ਗੁਰਦਾਸਪੁਰ : ਪਠਾਨਕੋਟ ਜੀਟੀ ਰੋਡ ਉਤੇ ਮਿਲਕ ਪਲਾਂਟ ਚੌਰਾਹੇ ਵਿੱਚ ਅੱਜ ਦੁਪਹਿਰ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਇਕ 15 ਸਾਲ ਦੀ ਲੜਕੀ ਅਤੇ ਇਕ 10 ਸਾਲ ਦਾ ਬੱਚਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਅਜੇਪਾਲ ਪੁੱਤਰ ਰਾਜਬੀਰ ਵਾਸੀ ਪਿੰਡ ਨਰਪੁਰ ਜੋ ਆਪਣੇ ਤਾਇਆ ਕੋਲ ਮਿਲਕ ਪਲਾਂਟ ਗੁਰਦਾਸਪੁਰ ਦੇ ਸਾਹਮਣੇ ਰਹਿੰਦਾ ਸੀ। ਆਪਣੇ ਚਾਚਾ ਦੀ 15 ਸਾਲ ਦੀ ਲੜਕੀ ਜੈਸੀਕਾ ਤੇ ਚਾਚਾ ਦੇ ਹੀ 10 ਸਾਲ ਉਮਰ ਦੇ ਲੜਕੇ ਕੁਲਵੰਤ ਨਾਲ ਆਪਣੀ ਸਕੂਟਰੀ ਨੰਬਰ ਉਤੇ ਘਰੋਂ ਨਿਕਲਿਆ ਸੀ ਤੇ ਦੁਪਹਿਰੇ 12 : 45 ਵਜੇ ਦੇ ਕਰੀਬ ਜਦੋਂ ਮਿਲਕ ਪਲਾਂਟ ਚੌਰਾਹੇ ਤੋਂ ਮੋੜ ਕੱਟਦੇ ਹੋਏ ਗੁਰਦਾਸਪੁਰ ਸਾਇਡ ਤੋਂ ਆ ਰਹੇ ਸੀ ਤਾਂ ਇਕ ਸਮਾਨ ਨਾਲ ਲੱਦੇ ਹੋਏ ਟਰੱਕ ਨਾਲ ਉਸ ਦੀ ਟੱਕਰ ਹੋ ਗਈ।
ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ : ਅਜੈਪਾਲ ਦੇ ਉੱਪਰੋਂ ਟ੍ਰਕ ਦਾ ਇੱਕ ਟਾਇਰ ਗੁਜ਼ਰ ਗਿਆ, ਜਿਸ ਕਾਰਨ ਉਸ ਦਾ ਸਰੀਰ ਬੁਰੀ ਤਰ੍ਹਾਂ ਨਾਲ ਕੁਚਲਿਆ ਗਿਆ ਤੇ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਚਾਚਾ ਦੀ ਲੜਕੀ ਜੈਸੀਕਾ ਤੇ ਚਾਚਾ ਦਾ ਲੜਕਾ ਕੁਲਵੰਤ ਗੰਭੀਰ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ਤੇ ਫਿਰ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੂਜੇ ਪਾਸੇ ਹਾਦਸੇ ਤੋਂ ਬਾਅਦ ਟੱਰਕ ਡਰਾਈਵਰ ਮੌਕੇ ਤੋਂ ਤੁਰੰਤ ਫਰਾਰ ਹੋ ਗਿਆ। ਹਾਲਾਂਕਿ ਆਲੇ-ਦੁਆਲੇ ਦੇ ਲੋਕਾਂ ਨੇ ਤੁਰੰਤ ਜ਼ਖ਼ਮੀ ਹੋਏ ਬੱਚਿਆਂ ਨੂੰ ਹਸਪਤਾਲ ਪਹੁੰਚਾਇਆ ਤੇ ਪੁਲਿਸ ਨੂੰ ਇਸ ਸਬੰਧੀ ਸੂਚਿਤ ਕੀਤਾ।
- Anti-Terrorism Day 2023 : ਇਕ ਧਮਾਕੇ ਨਾਲ ਦਹਿਲ ਗਿਆ ਸੀ ਪੂਰਾ ਦੇਸ਼, ਫਿਰ ਉੱਠੀ ਅੱਤਵਾਦ ਦੇ ਖਿਲਾਫ਼ ਆਵਾਜ਼, ਪੜ੍ਹੋ ਕਿਉਂ ਮਨਾਉਣਾ ਪਿਆ ਇਹ ਦਿਨ...
- Anti Terrorism Day 2023: ਕੀ ਪੰਜਾਬ ਵਿਚ ਮੁੜ ਤੋਂ ਪੈਰ ਪਸਾਰ ਸਕਦੀ ਹੈ ਅੱਤਵਾਦੀ ਅਤੇ ਖਾਲਿਸਤਾਨੀ ਮੁਹਿੰਮ ? ਖਾਸ ਰਿਪੋਰਟ
- Anti Terrorism Day 2023: ਕਿਉਂ ਮਨਾਇਆ ਜਾਂਦੈ ਅੱਤਵਾਦ ਵਿਰੋਧੀ ਦਿਵਸ, ਭਾਰਤ ਉਤੇ ਕਦੋਂ ਕਦੋਂ ਹੋਏ ਅੱਤਵਾਦੀ ਹਮਲੇ ? ਪੜ੍ਹੋ ਰਿਪੋਰਟ
ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ : ਉੱਥੇ ਹੀ ਮੌਕੇ ਉਤੇ ਪਹੁੰਚੇ ਥਾਣਾ ਸਿਟੀ ਗੁਰਦਾਸਪੁਰ ਦੇ ਸਬ-ਇੰਸਪੈਕਟਰ ਹਰਮੇਸ਼ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਣ ਉਤੇ ਪੁਲਿਸ ਪਾਰਟੀ ਸਮੇਤ ਮੌਕੇ ਉਤੇ ਪਹੁੰਚੇ ਹਨ ਅਤੇ ਮ੍ਰਿਤਕ ਅਜੈਪਾਲ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਣਪਛਾਤੇ ਟਰੱਕ ਚਾਲਕ ਦੀ ਪਛਾਣ ਕਰਨ ਲਈ ਨੇੜੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸਪੁਰਦ ਕੀਤੀ ਜਾਵੇਗੀ।