ਗੁਰਦਾਸਪੁਰ: ਬਟਾਲਾ ਪੁਲਿਸ ਦੇ ਅਧੀਨ ਪੈਂਦੇ ਥਾਨਾ ਘਨਿਏ ਦੇ ਬਾਂਗਰ ਦੀ ਪੁਲਿਸ ਪਾਰਟੀ ਵੱਲੋਂ ਦੇਰ ਰਾਤ ਨਾਕੇਬੰਦੀ ਦੌਰਾਨ ਇੱਕ ਮੋਟਰ ਸਾਇਕਲ ਅਤੇ 32 ਬੋਰ ਦਾ ਨਜਾਇਜ਼ ਦੇਸੀ ਰਿਵਾਲਵਰ ਬਰਾਮਦ ਕੀਤਾ ਹੈ। ਮੁਲਜ਼ਮ ਮੋਟਰ ਸਾਇਕਲ ਸਵਾਰ ਹਨ੍ਹੇਰੇ ਦਾ ਫਾਇਦਾ ਚੁੱਕਦੇ ਹੋਏ ਫ਼ਰਾਰ ਹੋ ਗਏ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਫਰਾਰ ਹੋਏ ਨੌਜ਼ਵਾਨ ਨੂੰ ਛੇਤੀ ਕਾਬੂ ਕੀਤਾ ਜਾਵੇਗਾ। ਪੁਲਿਸ ਨੇ ਕੇਸ ਦਰਜ ਕਰ ਫਰਾਰ ਹੋਏ ਨੌਜਵਾਨ ਦੀ ਭਾਲ ਸ਼ੁਰੂ ਕਰ ਦਿਤੀ ਹੈ।
ਡੀਐਸਪੀ ਬਲਬੀਰ ਸਿੰਘ ਨੇ ਦੱਸਿਆ ਦੇ ਬਟਾਲਾ ਪੁਲਿਸ ਦੇ ਅਧੀਨ ਪੈਂਦੇ ਥਾਨਾ ਘਨਿਏ ਦੇ ਬਾਂਗਰ ਦੀ ਪੁਲਿਸ ਵਲੋਂ ਦੇਰ ਰਾਤ ਨਾਕੇ ਬੰਦੀ ਦੇ ਦੌਰਾਨ ਜੋਬਨਜੀਤ ਸਿੰਘ ਨਿਵਾਸੀ ਥਾਨਾ ਤਰਸਿੱਕਾ ਜਿਲਾ ਅਮ੍ਰਿਤਸਰ ਮੋਟਰ ਸਾਇਕਲ ਉੱਤੇ ਸਵਾਰ ਹੋਕੇ ਆ ਰਿਹਾ ਸੀ, ਜਿਸ ਨੂੰ ਪੁਲਿਸ ਮੁਲਾਜਿਮਾਂ ਨੇ ਰੁਕਣ ਲਈ ਕਿਹਾ ਲੇਕਿਨ ਉਹ ਆਪਣਾ ਮੋਟਰ ਸਾਇਕਲ ਉਥੇ ਛੱਡ ਹਨ੍ਹੇਰੇ ਦਾ ਫਾਇਦਾ ਚੁੱਕਦੇ ਹੋਏ ਫਰਾਰ ਹੋ ਗਿਆ।
ਜਦ ਕਿ ਭੱਜਦੇ ਹੋਏ ਉਕਤ ਨੌਜ਼ਵਾਨ ਦੀ ਦੱਬ ਚੋ 32 ਬੋਰ ਦੀ ਦੇਸੀ ਪਿਸਤੌਲ ਡਿੱਗ ਗਈ ਅਤੇ ਉਥੇ ਡਿਊਟੀ ਤੇ ਤੈਨਾਤ ਪੁਲਿਸ ਮੁਲਾਜਿਮਾਂ ਨੇ ਮੋਟਰ ਸਾਇਕਲ ਸਮੇਤ ਦੇਸੀ ਪਿਸਤੌਲ ਜ਼ਬਤ ਕਰ ਲਈ। ਮੋਟਰ ਸਾਇਕਲ ਦੇ ਕਾਗਜਾਤ ਤੋਂ ਫਰਾਰ ਹੋਏ ਵਿਅਕਤੀ ਦੀ ਪਛਾਣ ਕੀਤੀ ਜਾ ਰਹੀ ਹੈ।