ਗੁਰਦਾਸਪੁਰ: ਇਸ ਸਮਾਜ ਦੀ ਭੀੜ ਵਿੱਚ ਬੁਹਤ ਸਾਰੇ ਅਜਿਹੇ ਹੀਰੇ ਹਨ, ਜਿਨ੍ਹਾਂ ਨੂੰ ਤਰਾਸ਼ਨ ਦੀ ਲੋੜ ਹੈ। ਹੁਨਰ ਤਾਂ ਹੈ, ਪਰ ਗਰੀਬੀ ਕਈ ਵਾਰ ਇਸ ਹੁਨਰ ਦੇ ਬਾਹਰ ਆਉਣ ਵਿੱਚ ਰੁਕਾਵਟ ਬਣ ਜਾਂਦੀ ਹੈ। ਰੂਹਾਨੀਅਤ ਦੀ ਆਵਾਜ਼ ਇੰਨੀ ਸੁਰੀਲੀ ਹੈ ਕਿ ਉਹ ਹੋਰ ਗਾਇਕਾਂ ਨੂੰ ਵੀ ਮਾਤ ਪਾ ਦੇਵੇ। ਪਰ, ਇਹ ਹੁਨਰ ਗਰੀਬੀ ਕਾਰਨ ਦਿਹਾੜੀਆਂ ਕਰਨ ਲਈ ਮਜ਼ਬੂਰ ਹੈ।
ਪਿਤਾ ਨੂੰ ਗਾਉਣ ਦਾ ਸ਼ੌਂਕ: ਪਿਤਾ ਨੂੰ ਵੇਖ ਕੇ ਧੀ ਰੂਹਾਨੀਅਤ ਵਿੱਚ ਵੀ ਗਾਉਂਣ ਦਾ ਸ਼ੌਂਕ ਪੈਦਾ ਹੋਇਆ। ਕਰੀਬ 40 ਸਾਲਾਂ ਤੋਂ ਰੂਹਾਨੀਅਤ ਦਾ ਪਿਤਾ ਗਾ ਰਿਹਾ ਹੈ। ਰੂਹਾਨੀਅਤ ਨੇ ਦੱਸਿਆ ਕਿ ਉਸ ਨੂੰ ਗਾਉਂਦੇ ਹੋਏ ਕਾਫੀ ਸਾਲ ਹੋ ਗਏ ਪਰ ਕੋਈ ਮੁਕਾਮ ਹਾਸਿਲ ਨਹੀਂ ਹੋਇਆ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੀ ਆਰਥਿਕ ਹਾਲਤ ਵੀ ਇੰਨੀ ਚੰਗੀ ਨਹੀਂ ਹੈ। ਗੁਜ਼ਾਰਾ ਕਰਨ ਲਈ ਜਿੱਥੇ ਕੰਮ ਮਿਲੇ ਉੱਥੇ ਦਿਹਾੜੀ ਕਰ ਲੈਂਦੇ ਹਾਂ।
ਨੂਰਾਂ ਸਿਸਟਰ ਦੀ ਫੈਨ: ਰੂਹਾਨੀਅਤ ਨੇ ਕਿਹਾ ਕਿ ਉਹ ਨੂਰਾਂ ਸਿਸਟਰ ਨੂੰ ਪਸੰਦ ਕਰਦੀ ਹਾਂ ਅਤੇ ਉਨ੍ਹਾਂ ਨੂੰ ਮਿਲਣ ਦਾ ਮਨ ਵੀ ਕਰਦਾ ਹੈ। ਪਰ, ਘਰ ਦੇ ਹਾਲਾਤ ਓਥੋਂ ਤੱਕ ਨਹੀਂ ਪਹੁੰਚਣ ਦਿੰਦੇ। ਉਸ ਨੇ ਸਿਰਫ਼ ਦਰਸ਼ਕਾਂ ਕੋਲੋ ਸਪੋਰਟ ਦੀ ਮਦਦ ਮੰਗੀ ਹੈ। ਰੂਹਾਨੀਅਤ ਦੇ ਮਾਤਾ ਪਿਤਾ ਨੇ ਦੱਸਿਆ ਕਿ ਬਹੁਤ ਸੰਘਰਸ਼ ਕਰਨਾ ਪਿਆ, ਪਰ ਜ਼ਿੰਦਗੀ ਵਿੱਚ ਹਰ ਕਿਸੇ ਨੂੰ ਕਾਮਜਾਬੀ ਨਹੀਂ ਮਿਲਦੀ।
ਪਿਤਾ ਨੇ ਕਿਹਾ- 'ਮੇਰੀ ਧੀ ਨੂੰ ਸਪੋਰਟ ਕਰੋ' : ਪਿਤਾ ਸਤਨਾਮ ਸਿੰਘ ਨੇ ਕਿਹਾ ਕਿ ਉਹ ਵੀ 40 ਸਾਲ ਤੋਂ ਗਾ ਵੀ ਰਿਹਾ ਹੈ ਅਤੇ ਗੀਤ ਵੀ ਲਿਖ ਰਿਹਾ ਹੈ। 10 ਸਾਲ ਤੋਂ ਧੀ ਮੇਰੀ ਵੀ ਗਾ ਰਹੀ ਹੈ, ਪਰ ਗਰੀਬੀ ਨੇ ਅੱਗੇ ਨਹੀਂ ਵੱਧਣ ਦਿੱਤਾ। ਹੁਣ ਸਿਰਫ ਦਰਸ਼ਕ ਹੀ ਹਨ, ਜੋ ਮੇਰੀ ਧੀ ਦੀ ਸਪੋਰਟ ਕਰਨ ਤਾਂ ਉਸ ਨਾਲ ਉਸ ਦੀ ਆਪਣੀ ਇਕ ਪਛਾਣ ਬਣ ਸਕੇ। ਉਨ੍ਹਾਂ ਕਿਹਾ ਕਿ ਗਰੀਬ ਦੇ ਬੱਚੇ ਵਿੱਚ ਕਲਾ ਜਾਂ ਫਿਰ ਹੁਨਰ ਤਾਂ ਹੁੰਦਾ ਹੈ, ਪਰ ਕਈ ਵਾਰ ਗਰੀਬੀ ਰਾਹ ਵਿੱਚ ਰੋੜਾ ਬਣ ਜਾਂਦੀ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਬਣਾਵੇਗੀ 'Healthy' ਸ਼ਰਾਬ ! ਸੁਪਰੀਮ ਕੋਰਟ 'ਚ ਹਲਫ਼ਨਾਮਾ ਦਾਇਰ, ਗਰਮਾਇਆ ਸਿਆਸੀ ਮਾਹੌਲ