ETV Bharat / state

ਬਟਾਲਾ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ, ਕਈ ਵਾਰਦਾਤਾਂ 'ਚ ਲੋੜੀਂਦੇ ਦੋਸ਼ੀ ਕਾਬੂ - ਬਟਾਲਾ ਐੱਸਐੱਚਓ

ਬਟਾਲਾ ਪੁਲਿਸ ਨੇ ਲੋੜੀਂਦੇ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਮੌਕਾ-ਏ-ਵਾਰਦਾਤ ਉਨ੍ਹਾਂ ਕੋਲੋਂ ਗ਼ੈਰ-ਕਾਨੂੰਨੀ ਅਸਲਾ ਵੀ ਕਾਬੂ ਕੀਤਾ ਗਿਆ ਹੈ।

ਬਟਾਲਾ ਪੁਲਿਸ ਦੇ ਹੱਥ ਵੱਡੀ ਕਾਮਯਾਬੀ, ਕਈ ਵਾਰਦਾਤਾਂ 'ਚ ਲੋੜੀਂਦੇ ਦੋਸ਼ੀ ਕੀਤੇ ਕਾਬੂ

author img

By

Published : Apr 7, 2020, 10:16 PM IST

ਬਟਾਲਾ : ਜ਼ਿਲ੍ਹਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਹੈ, ਜਦੋਂ ਉਨ੍ਹਾਂ ਨੇ ਅਪਰਾਧਿਕ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ 5 ਦੋਸ਼ੀਆਂ ਨੂੰ ਨਜ਼ਾਇਜ ਹਥਿਆਰਾਂ ਸਮੇਤ ਕਾਬੂ ਕਰ ਲਿਆ। ਜਾਣਕਾਰੀ ਮੁਤਾਬਕ ਇੰਨ੍ਹਾਂ ਦੋਸ਼ੀਆਂ ਦੇ ਫ਼ੜੇ ਜਾਣ ਨਾਲ ਬੀਤੇ ਸਮੇਂ ਵਿੱਚ ਹੋਈਆਂ ਕਤਲ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਹੱਲ ਹੋਈਆਂ ਹਨ।

ਬਟਾਲਾ ਦੇ ਐੱਸ.ਐੱਸ.ਪੀ ਓਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਪਿਛਲੇ ਦਿਨੀਂ ਥਾਣਾ ਰੰਗੜ ਨੰਗਲ ਦੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਅਧਾਰ ’ਤੇ ਪੁਲਿਸ ਪਾਰਟੀ ਨੇ ਗਸ਼ਤ ਕੀਤੀ।

ਪੁਲਿਸ ਨੇ ਗਸ਼ਤ ਦੌਰਾਨ ਅੰਮ੍ਰਿਤਪਾਲ, ਪ੍ਰਤਾਪ ਸਿੰਘ ਵਾਲੀ ਗ੍ਰੇਟਰ ਕੈਲਾਸ਼, ਬਟਾਲਾ, ਜਸਟਿਨ ਉਰਫ਼ ਜੱਸਾ ਵਾਲੀ ਅੰਮੋਨੰਗਲ ਅਤੇ ਬਲਜੋਧ ਸਿੰਘ ਵਾਸੀ ਸੁੱਖਾ ਚਿੜਾ ਨੂੰ ਕਾਬੂ ਕੀਤਾ। ਜਦੋਂ ਇਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਇੱਕ 315 ਬੋਰ ਦੇਸੀ ਪਿਸਤੌਲ ਅਤੇ 1 ਜਿੰਦਾ ਰੌਂਦ ਬਰਾਮਦ ਕੀਤਾ ਗਿਆ ਹੈ।

ਐੱਸ.ਐੱਸ.ਪੀ ਨੇ ਦੱਸਿਆ ਕਿ ਇੰਨ੍ਹਾਂ ਗ੍ਰਿਫ਼ਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇੰਨ੍ਹਾਂ ਨੇ 2 ਹੋਰ ਦੋਸ਼ੀਆਂ ਕਰਨਜੀਤ ਸਿੰਘ ਉਰਫ਼ ਕਰਨ ਵਾਲੀ ਬਹਾਦਰਪੁਰ ਰਜ਼ੋਆ ਅਤੇ ਮੁਖਤਿਆਰ ਸਿੰਘ ਵਾਲੀ ਹਰਚੋਵਾਲ ਦਾ ਨਾਂਅ ਉਜਾਗਰ ਕੀਤਾ ਹੈ।

ਪੁਲਿਸ ਨੇ ਕਾਰਵਾਈ ਕਰਦਿਆਂ ਉਜਾਗਰ ਕੀਤੇ ਨਾਂਅ ਵਾਲੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਮੌਕੇ ਉੱਤੇ 2 ਬੋਰ ਪਿਸਤੌਲ, 2 ਮੈਗਜ਼ੀਨ, 3 ਜ਼ਿੰਦਾ ਰੌਂਦ, 2 ਰਿਵਾਲਵਰ 32 ਬੋਰ, 8 ਜਿੰਦਾ ਰੌਂਦ, ਚਾਰ 315 ਬੋਰ ਦੇ ਦੇਸੀ ਪਿਸਤੌਲ, 2 ਕਾਰਤੂਸ ਅਤੇ 10 ਜਿੰਦਾ ਰੌਂਦ ਕਾਬੂ ਵੀ ਕੀਤੇ ਗਏ ਹਨ।

ਕਾਬੂ ਕੀਤੇ ਦੋਸ਼ੀਆਂ ਨੇ ਪੁਲਿਸ ਕੋਲ ਮੰਨਿਆ ਕਿ ਉਹ ਜ਼ਰਾਇਮ ਪੇਸ਼ਾ ਕਿਸਮ ਦੇ ਵਿਅਕਤੀ ਹਨ ਅਤੇ ਉਨ੍ਹਾਂ ਵੱਲੋਂ ਪੁਲਿਸ ਜ਼ਿਲ੍ਹਾ ਬਟਾਲਾ ਅਤੇ ਗੁਰਦਾਸਪੁਰ ਦੇ ਇਲਾਕੇ ਵਿੱਚ ਕਈ ਵਾਰਦਾਤਾਂ ਨੂੰ ਵੀ ਅੰਜ਼ਾਮ ਦਿੱਤਾ ਹੈ।

ਐੱਸ.ਐੱਸ.ਪੀ ਬਟਾਲਾ ਨੇ ਦੱਸਿਆ ਕਿ ਇਹ ਦੋਸ਼ੀ ਪਹਿਲਾਂ ਤੋਂ ਹੀ ਕਈ ਮੁਕੱਦਮਿਆਂ ਵਿੱਚ ਲੋਂੜੀਦੇ ਸਨ ਅਤੇ ਹੁਣ ਪੁਲਿਸ ਨੇ ਇੰਨ੍ਹਾਂ ਉੱਪਰ ਅਸਲਾ ਐਕਟ ਵਿਰੁੱਧ ਅਤੇ ਲੁੱਟਾ-ਖੋਹਾਂ ਦੇ ਮਾਮਲੇ ਦਰਜ ਕਰ ਕੇ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਅਤੇ ਹਥਿਆਰਾਂ ਦੀ ਸਪਲਾਈ ਬਾਰੇ ਵੀ ਪੁੱਛਿਆ ਜਾ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.