ਗੁਰਦਾਸਪੁਰ: ਸ਼ਹਿਰ ਦੇ ਕਸਬਾ ਦੀਨਾਨਗਰ ਵਿੱਚ ਮਕੋੜਾ ਪਤਨ ਰਾਵੀ ਦਰਿਆ 'ਤੇ ਬਣਿਆ ਆਰਜ਼ੀ ਪੁਲ ਪ੍ਰਸ਼ਾਸਨ ਵਲੋਂ ਚੁੱਕੇ ਜਾਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਪੱਕਾ ਪੁਲ ਬਣਾਉਣ ਦੀ ਬਜਾਏ ਪੁਲ ਦੇ ਦੋਵੇਂ ਪਾਸੇ ਵੇਟਿੰਗ ਛੱਤਾਂ ਬਣਾ ਕੇ ਲੋਕਾਂ ਨੂੰ ਗਰਮੀ ਤੋਂ ਬਚਾ ਰਹੀ ਹੈ।
ਮਕੋੜਾ ਪਤਨ ਰਾਵੀ ਦਰਿਆ 'ਤੇ ਬਣਿਆ ਆਰਜ਼ੀ ਪੁਲ ਬਰਸਾਤੀ ਦਿਨਾਂ ਵਿੱਚ ਪ੍ਰਸ਼ਾਸਨ ਵਲੋਂ ਚੁੱਕ ਦਿੱਤਾ ਜਾਂਦਾ ਹੈ। ਦਰਿਆ ਤੋਂ ਪਾਰ ਵੱਸਦੇ 8 ਪਿੰਡਾਂ ਦਾ ਸੰਪਰਕ ਇਸ ਪਾਸੇ ਨਾਲੋਂ ਟੁੱਟ ਜਾਣ ਤੋਂ ਬਾਅਦ ਦਰਿਆ ਤੋਂ ਪਾਰ ਵਸਦੇ ਲੋਕਾਂ ਲਈ ਆਉਣ ਜਾਣ ਦਾ ਇਕ ਮਾਤਰ ਸਹਾਰਾ ਕਿਸ਼ਤੀ ਹੀ ਰਹਿ ਜਾਂਦਾ ਹੈ। ਇਕ ਕਿਸ਼ਤੀ ਹੋਣ ਦੇ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ : ਬਠਿੰਡਾ ਥਰਮਲ ਪਲਾਂਟ ਦਾ ਕੀ ਬਣੇਗਾ ?
ਉਨ੍ਹਾਂ ਨੇ ਦੱਸਿਆ ਕਿ ਇਸ ਦਾ ਹੱਲ ਕੱਢਣ ਲਈ ਪੱਕਾ ਪੁੱਲ ਉਸਾਰੀ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ ਸਰਕਾਰ ਦੇ ਬਜਟ ਵਿੱਚ ਪਾਇਆ ਗਿਆ ਜਿਸ 'ਤੇ ਕਾਰਵਾਈ ਚੱਲ ਰਹੀ ਹੈ।
ਇਹ ਵੀ ਪੜ੍ਹੋ : ਟੋਏ 'ਚ ਡਿੱਗਣ ਕਾਰਨ ਤਿੰਨ ਸਕੇ ਭਰਾਵਾਂ ਦੀ ਮੌਤ