦੀ ਸਾਰ ਲਈ ਜਾਵੇ ਤਾਂ ਜੋ ਆਪਣੀ ਬਚੀ ਜ਼ਿੰਦਗੀ ਇਕ ਚੰਗੇ ਢੰਗ ਨਾਲ ਬਤੀਤ ਕਰ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.