ਗੁਰਦਾਸਪੁਰ : ਅੱਜ ਦੀ ਨੌਜਵਾਨ ਪੀੜ੍ਹੀ ਨਸ਼ੇ ਦੀ ਆਦੀ ਬਣ ਕੇ ਆਪਣੀ ਜ਼ਿੰਦਗੀ ਖ਼ਰਾਬ ਰਹੀ ਹੈ। ਜੇਕਰ ਨੌਜਵਾਨਾਂ ਨੂੰ ਨਸ਼ਾ ਨਾ ਮਿਲੇ ਤਾਂ ਉਹ ਆਪਣੇ ਆਪ ਨੂੰ ਮਾਰਨ 'ਤੇ ਮਜ਼ਬੂਰ ਹੋ ਜਾਂਦੇ ਹਨ ਪਰ ਕਈ ਨਸ਼ਿਆਂ ਨੂੰ ਛੱਡ ਕੇ ਚੰਗਾ ਰਸਤਾ ਵੀ ਅਪਣਾ ਲੈਂਦੇ ਹਨ। ਅਜਿਹਾ ਹੀ ਇੱਕ ਗੁਰਦਾਸਪੁਰ ਦਾ ਨੌਜਵਾਨ ਹੈ ਪੰਕਜ ਮਹਾਜਨ, ਜਿਸਨੇ 14 ਸਾਲ ਨਸ਼ਾ ਕਰਨ ਤੋਂ ਬਾਅਦ ਉਸਨੇ ਨਾ ਸਿਰਫ਼ ਨਸ਼ਾ ਛੱਡਿਆ ਸਗੋਂ ਹੁਣ ਫਰੀਡਮ ਫਰਾਮ ਡਰੱਗਜ਼ ਨਾਂ ਦਾ ਗਰੁੱਪ ਬਣਾ ਕੇ 60 ਤੋਂ ਵੱਧ ਨੌਜਵਾਨਾਂ ਦੀ ਜ਼ਿੰਦਗੀ ਨਸ਼ਾ ਮੁਕਤ ਕਰ ਦਿੱਤੀ ਹੈ। ਪੰਕਜ ਦੇ ਇਸ ਗਰੁੱਪ ਨਾਲ 50 ਤੋਂ ਵੱਧ ਮੈਂਬਰ ਜੁੜੇ ਹੋਏ ਹਨ ਅਤੇ ਉਸਨੂੰ ਪੰਜਾਬ ਸਰਕਾਰ ਦੀ ਮਿਸ਼ਨ ਨਿਸ਼ਚੇ ਮੁਹਿੰਮ ਦਾ ਗੁਰਦਾਸਪੁਰ ਤੋਂ ਅੰਬੈਸਡਰ ਵੀ ਨਿਯੁਕਤ ਕੀਤਾ ਜਾ ਚੁੱਕਿਆ ਹੈ। ਹੁਣ ਉਹ ਜਿਲ੍ਹਾ ਪ੍ਰਸ਼ਾਸਨ ਨਾਲ ਲਗਾਤਾਰ ਵੱਖ-ਵੱਖ ਜਗ੍ਹਾ ਉੱਤੇ ਸੈਮੀਨਾਰ ਲਗਾ ਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਗਰੂਕ ਕਰ ਰਿਹਾ ਹੈ।
ਪੰਕਜ ਦੀ ਕਹਾਣੀ : ਗੱਲਬਾਤ ਦੌਰਾਨ ਪੰਕਜ ਨੇ ਆਪਣੇ ਨਰਕ ਭਰੇ ਨਸ਼ੇੜੀ ਜੀਵਨ ਦੇ ਭਿਆਨਕ ਸਮੇਂ ਦੀ ਕਹਾਣੀ ਸਾਂਝੀ ਕਰਦਿਆਂ ਦੱਸਿਆ ਕਿ ਕਿਵੇਂ ਉਸ ਨੇ ਆਪਣਾ ਸਾਰਾ ਕੁਝ ਆਪ ਹੀ ਨਸ਼ੇ ਦਾ ਗੁਲਾਮ ਬਣ ਕੇ ਗਵਾ ਲਿਆ ਅਤੇ ਕਿਹਾ ਕਿ ਇੱਕ ਦਿਨ ਉਸਨੇ ਨਸ਼ਾ ਛੱਡਣ ਦਾ ਫੈਸਲਾ ਕਰ ਲਿਆ ਅਤੇ ਧਾਰ ਲਿਆ ਕੇ ਜੇ ਨਸ਼ੇੜੀ ਜੰਮਿਆ ਨਹੀਂ ਸੀ ਤਾਂ ਮਰਨਾ ਵੀ ਨਸ਼ੇੜੀ ਬਣ ਕੇ ਨਹੀਂ ਹੈ ਅਤੇ ਆਖਰ ਉਸਨੇ ਇਹ ਕਰ ਦਿਖਾਇਆ। ਉਸ ਨੇ ਕਿਹਾ ਕਿ ਉਸ ਤੋਂ ਬਾਅਦ ਉਸਨੇ ਨਸ਼ੇ ਦੇ ਗੁਲਾਮ ਬਣ ਚੁੱਕੇ ਹੋਰ ਨੌਜਵਾਨਾਂ ਨੂੰ ਸੁਧਾਰਨ ਦਾ ਉਪਰਾਲਾ ਸ਼ੁਰੂ ਕੀਤਾ ਅਤੇ ਆਪਣੇ ਅਨੁਭਵਾਂ ਰਾਹੀ ਨਸ਼ੇ ਦੇ ਗੁਲਾਮ ਨੌਜਵਾਨਾਂ ਦੀ ਕੌਂਸਲਿੰਗ ਕਰਕੇ ਅਤੇ ਉਹਨਾਂ ਨੂੰ ਸਿਹਤ ਬਣਾਉਣ ਲਈ ਆਪਣੇ ਵੱਲੋਂ ਖੋਲਿਆ ਗਿਆ। ਜਿਮ ਜੁਆਇਨ ਕਰਵਾ ਕੇ ਨਸ਼ਾ ਛਡਵਾਉਣ ਵਿੱਚ ਕਾਮਯਾਬ ਹੋ ਰਿਹਾ ਹੈ। ਇਸਦੇ ਨਾਲ ਹੀ ਉਸਨੇ ਅਜਿਹੇ ਨੌਜਵਾਨਾਂ ਦਾ ਗਰੁੱਪ ਵੀ ਬਣਾਇਆ ਹੈ ਜੋ ਨਸ਼ਾ ਛੱਡ ਚੁੱਕੇ ਹਨ ਜਾਂ ਫਿਰ ਛੱਡਣਾ ਚਾਹੁੰਦੇ ਹਨ।
100 ਤੋਂ ਵੱਧ ਨੌਜਵਾਨਾਂ ਦਾ ਨਸ਼ਾ ਛੁਡਾਇਆ : ਪੰਕਜ ਮਹਾਜਨ ਦਾ ਕਹਿਣਾ ਹੈ ਕਿ ਉਸਨੇ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਗਰੁੱਪ ਨਾਲ ਜੁੜੇ 100 ਤੋਂ ਵੱਧ ਨੌਜਵਾਨਾਂ ਨੂੰ ਨਸ਼ਾ ਮੁਕਤ ਕੀਤਾ ਹੈ। ਉਸ ਨੇ ਉਨ੍ਹਾਂ ਨੂੰ ਕੋਈ ਦਵਾਈ ਨਹੀਂ ਦਿੱਤੀ, ਸਿਰਫ ਆਪਣੇ ਨਸ਼ੇੜੀ ਜੀਵਨ ਦੇ ਕਿਸੇ ਸਾਂਝਿਆ ਕਰਕੇ ਉਹਨਾਂ ਦੀ ਕੌਂਸਲਿੰਗ ਕੀਤੀ ਅਤੇ ਸਿਰਫ਼ ਉਨ੍ਹਾਂ ਦੀ ਇੱਛਾ ਸ਼ਕਤੀ ਨੂੰ ਮਜ਼ਬੂਤ ਕੀਤਾ ਹੈ। ਪੰਕਜ ਅਨੁਸਾਰ 2022 'ਚ ਫਿਲੌਰ ਵਿਚ ਭਾਰਤ ਦੀਆਂ ਸਾਰੀਆਂ ਯੂਨੀਵਰਸਿਟੀਆਂ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਉਸ ਨੂੰ ਆਈਕਨ ਆਫ਼ ਇੰਡੀਆ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਪੰਜਾਬ ਪੁਲਸ ਨੇ ਉਸਨੂੰ ਇਕ ਪ੍ਰੇਰਣਾਦਾਇਕ ਬੁਲਾਰੇ ਅਤੇ ਵਲੰਟੀਅਰ ਬਣਾਇਆ ਹੈ ਅਤੇ ਕਈ ਸੈਮੀਨਾਰ ਕਰਵਾਏ ਹਨ। ਉਨ੍ਹਾਂ ਨੇ ਪੰਜਾਬ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ 'ਚ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ 500 ਤੋਂ ਵੱਧ ਸੈਮੀਨਾਰ ਕਰਵਾਏ ਹਨ।
- Kapurthala Fire News: ਕਪੂਰਥਲਾ ਰੇਲ ਕੋਚ ਫੈਕਟਰੀ ਨੇੜੇ ਦਰਜਨਾਂ ਝੁੱਗੀਆਂ ਸੜ ਕੇ ਹੋਈਆ ਸੁਆਹ, ਵਾਲ-ਵਾਲ ਬਚੇ ਪਰਵਾਸੀ
- Punjab Government Issued Advisory: ਮਾਸਕ ਪਾਏ ਬਿਨਾਂ ਘਰੋਂ ਨਾ ਨਿਕਲੋ, ਪੰਜਾਬ ਸਰਕਾਰ ਨੇ ਐਡਵਾਈਜ਼ਰੀ ਕੀਤੀ ਜਾਰੀ
- Navjot Sidhu Complaint: ਨਵਜੋਤ ਸਿੰਘ ਸਿੱਧੂ ਖਿਲਾਫ ਕਾਂਗਰਸੀ ਆਗੂ ਨੇ ਖੋਲ੍ਹਿਆ ਮੋਰਚਾ, ਹਾਈਕਮਾਨ ਨੂੰ ਲਿਖੀ ਚਿੱਠੀ, ਲਾਏ ਗੰਭੀਰ ਇਲਜ਼ਾਮ
ਪੰਕਜ ਨੇ ਆਪਣੀ ਜ਼ਿੰਦਗੀ ਦੀ ਸਾਰੀ ਗਾਥਾ ਨੂੰ 'ਡੈੱਥ ਟੂ ਦਿ ਜਰਨੀ ਆਫ਼ ਲਾਈਫ਼' ਦਾ ਨਾਂ ਦਿੱਤਾ ਹੈ। ਪੰਕਜ ਦੀਆਂ ਕੋਸ਼ਿਸ਼ਾਂ ਸਦਕਾ 17 ਸਾਲ ਨਸ਼ੇ ਦੀ ਦਲਦਲ ਵਿੱਚ ਫਸੇ ਰਹੇ ਨਸ਼ਾ ਛੱਡਣ ਵਾਲੇ ਨੌਜਵਾਨ ਹੀਰਾ ਜੋ ਇਸ ਵੇਲੇ ਪੰਕਜ ਦੀ ਜਿੰਮ ਵਿੱਚ ਬਤੌਰ ਟਰੇਨਰ ਵੀ ਕੰਮ ਕਰ ਰਿਹਾ ਹੈ, ਉਸਨੇ ਦੱਸਿਆ ਕਿ ਪੰਕਜ ਵਲੋਂ ਕੀਤੇ ਜਾ ਰਹੇ ਕੰਮਾਂ ਕਾਰਣ ਉਹ ਉਸ ਨੂੰ ਆਪਣਾ ਆਈਕਨ ਮੰਨਣ ਲੱਗ ਪਏ ਹਨ ਅਤੇ ਉਸਨੇ ਅਤੇ ਨਸ਼ਾ ਛੱਡਣ ਵਾਲੇ ਹੋਰ ਨੌਜਵਾਨਾਂ ਨੇ ਆਪਣੀਆਂ ਬਾਹਾਂ 'ਤੇ ਪੰਕਜ ਮਹਾਜਨ ਦੇ ਨਾਮ ਦਾ ਟੈਟੂ ਵੀ ਬਣਵਾਇਆ ਹੈ।