ਇਸ ਮੌਕੇ ਗੁਰਦਾਸਪੁਰ ਦੇ ਸਿਵਲ ਸਰਜਨ ਡਾ. ਕਿਸ਼ਨ ਚੰਦ ਦੇ ਦਿਸ਼ਾ-ਨਿਰਦੇਸ਼ ਹੇਠ, ਜ਼ਿਲ੍ਹਾ ਨੋਡਲ ਅਫ਼ਸਰ ਐਨਟੀਸੀਪੀ ਡਾ. ਆਦਰਸ਼ਜੋਤ ਕੋਰ ਤੂਰ, ਐੱਸਐੱਮਓ ਰਣਜੀਤ ਬਾਗ, ਡਾ. ਪ੍ਰਵੀਨ ਕੁਮਾਰ, ਪ੍ਰਿੰਸੀਪਲ ਅਰੱਘਾ ਚੱਕਰਬਰਤੀ ਦੇ ਸਹਿਯੋਗ ਨਾਲ ਪੋਸਟਰ ਅਤੇ ਭਾਸ਼ਨ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਕਾਲਜ ਦੇ ਵਿਦਿਆਰਥੀਆ ਨੇ ਤੰਬਾਕੂ ਪਦਾਰਥ ਅਤੇ ਸਮੋਕਿੰਗ ਵਿਰੁੱਧ ਆਪਣੇ ਵਿਚਾਰ ਪ੍ਰਗਟਾਏ ਅਤੇ ਉਨ੍ਹਾਂ ਵਿਦਿਆਰਥੀਆਂ ਨੂੰ ਇਨਾਮ ਅਤੇ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ।
ਡਾ. ਆਦਰਸ਼ਜੋਤ ਕੋਰ ਤੂਰ ਨੇ ਕਿਹਾ ਕਿ ਤੰਬਾਕੂ ਪਦਾਰਥਾ ਦਾ ਸੇਵਨ ਇਕ ਸਮਾਜਿਕ ਸਮੱਸਿਆ ਹੈ। ਤੰਬਾਕੂ ਪਦਾਰਥਾਂ ਦੇ ਦੁਰਪ੍ਰਭਾਵ ਸਾਰਿਆ ਨੂੰ ਪ੍ਰਭਾਵਿਤ ਕਰ ਰਹੇ ਹਨ। ਇਹ ਸਾਡੇ ਪਰਿਵਾਰ, ਸਮਾਜ ਨੂੰ ਅਤੇ ਸਾਡੀ ਵਿੱਤੀ ਹਲਾਤ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸ ਕਰਕੇ ਤੰਬਾਕੂ ਪਦਾਰਥਾ ਦੇ ਸੇਵਨ ਤੋਂ ਹੋਣ ਵਾਲੇ ਨੁਕਸਾਨ ਤੋਂ ਲੋਕਾਂ ਨੂੰ, ਯੂਥ ਨੂੰ ਜਾਣਕਾਰੀ ਅਤੇ ਬਚਾਅ ਦੇਣਾ ਸਾਡੀ ਨੈਤਿਕ ਜਿੰਮੇਵਾਰੀ ਬਣਦੀ ਹੈ।
ਸਿਹਤ ਵਿਭਾਗ ਦੇ ਬੁਲਾਰਿਆ ਨੇ ਦੱਸਿਆ ਕਿ ਵਿਦਿਆਰਥੀਆ ਨੂੰ ਆਪਣੇ ਮਿੱਤਰਾਂ ਅਤੇ ਵੱਡਿਆ ਨਾਲ ਖੁੱਲ ਕੇ ਗੱਲਬਾਤ ਕਰਨੀ ਚਾਹੀਦੀ ਹੈ। ਸਕਾਰਾਤਮਕ ਵਿਚਾਰ ਅਤੇ ਗਤੀਵਿਧੀਆਂ ਵਿਚ ਰੁਝੇਵਾ ਰੱਖਣਾ ਚਾਹੀਦਾ ਹੈ। ਨੌਜਵਾਨਾ ਨੂੰ ਆਪਣੇ ਹਮਉਮਰ ਸਾਥੀਆ ਦੇ ਕਹਿਣ 'ਤੇ ਤੰਬਾਕੂ ਨੋਸ਼ੀ ਸ਼ੁਰੂ ਨਹੀ ਕਰਨੀ ਚਾਹੀਦੀ, ਸਗੋਂ ਉਨ੍ਹਾਂ ਨੂੰ ਇਹ ਆਦਤ ਛੱਡਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
