ETV Bharat / state

Gurdaspur News: ਸਾਬਕਾ ਫੌਜੀ ਦੀ ਧੀ ਨੇ ਬਿਨਾਂ ਕਿਸੇ ਕੋਚਿੰਗ ਦੇ UPSC 'ਚ ਹਾਸਿਲ ਕੀਤਾ 97ਵਾਂ ਰੈਂਕ - village Nanowal Khurd

ਗੁਰਦਾਸਪੁਰ ਦੇ ਪਿੰਡ ਨਾਨੋਵਾਲ ਖੁਰਦ ਦੇ ਵਸਨੀਕ ਸਾਬਕਾ ਫੌਜੀ ਬਲਕਾਰ ਸਿੰਘ ਦੀ ਧੀ ਹਰਪ੍ਰੀਤ ਕੌਰ ਨੇ UPSC ਵਿੱਚ 97ਵਾਂ ਰੈਂਕ ਕੀਤਾ ਹਾਸਲ ਕੀਤਾ ਹੈ। ਇਸ ਖਬਰ ਤੋਂ ਬਾਅਦ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਹਰਪ੍ਰੀਤ ਕੌਰ ਨੇ ਬਿਨਾਂ ਕਿਸੇ ਕੋਚਿੰਗ ਦੇ ਇਹ ਸਫਲਤਾ ਹਾਸਿਲ ਕੀਤੀ ਹੈ।

The daughter of an ex-serviceman, has secured 97th rank in UPSC Gurdaspur
Gurdaspur News : ਸਾਬਕਾ ਫੌਜੀ ਦੀ ਧੀ ਨੇ ਬਿਨਾਂ ਕਿਸੇ ਕੋਚਿੰਗ ਦੇ UPSC 'ਚ ਹਾਸਿਲ ਕੀਤਾ 97ਵਾਂ ਰੈਂਕ
author img

By

Published : Jul 2, 2023, 2:06 PM IST

ਗੁਰਦਾਸਪੁਰ ਦੇ ਪਿੰਡ ਨਾਨੋਵਾਲ ਖੁਰਦ ਦੀ ਧੀ ਨੇ UPSC 'ਚ ਹਾਸਿਲ ਕੀਤਾ 97ਵਾਂ ਰੈਂਕ

ਗੁਰਦਾਸਪੁਰ: ਜ਼ਿਲ੍ਹੇ ਦੇ ਪਿੰਡ ਨਾਨੋਵਾਲ ਖੁਰਦ ਵਿੱਚ ਇਸ ਵੇਲੇ ਖੁਸ਼ੀ ਦਾ ਮਾਹੌਲ ਹੈ। ਇਸ ਖੁਸ਼ੀ ਦਾ ਕਾਰਨ ਹੈ ਸਾਬਕਾ ਫੌਜੀ ਦੀ ਹੋਣਹਾਰ ਧੀ ਹਰਪ੍ਰੀਤ ਕੌਰ ਜਿਸਨੇ UPSC ਦੀ ਪ੍ਰੀਖਿਆ ਵਿੱਚ 97ਵੇਂ ਨੰਬਰ ਦੀ ਪੋਜ਼ੀਸ਼ਨ ਹਾਸਿਲ ਕੀਤੀ ਹੈ। ਹਰਪ੍ਰੀਤ ਕੌਰ ਪੁੱਤਰੀ ਬਲਕਾਰ ਸਿੰਘ ਵੱਲੋਂ ਕੌਮੀ ਪੱਧਰ 'ਤੇ ਹੋਈ ਪ੍ਰੀਖਿਆ ਵਿਚੋਂ 97ਵਾਂ ਰੈਂਕ ਪ੍ਰਾਪਤ ਕਰਕੇ ਮਾਪਿਆਂ ਦੇ ਨਾਲ ਨਾਲ ਇਲਾਕਾ ਵਾਸੀਆਂ ਦਾ ਵੀ ਨਾਮ ਉੱਚਾ ਕੀਤਾ ਹੈ। ਹਰਪ੍ਰੀਤ ਕੌਰ ਦੇ ਇਸ ਪ੍ਰਾਪਤੀ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਪਿੰਡ ਨਾਨੋਵਾਲ ਅਤੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਜਾਣਕਾਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਦੇ ਘਰ ਪਹੁੰਚ ਕੇ ਦੇਖਿਆ ਤਾਂ ਉਥੇ ਇਹ ਖੁਸ਼ੀ ਵਾਲਾ ਮਾਹੌਲ ਬਣਿਆ ਪਿਆ ਸੀ। ਉਸ ਦੇ ਪਰਿਵਾਰ ਨੂੰ ਸ਼ੁਭਕਾਮਨਾਵਾਂ ਦੇਣ ਵਾਲਿਆਂ ਦਾ ਘਰ 'ਚ ਤਾਂਤਾ ਲੱਗਿਆ ਪਿਆ ਹੈ।

ਬਿਨਾਂ ਕਿਸੇ ਕੋਚਿੰਗ ਤੋਂ ਪਾਸ ਕੀਤੀ ਪ੍ਰੀਖਿਆ : ਹਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਨੇ ਇਹ ਪ੍ਰੀਖਿਆ ਬਿਨਾਂ ਕਿਸੇ ਕੋਚਿੰਗ ਤੋਂ ਪਾਸ ਕੀਤੀ ਹੈ। ਇਸ ਤੋਂ ਇਲਾਵਾ ਉਹ ਪੋਸਟ ਗਰੈਜ਼ੂਏਸ਼ਨ ਕਰਨ ਤੋਂ ਬਾਅਦ ਪੰਜਾਬ ਵੇਅਰ ਹਾਊਸ ਵਿੱਚ ਬਤੌਰ ਟੈਕਨੀਕਲ ਅਸਿਸਟੈਂਟ ਵਜੋਂ ਸੇਵਾ ਨਿਭਾਅ ਰਹੀ ਹੈ।ਹਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਨੂੰ ਆਈ ਐੱਫ ਐਸ ਤਹਿਤ ਜੰਗਲਾਤ ਵਿਭਾਗ ਵਿੱਚ ਬਤੌਰ ਡੀ ਐੱਫ ਓ ਵੱਜੋਂ ਸਰਵਿਸ ਪ੍ਰਾਪਤ ਹੋਵੇਗੀ। ਇਸ ਮੌਕੇ ਹਰਪ੍ਰੀਤ ਕੌਰ ਨੇ ਦੱਸਿਆ ਕੇ ਉਸਨੇ ਇਹ ਟੈਸਟ ਬਿਨਾਂ ਕਿਸੇ ਕੋਚੀਗ ਦੇ ਪਾਸ ਕੀਤਾ ਹੈ ਉਨ੍ਹਾਂ ਨੇ ਇਸ ਪ੍ਰਾਪਤੀ ਦਾ ਸਿੱਹਰਾ ਆਪਣੇ ਪਰਿਵਾਰ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਮੇਰੇ ਪਰਿਵਾਰ ਨੇ ਮੈਨੂੰ ਬਹੁਤ ਸਹਿਯੋਗ ਦਿੱਤਾ ਹੈ।

ਪਿਤਾ ਦੀ ਇੱਛਾ ਧੀ ਕਰੇ ਦੇਸ਼ ਦਾ ਨਾਮ ਰੋਸ਼ਨ : ਇਸ ਮੌਕੇ ਹਰਪ੍ਰੀਤ ਕੌਰ ਦੇ ਪਿਤਾ ਸੂਬੇਦਾਰ ਮੇਜਰ ਬਲਕਾਰ ਸਿੰਘ, ਚਾਚਾ ਠੇਕੇਦਾਰ ਬਲਜਿੰਦਰ ਸਿੰਘ ਮਿੰਟੂ, ਦੇ ਦੱਸਿਆ ਨੇ ਸਾਡੀ ਬੇਟੀ ਨੇ ਬਹੁਤ ਮਿਹਨਤ ਕਰਕੇ ਇਹ ਰੈਂਕ ਪ੍ਰਾਪਤ ਕੀਤਾ ਹੈ। ਸਾਨੂੰ ਇਸ ਦੀ ਪ੍ਰਾਪਤੀ ਦੇ ਮਾਣ ਹੈ ਇਸ ਮੌਕੇ ਉਨ੍ਹਾਂ ਨੇ ਕਿਹਾ ਕੇ ਜਿਥੇ ਸਮਾਜ ਲੜਕਿਆਂ ਨੂੰ ਆਪਣੇ ਉੱਤੇ ਭਾਰ ਸਮਝਦਾ ਹੈ ਓਥੇ ਹੀ ਬੇਟਿਆਂ ਮਿਹਨਤ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰ ਰਹਿਆ ਹਨ ਸਾਨੂ ਆਪਣੀ ਬੇਟੀ ਤੇ ਮਾਣ ਹੈ। ਪਿਤਾ ਨੇ ਕਿਹਾ ਕਿ ਅਸੀਂ ਚਹੁੰਦੇ ਹਾਂ ਕਿ ਸਾਡੀ ਧੀ ਦੇਸ਼ ਦੀ ਸੇਵਾ ਕਰਕੇ ਆਪਣਾ ਅਤੇ ਇਲਾਕੇ ਦਾ ਨਾਮ ਰੋਸ਼ਨ ਕਰੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.