ਗੁਰਦਾਸਪੁਰ: ਬਟਾਲਾ ਨਜ਼ਦੀਕ ਕਸਬਾ ਸ਼ੇਖੂਪੁਰਾ ਦੇ ਕੋਲ ਨੈਸ਼ਨਲ ਹਾਈਵੇ ਉੱਤੇ ਦੇਰ ਰਾਤ ਗੋਲੀ ਮਾਰਕੇ ਕਤਲ ਹੋਇਆ। ਜਿਸ ਦਾ ਮੁੱਖ ਆਰੋਪੀ ਅਜੀਤਪਾਲ ਦਾ ਦੋਸਤ ਅੰਮ੍ਰਿਤਪਾਲ ਹੀ ਕਾਤਲ ਨਿਕਲਿਆ। ਇਹ ਕਤਲ ਨੈਸ਼ਨਲ ਹਾਈਵੇ ਉੱਤੇ ਮੌਜੂਦ ਹੋਟਲ 24 ਹੱਬ ਦੇ ਸਾਹਮਣੇ ਹੋਇਆ, ਇਸ ਵਿਚ ਅੰਮ੍ਰਿਤਪਾਲ ਦਾ ਸਾਥ ਉਸਦੇ ਦੋਸਤ ਤੇ ਹੋਟਲ ਦੇ ਮਾਲਿਕ ਗੁਰਮੁਖ ਸਿੰਘ ਨੇ ਵੀ ਦਿੱਤਾ ਸੀ। ਅਸਲ ਵਿਚ ਅੰਮ੍ਰਿਤਪਾਲ ਸਿੰਘ ਅਤੇ ਮ੍ਰਿਤਕ ਅਜੀਤਪਾਲ ਸਿੰਘ ਚੰਗੇ ਦੋਸਤ ਸਨ, ਪਰ ਅਜੀਤਪਾਲ ਸਿੰਘ ਇਤਰਾਜ਼ ਕਰਦਾ ਸੀ ਕਿ ਅੰਮ੍ਰਿਤਪਾਲ ਸਿੰਘ ਉਸਦੇ ਸ਼ਰੀਕੇ ਨਾਲ ਵੀ ਦੋਸਤੀ ਰੱਖਦਾ ਹੈ। Batala police solved the mystery of Ajitpal murder
ਇਸ ਦੌਰਾਨ ਪ੍ਰੈਸ ਕਾਨਫਰੰਸ ਕਰਦਿਆ ਐਸ.ਐਸ.ਪੀ ਬਟਾਲਾ ਸਤਿੰਦਰ ਸਿੰਘ ਨੇ ਦੱਸਿਆ ਕਿ ਅਜੀਤਪਾਲ ਦਾ ਗੋਲੀ ਮਾਰਕੇ ਕਤਲ ਉਸਦੇ ਦੋਸਤ ਅਮ੍ਰਿਤਪਾਲ ਸਿੰਘ ਨੇ ਹੀ ਆਪਣੇ ਲਾਇਸੈਂਸੀ ਰਿਵਾਲਰ ਨਾਲ ਕੀਤਾ ਅਤੇ ਇਸਦੇ ਵਿਚ ਉਸਦੇ ਦੋਸਤ ਅਤੇ ਹੋਟਲ ਹੱਬ 24 ਦੇ ਮਾਲਿਕ ਗੁਰਮੁਖ ਸਿੰਘ ਦਿੱਤਾ।
ਉਹਨਾਂ ਦੱਸਿਆ ਕਿ ਅਜੀਤਪਾਲ ਸਿੰਘ ਅਤੇ ਅਮ੍ਰਿਤਪਾਲ ਸਿੰਘ ਚੰਗੇ ਦੋਸਤ ਸਨ ਅਤੇ ਦੇਰ ਰਾਤ ਹੋਟਲ ਹੱਬ 24 ਦੇ ਸਾਹਮਣੇ ਹੀ ਇਹਨਾਂ ਦੋਨਾਂ ਵਿਚ ਇਸ ਗੱਲ ਨੂੰ ਲੈਕੇ ਬਹਿਸਬਾਜ਼ੀ ਹੋ ਗਈ ਕਿ ਅਜੀਤਪਾਲ ਸਿੰਘ ਅਮ੍ਰਿਤਪਾਲ ਦੇ ਸ਼ਰੀਕੇ ਵਿੱਚ ਵੀ ਦੋਸਤੀ ਕਿਉਂ ਰੱਖਦਾ ਹੈ, ਇਸੇ ਨੂੰ ਲੈਕੇ ਹੋਈ ਬਹਿਸਬਾਜ਼ੀ ਦੌਰਾਨ ਅਮ੍ਰਿਤਪਾਲ ਸਿੰਘ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਅਜੀਤਪਾਲ ਸਿੰਘ ਉੱਤੇ ਫਾਇਰ ਕਰ ਦਿੱਤੇ।
ਇਸ ਤੋਂ ਬਾਅਦ ਆਪਣੇ ਇਸ ਜੁਰਮ ਨੂੰ ਲੁਕਾਉਣ ਲਈ ਇਸ ਘਟਨਾ ਨੂੰ ਅਣਜਾਣ ਵਿਅਕਤੀਆਂ ਵਲੋਂ ਕੀਤੀ ਫਾਇਰਿੰਗ ਵਿਚ ਹੋਏ ਕਤਲ ਦਾ ਡਰਾਮਾ ਘੜਿਆ ਗਿਆ ਅਤੇ ਇਸਨੂੰ ਲੈਕੇ ਗੱਡੀ ਦੇ ਸ਼ੀਸ਼ੇ ਉਤੇ ਵੀ ਫਾਇਰ ਕੀਤੇ ਗਏ ਅਤੇ ਖੁਦ ਹੀ ਜ਼ਖਮੀ ਅਜੀਤਪਾਲ ਨੂੰ ਅੰਮ੍ਰਿਤਸਰ ਹਸਪਤਾਲ ਵੀ ਲੈਕੇ ਗਿਆ, ਪਰ ਉਸ ਤੋਂ ਪਹਿਲਾ ਹੀ ਅਜੀਤਪਾਲ ਦਮ ਤੋੜ ਗਿਆ।
ਇਸ ਸਭ ਘਟਨਾ ਵਿਚ ਅੰਮ੍ਰਿਤਪਾਲ ਦੇ ਦੋਸਤ ਅਤੇ ਹੋਟਲ 24 ਹੱਬ ਦੇ ਮਾਲਿਕ ਗੁਰਮੁੱਖ ਸਿੰਘ ਨੇ ਅੰਮ੍ਰਿਤਪਾਲ ਦਾ ਸਾਥ ਦਿੱਤਾ। ਫਿਲਹਾਲ ਅੰਮ੍ਰਿਤਪਾਲ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ। ਰਿਵਾਲਵਰ ਅਤੇ ਗੱਡੀ ਵੀ ਬਰਾਮਦ ਕਰ ਲਈ ਗਈ ਹੈ ਅਤੇ ਕੇਸ ਦਰਜ ਕਰਦੇ ਹੋਏ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਹੋਟਲ 24 ਹੱਬ ਦਾ ਮਾਲਿਕ ਗੁਰਮੁਖ ਸਿੰਘ ਫਰਾਰ ਹੈ, ਉਸਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ।
ਉੱਥੇ ਹੀ ਆਰੋਪੀ ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਜੀਤਪਾਲ ਸਿੰਘ ਨਾਲ ਉਸਦੀ ਦੋਸਤੀ 2009 ਤੋਂ ਚਲੀ ਆ ਰਹੀ ਸੀ, ਪਰ ਦੇਰ ਰਾਤ ਬਹਿਸਬਾਜ਼ੀ ਦੌਰਾਨ ਉਸਦੇ ਕੋਲੋ ਗੋਲੀ ਚੱਲ ਗਈ, ਕਿਉਕਿ ਅਜੀਤਪਾਲ ਸਿੰਘ ਨੇ ਵੀ ਆਪਣੀ ਰਿਵਾਲਵਰ ਕੱਢ ਲਈ। ਇਸੇ ਦੌਰਾਨ ਮੈਂ ਫਾਇਰ ਕਰ ਦਿੱਤੇ ਅਤੇ ਅਜੀਤਪਾਲ ਦੀ ਫਾਇਰ ਲੱਗਣ ਨਾਲ ਮੌਤ ਹੋ ਗਈ। ਉਸਨੇ ਕਿਹਾ ਇਹ ਸਭ ਜਲਦਬਾਜ਼ੀ ਵਿਚ ਅਚਾਨਕ ਹੋ ਗਿਆ, ਜਿਸਦਾ ਉਸਨੂੰ ਦੁੱਖ ਹੈ।
ਇਹ ਵੀ ਪੜੋ:- IED ਲਗਾਉਣ ਵਾਲੇ ਮੁਲਜ਼ਮ ਨੂੰ CIA ਨੇ ਲੁਧਿਆਣਾ ਕੋਰਟ 'ਚ ਕੀਤਾ ਪੇਸ਼, ਮਿਲਿਆ ਰਿਮਾਂਡ