ETV Bharat / state

Gurdaspur Farmer Protest: 13 ਕਰੋੜ ਦੇ ਘਪਲੇ ਨੂੰ ਲੈਕੇ ਕਿਸਾਨਾਂ ਨੇ ਬੁਲੰਦ ਕੀਤੀ ਆਵਾਜ਼, ਭੜਕੇ ਕਿਸਾਨਾਂ ਨੇ ਅੰਮ੍ਰਿਤਸਰ-ਜੰਮੂ ਨੈਸ਼ਨਲ ਹਾਈਵੇ ਕੀਤਾ ਜਾਮ

13 ਕਰੋੜ ਦੇ ਘਪਲੇ ਨੂੰ ਲੈਕੇ ਕਿਸਾਨਾ ਨੇ ਰੋਸ ਪ੍ਰਗਟਾਇਆ। ਕਿਸਾਨਾਂ ਨੇ ਕਿਹਾ ਕਿ ਉਹਨਾਂ ਦੇ ਨਾਮ ਦੀ ਵਰਤੋਂ ਕਰਕੇ ਜੋ ਪ੍ਰਸ਼ਾਸਨ ਨੇ ਕਰਜ਼ੇ ਲਏ ਹਨ, ਉਨ੍ਹਾਂ ਨੂੰ ਰੱਦ ਕਰਕੇ ਸਾਨੂੰ ਮੁਕਤ ਕੀਤਾ ਜਾਵੇ। SCAM OF RS 13 CRORE

Amritsar-Jammu National Highway blocked by Farmers in gurdaspur
Gurdaspur News: 13 ਕਰੋੜ ਦੇ ਘਪਲੇ ਨੂੰ ਲੈਕੇ ਕਿਸਾਨਾਂ ਨੇ ਬੁਲੰਦ ਕੀਤੀ ਆਵਾਜ਼,ਭੜਕੇ ਕਿਸਾਨਾਂ ਨੇ ਅੰਮ੍ਰਿਤਸਰ ਜੰਮੂ ਨੈਸ਼ਨਲ ਹਾਈਵੇ ਕੀਤਾ ਜਾਮ
author img

By ETV Bharat Punjabi Team

Published : Sep 7, 2023, 1:14 PM IST

Gurdaspur News: 13 ਕਰੋੜ ਦੇ ਘਪਲੇ ਨੂੰ ਲੈਕੇ ਕਿਸਾਨਾਂ ਨੇ ਬੁਲੰਦ ਕੀਤੀ ਆਵਾਜ਼,ਭੜਕੇ ਕਿਸਾਨਾਂ ਨੇ ਅੰਮ੍ਰਿਤਸਰ ਜੰਮੂ ਨੈਸ਼ਨਲ ਹਾਈਵੇ ਕੀਤਾ ਜਾਮ

ਗੁਰਦਾਸਪੁਰ : ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਪੰਜਾਬ ਵੱਲੋਂ ਗੁਰਦਾਸਪੁਰ ਵਿੱਚ ਬੱਬਰੀ ਬਾਈਪਾਸ 'ਤੇ ਧਰਨਾ ਲਾ ਕੇ ਅੰਮ੍ਰਿਤਸਰ-ਜੰਮੂ ਨੈਸ਼ਨਲ ਹਾਈਵੇ (Amritsar-Jammu National Highway blocked) ਨੂੰ ਦੋ ਘੰਟੇ ਲਈ ਜਾਮ ਕਰ ਦਿੱਤਾ ਗਿਆ। ਕਿਸਾਨ ਆਗੂ ਪਲਵਿੰਦਰ ਸਿੰਘ ਮਠੋਲ ਨੇ ਦੱਸਿਆ ਕਿ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਸਮਰਾਏ ਵਿੱਚ ਸਹਿਕਾਰੀ ਸਭਾ ਵਿੱਚ ਅਧਿਕਾਰੀਆਂ ਵੱਲੋਂ 6 ਕਰੋੜ ਦਾ ਘਪਲਾ ਕੀਤਾ ਗਿਆ ਸੀ। ਜਦੋਂ ਜਾਂਚ ਕੀਤੀ ਤਾਂ ਇਹ ਘਪਲਾ 13 ਕਰੋੜ ਤੱਕ ਦਾ ਸਾਹਮਣੇ ਆ ਚੁੱਕਾ ਹੈ। ਇਹ ਘਪਲਾ ਤਾਂ ਸੁਸਾਇਟੀ ਦੇ ਅਧਿਕਾਰੀਆਂ ਨੇ ਕੀਤਾ,ਪਰ ਇਸ ਘਪਲੇ ਨੂੰ ਕਰਜ਼ਾ ਬਣਾ ਕੇ 375 ਕਿਸਾਨਾਂ ਦੇ ਖ਼ਾਤਿਆ ਵਿੱਚ 3 ਲੱਖ 30 ਹਜਾਰ ਰੁਪਏ ਹਿਸਾਬ ਨਾਲ ਪਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਇਹ ਕਰਜ਼ਾ ਲਿਆ ਹੀ ਨਹੀਂ ਤੇ ਨੋਟਿਸ ਕਿਸਾਨਾਂ ਨੂੰ ਆ ਰਹੇ ਹਨ। ਇਸ ਘਪਲੇ ਬਾਰੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ। ਸਬੂਤ ਵੀ ਦਿੱਤੇ ਗਏ ਪਰ ਮੁਲਜ਼ਮ ਅਧਿਕਾਰੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਦੇ ਰੋਸ ਵਜੋਂ ਅੱਜ ਮਜ਼ਬੂਰਨ ਕਿਸਾਨਾਂ ਨੇ ਗੁਰਦਾਸਪੁਰ ਬੱਬਰੀ ਬਾਈਪਾਸ ਚੌਂਕ ਵਿਖੇ ਧਰਨਾ ਲਾ ਕੇ ਅੰਮ੍ਰਿਤਸਰ-ਜੰਮੂ ਨੈਸ਼ਨਲ ਹਾਈਵੇ ਨੂੰ ਦੋ ਘੰਟਿਆਂ ਲਈ ਜਾਮ ਕਰ ਦਿੱਤਾ।

ਧਰਨੇ ਕਾਰਨ ਲੋਕਾਂ ਨੂੰ ਪੇਸ਼ ਆਈਆਂ ਪ੍ਰੇਸ਼ਾਨੀਆਂ: ਉਨ੍ਹਾਂ ਨੇ ਪ੍ਰਸ਼ਾਸਨ (Warning to the administration) ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਜੇ ਵੀ ਸਬੰਧਤ ਅਧਿਕਾਰੀਆਂ ਉਪਰ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਪੂਰੇ ਪੰਜਾਬ ਅੰਦਰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਲਈ ਮੌਕੇ ਤੇ ਪਹੁੰਚੇ ਡੀਐਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਤੋਂ ਟ੍ਰੈਫਿਕ ਰੂਟਾਂ ਨੂੰ ਬਦਲ ਦਿੱਤਾ ਗਿਆ ਹੈ, ਤਾਂ ਜੋ ਕਿਸੇ ਯਾਤਰੀ ਨੂੰ ਕੋਈ ਪ੍ਰੇਸ਼ਾਨੀ ਨਾਂ ਹੋਏ। ਧਰਨੇ ਕਰਕੇ ਲੋਕਾਂ ਨੂੰ ਆਉਣ ਜਾਣ ਵਿੱਚ ਕੋਈ ਦਿੱਕਤ ਨਾ ਆਵੇ। ਇਸ ਲਈ ਮੌਕੇ 'ਤੇ ਪਹੁੰਚੇ ਡੀਐਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਤੋਂ ਟਰੈਫਿਕ ਰੁਟਾ ਨੂੰ ਬੱਦਲ ਦਿੱਤਾ ਗਿਆ ਹੈ, ਤਾਂ ਜੋ ਕਿੱਸੇ ਯਾਤਰੀ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।

ਝੂਠੇ ਹਸਤਾਖ਼ਰ ਕਿਤੇ ਗਏ : ਇਸ ਹੋਏ ਘੱਪਲੇ ਸਬੰਧੀ ਜਦੋਂ ਕੋ-ਅਪਰੇਟਿਵ ਮਹਿਕਮੇ (cooperative department)ਦੇ ਸਹਾਇਕ ਰਜਿਸਟਰਾਰ ਰੋਹਿਤ ਗਿੱਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਸਿਆ ਕਿ ਇਹ ਮਾਮਲਾ 2013-14 ਟਰਮ ਦਾ ਹੈ ਅੱਤੇ ਇਸ ਟਰਮ ਦੌਰਾਨ ਜੋ ਵੀ ਸੈਕਰਟਰੀ ਹੈ, ਉਸ ਉਪਰ ਕਾਰਵਾਈ ਕਰਨ ਲਈ ਲਿੱਖ ਦਿੱਤਾ ਗਿਆ ਹੈ ਅਤੇ ਇਸ ਸੁਸਾਇਟੀ ਦੇ ਮੌਜੂਦਾ ਸੈਕਰਟਰੀ ਸੁਮੀਤ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਜਿਹਨਾਂ ਅਧਿਕਾਰੀਆ ਨੇ ਸੁਸਾਇਟੀ ਮੈਂਬਰਾਂ ਦੇ ਝੂਠੇ ਹਸਤਾਖ਼ਰ ਕਿਤੇ ਗਏ ਹਨ। ਉਨ੍ਹਾਂ ਦੀ ਜਾਂਚ ਕਰਨ ਲਈ ਅਤੇ ਕਾਰਵਾਈ ਕਰਨ ਲਈ ਐਸਐਸਪੀ ਬਟਾਲਾ ਨੂੰ ਲਿੱਖ ਦਿੱਤਾ ਗਿਆ ਹੈ ਅਤੇ ਇਸ ਸਾਰੇ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ, ਜੋ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ 2014-15 ਵਿੱਚ ਵੀ ਇਸ ਮਾਮਲੇ ਦੀ ਪੜਤਾਲ ਉੱਚ ਅਧਿਕਾਰੀਆਂ ਵਲੋਂ ਕੀਤੀ ਗਈ ਸੀ ਜਿਸ ਵਿੱਚ ਕਾਰਵਾਈ ਕਰਦੇ ਹੋਏ ਸੁਸਾਇਟੀ ਦੇ ਸੈਕਰਟਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.